Home / खबरे / ਗੁਰਲੇਜ਼ ਅਖਤਰ ਦੇ ਭਰਾ ਦੇ ਵਿਆਹ ਦੀ ਵੀਡੀਓ ਆਈ ਸਭ ਦੇ ਸਾਹਮਣੇ

ਗੁਰਲੇਜ਼ ਅਖਤਰ ਦੇ ਭਰਾ ਦੇ ਵਿਆਹ ਦੀ ਵੀਡੀਓ ਆਈ ਸਭ ਦੇ ਸਾਹਮਣੇ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਕਲਾਕਾਰ ਗੁਰਲੇਜ਼ ਅਖਤਰ ਦੇ ਭਰਾ ਦਾ ਪਿਛਲੇ ਦਿਨਾਂ ਦੇ ਵਿੱਚ ਵਿਆਹ ਸੀ ਜਿਸ ਦੀਆਂ ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਇਨ੍ਹਾਂ ਵੀਡੀਓਜ਼ ਨੂੰ ਵੇਖ ਕੇ ਲੋਕ ਕਾਫੀ ਜ਼ਿਆਦਾ ਮਨੋਰੰਜਨ ਕਰ ਰਹੇ ਹਨ।ਕਿਉਂਕਿ ਗੁਰਲੇਜ਼ ਅਖਤਰ ਅਤੇ ਉਨ੍ਹਾਂ ਦੀ ਭੈਣ ਜਸਮੀਨ ਅਖਤਰ ਨੇ ਆਪਣੇ ਅਕਾਊਂਟ ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਉਹ ਗੀਤ ਗੁਣਗੁਣਾ ਰਹੇ ਹਨ ਅਤੇ ਗਿੱਧਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ ਭਾਵ ਵਿਆਹ ਦੇ ਵਿੱਚ ਆਪਣਾ ਮਨੋਰੰਜਨ ਕਰ ਰਹੇ ਹਨ। ਇਹ ਸਾਰੇ ਪਲ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਵੀ ਸਾਂਝੇ ਕੀਤੇ ਹਨ ਦੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਸਮੇਂ ਵਿੱਚ ਲੋਕ ਕਲਾਕਾਰਾਂ ਦੀ ਸਿਰਫ਼ ਕਲਾ ਤਕ ਹੀ

ਸੀਮਤ ਨਹੀਂ ਰਹਿੰਦਾ ਭਾਵ ਜੇਕਰ ਕੋਈ ਗਾਇਕ ਹੈ ਤਾਂ ਲੋਕ ਉਸ ਦੀ ਗਾਇਕੀ ਦੇ ਨਾਲ ਹੀ ਸਬੰਧਿਤ ਨਹੀਂ ਹੁੰਦੇ ਬਲਕਿ ਉਸ ਦੀ ਜ਼ਿੰਦਗੀ ਦੇ ਬਾਰੇ ਵੀ ਜਾਣਨਾ ਚਾਹੁੰਦੇ ਹਨ।ਇਸ ਲਈ ਲੋਕਾਂ ਵੱਲੋਂ ਵੱਖੋ ਵੱਖਰੀਆਂ ਥਾਵਾਂ ਉਤੇ ਵੀਡੀਓਜ਼ ਵੇਖੀਆਂ ਜਾਂਦੀਆਂ ਹਨ ਤਾਂ ਜੋ ਉਹ ਜਿਸ ਕਲਾਕਾਰ ਨੂੰ ਪਸੰਦ ਕਰਦੇ ਹਨ ਉਸ ਦੀ ਜ਼ਿੰਦਗੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੁੰਦੀ ਰਹੇ ਇਸੇ ਦੇ ਲਈ ਕਲਾਕਾਰਾਂ ਵੱਲੋਂ ਵੀ ਇਸ ਗੱਲ ਨੂੰ ਸਮਝਿਆ ਜਾਂਦਾ ਹੈ ਅਤੇ ਆਪਣੇ ਖ਼ੁਸ਼ੀ ਅਤੇ ਗ਼ਮ ਵਾਲੇ ਪਲ ਦੂਸਰਿਆਂ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ ਇਸ ਮਾਮਲੇ ਬਾਰੇ ਲੋਕਾਂ ਵੱਲੋਂ ਆਪਣੇ ਕੁਮੈਂਟ ਵੀ ਕੀਤੇ ਜਾਂਦੇ ਹਨ।ਇਸੇ ਤਰ੍ਹਾਂ ਨਾਲ ਹੁਣ ਜਦੋਂ ਗੁਰਲੇਜ ਅਖ਼ਤਰ ਨੇ ਆਪਣੇ ਭਰਾ ਦੇ ਵਿਆਹ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤਾਂ ਲੋਕਾਂ

ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਵੇਖ ਕੇ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਇਨ੍ਹਾਂ ਵੀਡੀਓਜ਼ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੁਰਲੇਜ਼ ਅਖਤਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਾਫ਼ੀ ਜ਼ਿਆਦਾ ਖ਼ੁਸ਼ ਦਿਖਾਈ ਦੇ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਗੁਰਲੇਜ਼ ਅਖਤਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਹੀ ਜ਼ਿਆਦਾ ਤਾਲਮੇਲ ਵਾਲੇ ਹਨ ਜੋ ਹਰ ਇਕ ਤਿਉਹਾਰ ਅਤੇ ਫੰਕਸ਼ਨ ਉੱਤੇ ਇਕੱਠੇ ਦਿਖਾਈ ਦਿੰਦੇ ਹਨ।

About admin2

Leave a Reply

Your email address will not be published. Required fields are marked *