Breaking News
Home / खबरे / ਕਿਸਾਨਾਂ ਅੱਗੇ ਝੁਕੀ ਸਰਕਾਰ, ਮੰਗਾਂ ਮੰਨਣ ਲਈ ਹੋਈ ਤਿਆਰ

ਕਿਸਾਨਾਂ ਅੱਗੇ ਝੁਕੀ ਸਰਕਾਰ, ਮੰਗਾਂ ਮੰਨਣ ਲਈ ਹੋਈ ਤਿਆਰ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜੋ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ।ਪਰ ਕੇਂਦਰ ਸਰਕਾਰ ਵੱਲੋਂ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ।ਕੇਂਦਰ ਸਰਕਾਰ ਵੱਲੋਂ ਸਿਰਫ਼ ਇੱਕੋ ਗੱਲ ਉੱਤੇ ਰਟ ਲਗਾਈ ਜਾ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਲਈ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਆਮਦਨ ਨੂੰ ਦੁੱਗਣਾ ਕਰ ਦੇਣਗੇ।ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਨੂੰ ਬਰਬਾਦ ਕਰ ਦੇਣਗੇ ਜਿਸ ਲਈ ਇਨ੍ਹਾਂ

ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।ਇਸ ਲਈ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਜਦੋਂ ਛੱਬੀ ਨਵੰਬਰ ਨੂੰ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਗਏ ਸੀ ਤਾਂ ਉਸ ਸਮੇਂ ਦਿੱਲੀ ਪੁਲੀਸ ਵੱਲੋਂ ਬਹੁਤ ਸਾਰੀ ਬੈਰੀਕੇਡਿੰਗ ਕੀਤੀ ਗਈ ਸੀ।ਉਸ ਤੋਂ ਪਹਿਲਾਂ ਹਰਿਆਣਾ ਪੁਲੀਸ ਵੱਲੋਂ ਵੀ ਬੈਰੀਕੇਡਿੰਗ ਕੀਤੀ ਗਈ ਸੀ ਜਿਸ ਨੂੰ ਤੋੜਦੇ ਹੋਏ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਪਹੁੰਚੇ ਸੀ।ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਕਿਸਾਨ ਐਂਟਰ ਨਾ ਹੋ ਸਕਣ।ਇਸ ਵਾਸਤੇ ਦਿੱਲੀ ਪੁਲੀਸ ਵੱਲੋਂ ਸੜਕਾਂ ਨੂੰ ਪੁੱਟ ਦਿੱਤਾ ਗਿਆ।ਇਸ ਤੋਂ ਇਲਾਵਾ ਸੜਕਾਂ ਦੇ ਵਿਚ ਕਿੱਲ ਗੱਡ ਦਿੱਤੇ ਗਏ ਤਾਂ ਜੋ ਕਿਸਾਨਾਂ ਨੂੰ ਰੋਕਿਆ ਜਾ ਸਕੇ। ਪਰ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ

ਦਿੱਲੀ ਦੀਆਂ ਸੜਕਾਂ ਨੂੰ ਖਾਲੀ ਕੀਤਾ ਜਾਵੇ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇੱਥੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਕਹਿਣਾ ਹੈ ਕਿਸਾਨਾਂ ਨੇ ਕਦੇ ਲੋਕਾਂ ਦਾ ਰਸਤਾ ਰੋਕਿਆ ਹੀ ਨਹੀਂ ਸੀ ਰਸਤੇ ਤਾਂ ਦਿੱਲੀ ਪੁਲੀਸ ਵੱਲੋਂ ਖ਼ਰਾਬ ਕੀਤੇ ਗੲੇ ਹਨ। ਦੱਸ ਦਈਏ ਕਿ ਟਿਕਰੀ ਬਾਰਡਰ ਉੱਤੇ ਬਹੁਤ ਸਾਰੇ ਬੈਰੀਕੇਟਿੰਗ ਦਿੱਲੀ ਪੁਲੀਸ ਵੱਲੋਂ ਹਟਾਏ ਜਾ ਚੁੱਕੇ ਹਨ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਹਾਦਸੇ ਹੋਣ ਦੇ ਆਸਾਰ ਵਧ ਗਏ ਹਨ।ਕਿਉਂਕਿ ਇੱਥੇ ਹੁਣ ਆਵਾਜਾਈ ਜ਼ਿਆਦਾ ਹੋ ਜਾਵੇਗੀ।

About khabar

Leave a Reply

Your email address will not be published. Required fields are marked *