Home / खबरे / ਅਮਰੀਕਾ ਤੋਂ ਆਈ ਕੁੜੀ ਦੇ ਵਿਆਹ ਵਿੱਚ 10 ਸਾਲ ਦੇ ਬੱਚੇ ਨੇ ਪਾਇਆ ਭੜਥੂ

ਅਮਰੀਕਾ ਤੋਂ ਆਈ ਕੁੜੀ ਦੇ ਵਿਆਹ ਵਿੱਚ 10 ਸਾਲ ਦੇ ਬੱਚੇ ਨੇ ਪਾਇਆ ਭੜਥੂ

ਅੱਜਕੱਲ੍ਹ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਵਿਆਹ ਸਮਾਗਮ ਦੌਰਾਨ ਸੱਤ ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ।ਇਹ ਚੋਰੀ ਇੱਕ ਦੱਸ ਬਾਰਾਂ ਸਾਲਾਂ ਦੇ ਬੱਚੇ ਦੁਆਰਾ ਕੀਤੀ ਗਈ ਹੈ।ਇਸ ਦੀਆਂ ਕੁਝ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਸ ਬੱਚੇ ਨੇ ਇਸ ਵਿਆਹ ਸਮਾਗਮ ਵਿੱਚੋਂ ਇੱਕ ਪਰਸ ਚੋਰੀ ਕੀਤਾ ਸੀ ਇਸ ਪਰਸ ਦੇ ਵਿਚ ਕੁੱਝ ਨਗਦੀ ਦੇ ਨਾਲ ਨਾਲ ਡਾਇਮੰਡ ਦੀਅਾਂ ਮੁੰਦਰੀਆਂ ਅਤੇ ਅਮਰੀਕੀ ਡਾਲਰ ਸਨ।

ਦੱਸਿਆ ਜਾ ਰਿਹਾ ਹੈ ਕਿ ਬੱਚਾ ਸੱਜ ਧੱਜ ਕੇ ਵਿਆਹ ਵਿੱਚ ਆਇਆ ਸੀ ਜਿਸ ਕਾਰਨ ਕੋਈ ਵੀ ਇਸ ਨੂੰ ਪਹਿਚਾਣ ਨਹੀਂ ਸਕਿਆ ਕਿ ਇਸ ਵਿਆਹ ਦਾ ਹਿੱਸਾ ਨਹੀਂ ਹੈ ਅਤੇ ਇਹ ਬੱਚੇ ਨੇ ਬਹੁਤ ਹੀ ਸਭਾ ਚਲਾਕੀ ਦੇ ਨਾਲ ਇਥੋਂ ਚੋਰੀ ਕੀਤੀ ਹੈ।ਉਸ ਤੋਂ ਬਾਅਦ ਤੋਂ ਫਰਾਰ ਹੋ ਜਾਂਦਾ ਹੈ ਮੌਕੇ ਤੇ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਚਲਦਾ।ਪਰ ਜਦੋਂ ਵਿਆਹ ਦੇ ਵਿੱਚ ਇਸਤੇਮਾਲ ਹੋਣ ਵਾਲੇ ਸਾਮਾਨ ਦੀ ਜ਼ਰੂਰਤ ਪੈਂਦੀ ਹੈ ਜੋ ਉਸ ਪਰਸ ਦੇ ਵਿੱਚ ਸੀ ਤਾਂ ਉਸ ਸਮੇਂ ਪਰਿਵਾਰਕ ਮੈਬਰਾਂ ਨੂੰ ਪਤਾ ਚੱਲਦਾ ਹੈ ਕਿ ਪਰਸ ਚੋਰੀ ਹੋ ਚੁੱਕਿਆ ਹੈ।ਉਸ ਤੋਂ ਬਾਅਦ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕਰਵਾਈਆਂ ਜਾਂਦੀਆਂ ਹਨ ਤਾਂ ਇਸ ਬੱਚੇ ਬਾਰੇ ਜਾਣਕਾਰੀ ਹੁੰਦੀ ਹੈ।ਦੱਸ ਦਈਏ ਕਿ ਇਹ ਵਿਆਹ ਕਿਸੇ ਘਰ ਦੇ ਵਿਚ

ਨਹੀਂ,ਬਲਕਿ ਇਕ ਪੈਲੇਸ ਦੇ ਵਿਚ ਹੋ ਰਿਹਾ ਸੀ।ਜਿੱਥੋਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਗਏ ਤਾਂ ਇਸ ਬੱਚੇ ਦੀ ਸਾਰੀ ਵਾਰਦਾਤ ਸਾਹਮਣੇ ਆ ਗਈ ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ।ਉਸ ਦੇ ਹਿਸਾਬ ਨਾਲ ਕਾਰਵਾਈ ਹੋਵੇਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵੇਖਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਦੇ ਸਮੇਂ ਵਿਚ ਬੱਚੇ ਵੀ ਗ਼ਲਤ ਸਿੱਖਿਆ ਲੈ ਰਹੇ ਹਨ ਅਤੇ ਉਨ੍ਹਾਂ ਦੇ ਦਿਮਾਗ ਦੇ ਵਿੱਚ ਵੀ ਗਲਤ ਚੀਜ਼ਾਂ ਭਰੀਆਂ ਜਾ ਰਹੀਆਂ ਹਨ ਜਿਸ ਕਾਰਨ ਉਹ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।

About admin

Leave a Reply

Your email address will not be published. Required fields are marked *