Breaking News
Home / खबरे / ਇੱਕ ਮਾਂ ਨੂੰ ਮਿਲਿਆ ਪੁੱਤ, ਸਤਾਰਾਂ ਸਾਲਾ ਬਾਅਦ ਮਾਂ ਨੂੰ ਲੱਗਿਆ ਕਿ ਮਰ ਚੁੱਕਿਆ ਸੀ ਮੇਰਾ ਪੁੱਤ ।

ਇੱਕ ਮਾਂ ਨੂੰ ਮਿਲਿਆ ਪੁੱਤ, ਸਤਾਰਾਂ ਸਾਲਾ ਬਾਅਦ ਮਾਂ ਨੂੰ ਲੱਗਿਆ ਕਿ ਮਰ ਚੁੱਕਿਆ ਸੀ ਮੇਰਾ ਪੁੱਤ ।

ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਸ ਉੱਤੇ ਹਰ ਰੋਜ਼ ਇਕ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ ।ਇਨ੍ਹਾਂ ਵੀਡੀਓ ਵਿਚ ਤੁਸੀਂ ਦੇਖਦੇ ਹੋ ਕਿ ਕਿਸੇ ਬੱਚੇ ਨੂੰ ਅਗਵਾ ਕਰਨਾ ਚੋਰੀ ਅਤੇ ਡਕੈਤੀ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ ।ਅੱਜ ਦੇ ਟਾਇਮ ਵਿੱਚ ਵੀ ਭਾਰਤ ਦੇ ਅੰਦਰ ਜਨਰਲ ਡਾਇਰ ਵਰਗੇ ਲੋਕ ਹਨ ਜੋ ਕਿਸੇ ਗ਼ਰੀਬ ਆਦਮੀ ਤੋਂ ਬਿਨਾਂ ਕਿਸੇ ਪੈਸੇ ਦਿੱਤੇ

ਉਨ੍ਹਾਂ ਤੋਂ ਕੰਮ ਲੈਂਦੇ ਹਨ।ਭਾਰਤ ਦੇ ਅੰਦਰ ਕੁਝ ਲੋਕ ਅਜਿਹੇ ਹਨ ਕਿ ਛੋਟੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਕਈ ਸਾਲਾਂ ਤਕ ਕੰਮ ਲੈਂਦੇ ਹਨ ।ਅਜਿਹਾ ਇਕ ਮਾਮਲਾ ਹੁਣ ਪੰਜਾਬ ਦੇ ਅੰਦਰ ਦੇਖਣ ਨੂੰ ਮਿਲਿਆ ਹੈ ਇਹ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਇੱਕ ਨੌਜਵਾਨ ਨੂੰ ਪਿਛਲੇ ਪੰਦਰਾਂ ਸੋਲ਼ਾਂ ਸਾਲਾਂ ਤੋਂ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਤੇ ਉਸ ਤੋਂ ਕੰਮ ਲਿਆ ਜਾਂਦਾ ਹੈ ।ਜਦੋਂ ਇਸ

ਨੌਜਵਾਨ ਦਾ ਪਤਾ ਪੰਜਾਬ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਪੂਰੀ ਟੀਮ ਲੈ ਕੇ ਗੁਰਦਾਸਪੁਰ ਵਿਚ ਪਹੁੰਚਦੇ ਹਨ। ਜਿੱਥੇ ਉਨ੍ਹਾਂ ਨੂੰ ਉਹ ਨੌਜਵਾਨ ਮਿਲਦਾ ਹੈ ਜੋ ਪਿਛਲੇ ਸਤਾਰਾਂ ਸਾਲਾਂ ਤੋਂ ਕਿਸੇ ਦੇ ਘਰ ਵਿੱਚ ਬਿਨਾਂ ਕਿਸੇ ਪੈਸਿਆਂ ਤੋਂ ਕੰਮ ਕਰ ਰਿਹਾ ਹੈ।ਜਦੋਂ ਉਨ੍ਹਾਂ ਦੀ ਟੀਮ ਗੁਰਦਾਸਪੁਰ ਵਿਚ ਪਹੁੰਚਦੀ ਹੈ ਤਾਂ ਉਨ੍ਹਾਂ ਨੂੰ ਹੋ ਸਤਾਰਾਂ ਸਾਲ਼ਾਂ ਨੌਜਵਾਨ ਬੜੀ ਹੀ

ਮਾੜੀ ਹਾਲਤ ਵਿਚ ਮਿਲਦਾ ਹੈ।ਜਦੋਂ ਉਸ ਨੌਜਵਾਨ ਬਾਰੇ ਉਸ ਦੇ ਮਾਲਕਾਂ ਤੋਂ ਪੁੱਛਿਆ ਜਾਂਦਾ ਹੈ ਜਿਸ ਘਰ ਵਿੱਚ ਉਹ ਕੰਮ ਕਰ ਰਿਹਾ ਹੁੰਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਡੇ ਕੋਲ ਆਪਣੇ ਆਪ ਆਇਆ ਸੀ।ਸਮਾਜ ਸੇਵੀ ਗੁਰਪ੍ਰੀਤ ਸਿੰਘ ਜਦੋਂ ਉਸ ਦੇ ਮਾਲਕਾਂ ਤੇ ਤਿੱਖੇ ਸਵਾਲ ਕਰਦੇ ਹਨ ਤਾਂ ਉਸ ਦੇ ਮਾਲਕ ਭੱਜਦੇ ਨਜ਼ਰ ਆਉਂਦੇ ਹਨ।ਸਮਾਜ ਸੇਵੀ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ

ਇਸ ਨੌਜਵਾਨ ਦਾ ਨਾਮ ਹਰਦੀਪ ਸਿੰਘ ਹੈ ਇਸ ਦਾ ਪਿੰਡ ਬੁਰਜ ਹਕੀਮਾਂ ਹੈ ਤੇ ਇਹ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਤਹਿਸੀਲ ਰਾਏਕੋਟ ਹੈ ।ਇਕ ਹੋਰ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਉਸੇ ਪਿੰਡ ਵਿੱਚ ਇੱਕ ਹੋਰ ਨੌਜਵਾਨ ਸੀ ਜੋ ਪਿਛਲੇ ਪੈਂਤੀ ਸਾਲਾਂ ਤੋਂ ਕੰਮ ਕਰ ਰਿਹਾ ਹੈ ਉਸ ਦਾ ਨਾਮ ਬਿੱਛੂ ਹੈ ਤੇ ਉਹ ਤਾਮਿਲਨਾਡੂ ਦਾ ਰਹਿਣ ਵਾਲਾ ਹੈ।

ਪਰ ਹੁਣ ਗੁਰਪ੍ਰੀਤ ਸਿੰਘ ਨੇ ਇਹ ਦੋਨੋਂ ਨੌਜਵਾਨਾਂ ਨੂੰ ਆਪਣੇ ਅੰਡਰ ਕਰ ਲਿਆ ਹੈ।ਇਨ੍ਹਾਂ ਵਿਚੋਂ ਇਕ ਨੌਜਵਾਨ ਜਿਸ ਦਾ ਨਾਮ ਹਰਦੀਪ ਹੈ ਉਸ ਨੂੰ ਉਸ ਦੇ ਮਾਂ ਬਾਪ ਨਾਲ ਮਿਲਾ ਦਿੱਤਾ ਗਿਆ ਹੈ ਹਰਦੀਪ ਸਿੰਘ ਦੀ ਮਾਂ ਨੂੰ ਉਸ ਦਾ ਪੁੱਤਰ ਪਿਛਲੇ ਸਤਾਰਾਂ ਸਾਲਾਂ ਤੋਂ ਮਿਲਿਆ ਹੈ।ਜੋ ਦੂਸਰਾ ਨੌਜਵਾਨ ਜਿਸ ਦਾ ਨਾਮ ਬਿੱਸੂ ਹੈ ਤਾਮਿਲਨਾਡੂ ਦਾ ਰਹਿਣ ਵਾਲਾ ਹੈ

ਉਸ ਨੂੰ ਗੁਰਪ੍ਰੀਤ ਸਿੰਘ ਸਮਾਜ ਸੇਵੀ ਆਪਣੀ ਸੰਸਥਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਿਚ ਆਪਣੇ ਨਾਲ ਲੈ ਕੇ ਜਾ ਰਹੇ ਹਨ ਬਿੱਛੂ ਨਾਮ ਦੇ ਨੌਜਵਾਨ ਦਾ ਇਕ ਹੱਥ ਵੀ ਟੁੱਟਿਆ ਹੋਇਆ ਹੈ ।ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ।ਜੇ ਤੁਹਾਨੂੰ ਹੀ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

About admin2

Leave a Reply

Your email address will not be published. Required fields are marked *