Home / खबरे / ਪੰਜਾਬ ਦੇ ਮੌਸਮ ਲਈ ਜਾਰੀ ਹੋਇਆ ਅਲਰਟ

ਪੰਜਾਬ ਦੇ ਮੌਸਮ ਲਈ ਜਾਰੀ ਹੋਇਆ ਅਲਰਟ

ਦੇਸ਼ ਦੁਨੀਆਂ ਦੇ ਵਿੱਚ ਮੌਸਮ ਕਰਵਟ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਬਹੁਤ ਸਾਰੇ ਇਲਾਕਿਆਂ ਵਿੱਚ ਠੰਢ ਹੋ ਚੁੱਕੀ ਹੈ। ਭਾਰਤ ਦੇ ਵਿੱਚ ਦੀਵਾਲੀ ਦਾ ਤਿਉਹਾਰ ਹੈ ਇਸ ਤਿਉਹਾਰ ਨੂੰ ਲੋਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਪਰ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਹੁਣ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਮੌਸਮ ਬਿਲਕੁਲ ਸਾਫ ਰਹੇਗਾ ਭਾਵ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੇ ਆਸਾਰ ਨਹੀਂ ਹਨ। ਪਰ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋ ਰਹੀ ਹੈ ਜਿਸਦੇ ਚੱਲਦੇ ਮੈਦਾਨੀ ਖੇਤਰਾਂ ਦੇ ਵਿੱਚ

ਠੰਢ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਮੀਂਹ ਨਹੀਂ ਪਵੇਗਾ।ਇਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਹੱਲ ਹੋ ਜਾਣਗੀਆਂ ਕਿਉਂਕਿ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੇ ਵਿੱਚ ਨਵੀਂ ਫ਼ਸਲ ਬੀਜੀ ਜਾ ਰਹੀ ਹੈ।ਇਸਦੇ ਨਾਲ ਹੀ ਮੰਡੀਆਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਈ ਹੈ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਇਸ ਨਾਲ ਝੋਨੇ ਦੀ ਫਸਲ ਖ਼ਰਾਬ ਹੋ ਸਕਦੀ ਹੈ।ਪਰ ਜਦੋਂ ਤੋਂ ਮੌਸਮ ਵਿਭਾਗ ਵੱਲੋਂ ਸਾਫ

ਮੌਸਮ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿਚ ਖੁਸ਼ੀ ਦਾ ਮਾਹੌਲ ਹੈ। ਕਿਉਂਕਿ ਜੇਕਰ ਨਵੰਬਰ ਮਹੀਨੇ ਦੇ ਵਿਚ ਮੌਸਮ ਸਾਫ ਰਹਿੰਦਾ ਹੈ ਤਾਂ ਇਸ ਦੌਰਾਨ ਝੋਨੇ ਦੀ ਫਸਲ ਵੀ ਸਾਂਭੀ ਜਾ ਸਕਦੀ ਹੈ ਅਤੇ ਨਵੀਆਂ ਫਸਲਾਂ ਬੀਜ ਕੇ ਕਿਸਾਨ ਵਿਹਲੇ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਦੀਵਾਲੀ ਦੇ ਮੌਸਮ ਦੇ ਵਿੱਚ ਮੌਸਮ ਖ਼ਰਾਬ ਹੋ ਜਾਂਦਾ ਹੈ ਤਾਂ ਇਸ ਨਾਲ ਲੋਕਾਂ ਦੀਆਂ ਖ਼ੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਹਨ। ਪਰ ਮੌਸਮ ਵਿਭਾਗ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਖੁਸ਼ ਦਿਖਾਈ ਦੇ ਰਹੇ ਹਨ।

About khabar

Leave a Reply

Your email address will not be published. Required fields are marked *