Breaking News
Home / खबरे / ਦਿਲ ਰੋਜ਼ ਦੀ ਆਖ਼ਰੀ ਵੀਡਿਓ ਆ ਗਈ ਸਾਹਮਣੇ, ਦੇਖ ਕੇ ਅੱਖਾਂ ਚ ਆ ਜਾਣਗੇ ਅੱਥਰੂ

ਦਿਲ ਰੋਜ਼ ਦੀ ਆਖ਼ਰੀ ਵੀਡਿਓ ਆ ਗਈ ਸਾਹਮਣੇ, ਦੇਖ ਕੇ ਅੱਖਾਂ ਚ ਆ ਜਾਣਗੇ ਅੱਥਰੂ

ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਤੋਂ ਜੋ ਖ਼ਬਰ ਸਾਹਮਣੇ ਆਈ ਉਸ ਨੇ ਸਾਰਿਆਂ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਅਤੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਹਨ ਕਿ ਇਸ ਦੁਨੀਆਂ ਦੇ ਵਿੱਚ ਇਨਸਾਨੀਅਤ ਮਰਦੀ ਜਾ ਰਹੀ ਹੈ।ਕਿਉਂਕਿ ਦੋ ਢਾਈ ਸਾਲ ਦੀ ਇਕ ਬੱਚੀ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਹੈ ਜਾਣਕਾਰੀ ਮੁਤਾਬਕ ਤਿਲ ਤਿਲ ਕਰਕੇ ਇਸ ਨੇ ਆਪਣੀ ਜਾਨ ਦਿੱਤੀ ਹੈ।ਕਿਉਂਕਿ ਜਿਸ ਔਰਤ ਨੇ

ਇਸ ਨੂੰ ਗਲਾ ਦਬਾ ਕੇ ਮਾਰਿਆ ਸੀ ਉਸ ਨੇ ਪੂਰੀ ਤਰੀਕੇ ਨਾਲ ਇਸ ਨੂੰ ਨਹੀਂ ਮਾਰਿਆ ਸੀ ਭਾਵ ਇਸ ਦਾ ਗਲਾ ਦਬਾਉਣ ਤੋਂ ਬਾਅਦ ਜਦੋਂ ਇਹ ਬੇਹੋਸ਼ ਹੋ ਗਈ ਸੀ ਤਾਂ ਇਸ ਨੂੰ ਦਬਾ ਦਿੱਤਾ ਗਿਆ ਸੀ ਪਰ ਜਦੋਂ ਇਸ ਦਿਲ ਰੋਜ਼ ਬਾਰੇ ਪੁਲਸ ਪ੍ਰਸ਼ਾਸਨ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਜਿਸ ਮਿੱਟੀ ਦੇ ਵਿੱਚ ਦਿਲ ਰੋਜ਼ ਦੱਬੀ ਹੋਈ ਸੀ।ਉਸ ਤੋਂ ਇਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਦੇ ਵਿੱਚ ਇਸ

ਨੂੰ ਲਿਜਾਇਆ ਗਿਆ ਸੀ ਜਿੱਥੇ ਦਿਲ ਰੋਜ਼ ਦਾ ਇਲਾਜ ਡਾਕਟਰਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀ ਹੈ ਪਰ ਦਿਲ ਰੋਜਰ ਨੂੰ ਨਹੀਂ ਬਚਾਇਆ ਜਾ ਸਕਿਆ ਜਿਸ ਕਾਰਨ ਦਿਲ ਰੋਜ਼ ਦੇ ਮਾਂ ਬਾਪ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਦੌਰਾਨ ਉਨ੍ਹਾਂ ਦੇ ਹਾਲਾਤ ਕਾਫ਼ੀ ਜ਼ਿਆਦਾ ਨਾਜ਼ੁਕ ਬਣੇ ਹੋਏ ਹਨ।ਉਨ੍ਹਾਂ

ਵੱਲੋਂ ਸਿਰਫ਼ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਗੁਆਂਢਣ ਨੀਲਮ ਨੂੰ ਫਾਂਸੀ ਦਿੱਤੀ ਜਾਵੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਇਸ ਦੀ ਮੰਗ ਕਰ ਰਹੇ ਹਨ ਕਿ ਇਸ ਅੌਰਤ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੱਸ ਦੇਈਏ ਕਿ ਪਿਛਲੇ ਦਿਨੀਂ ਇਸ ਸਬੰਧੀ ਇਕ ਕੈਂਡਲ ਮਾਰਚ ਵੀ ਕੀਤਾ ਗਿਆ ਸੀ ਜਿਸ ਮੌਕੇ ਬਹੁਤ ਸਾਰੇ ਲੋਕਾਂ ਨੇ ਦਿਲ ਰੋਜ਼ ਦੀ ਆਤਮਾ ਦੀ ਸ਼ਾਂਤੀ

ਲਈ ਅਰਦਾਸ ਕੀਤੀ।ਇਸ ਦੇ ਨਾਲ ਹੀ ਦੋਸ਼ੀ ਅੌਰਤ ਦੇ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਜਾਣਕਾਰੀ ਇਕ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਨੀਲਮ ਇਸ ਦੀ ਪਹਿਲਾਂ ਤੋਂ ਹੀ ਤਿਆਰੀ ਕਰ ਰਹੀ ਸੀ ਜਾਣਕਾਰੀ ਮੁਤਾਬਕ ਜਿਸ ਸੁੰਨਸਾਨ ਜਗ੍ਹਾ ਤੇ ਉਸ ਨੇ ਦਿਲਰਾਜ ਨੂੰ ਦੱਬਿਆ ਸੀ ਉੱਥੇ ਇੱਕ ਹੋਰ ਟੋਆ ਵੀ ਪੁੱਟਿਆ ਗਿਆ ਸੀ ਜਿਥੇ ਉਹ ਦਿਲ ਰੋਜ਼ ਦੇ ਛੋਟੇ ਭਰਾ ਨੂੰ ਦੱਬਣਾ ਚਾਹੁੰਦੀ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

About admin2

Leave a Reply

Your email address will not be published. Required fields are marked *