Breaking News
Home / खबरे / ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਬਜ਼ੁਰਗ ਕਰਦਾ ਹੈ ਸਖ਼ਤ ਮਿਹਨਤ ਦੇਖ ਕੇ ਰਹਿ ਜਾਓਗੇ ਤੁਸੀਂ ਵੀ ਹੈਰਾਨ ।

ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਵੀ ਬਜ਼ੁਰਗ ਕਰਦਾ ਹੈ ਸਖ਼ਤ ਮਿਹਨਤ ਦੇਖ ਕੇ ਰਹਿ ਜਾਓਗੇ ਤੁਸੀਂ ਵੀ ਹੈਰਾਨ ।

ਕਈ ਵਿਅਕਤੀ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਦੇ । ਭਾਵੇਂ ਕਿੰਨੀਆਂ ਹੀ ਮੁਸ਼ਕਲਾਂ ਉਨ੍ਹਾਂ ਦੇ ਸਾਹਮਣੇ ਆਉਣਾ ਉਹ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ਅਤੇ ਕਿੰਨੀ ਵੀ ਗ਼ਰੀਬੀ ਹੋਣ ਦੇ ਬਾਵਜੂਦ ਉਹ ਆਪਣਾ ਕਮਾਈ ਦਾ ਕੋਈ ਨਾ ਕੋਈ ਸਾਧਨ ਬਣਾ ਕੇ ਉਸ ਤੇ ਸਖ਼ਤ ਮਿਹਨਤ ਕਰਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਨੂੰ ਜਿਉਣ ਲਈ ਮਨੁੱਖ ਨੂੰ

ਆਸ਼ਾਵਾਦੀ ਰਹਿਣਾ ਬਹੁਤ ਜ਼ਰੂਰੀ ਹੈ ਅਜਿਹੇ ਵਿਅਕਤੀ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ ।ਕੁਝ ਇਸੇ ਪੱਖ ਨੂੰ ਦਰਸਾਉਂਦਾ ਹੋਇਆ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਜਿਸ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਉਹ ਨਾਸਿਕ ਦੇ ਇਕ ਜਗ੍ਹਾ ਤੇ ਆਪਣੀ ਰੇਹੜੀ ਲਾ ਕੇ ਉਥੇ ਕੇਲਿਆਂ ਨੂੰ ਛਿੱਲ ਕੇ ਉਨ੍ਹਾਂ ਦੇ ਚਿਪਸ ਬਣਾ ਕੇ ਅਤੇ

ਮਸਾਲਾ ਲਾ ਕੇ ਪਲੇਟ ਵਿੱਚ ਆ ਕੇ ਉਨ੍ਹਾਂ ਨੂੰ ਵੇਚਦਾ ਹੈ ।ਜਿਸ ਵਿਚ ਉਹ ਸਖ਼ਤ ਮਿਹਨਤ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਨਾਲ ਇਹ ਉਸ ਦੀ ਕਮਾਈ ਦਾ ਸਾਧਨ ਵੀ ਬਣਿਆ ਹੈ ਅਤੇ ਉਸ ਨੂੰ ਜ਼ਿੰਦਗੀ ਵਿੱਚ ਕਿਸੇ ਸਹਾਰੇ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਲਈ ਲੋੜੀਂਦੀ ਕਮਾਈ ਕਰ ਲੈਂਦਾ ਹੈ ਸਮਾਜ ਵਿੱਚ ਕੁਝ ਅਜਿਹੇ ਵਿਅਕਤੀ ਹੁੰਦੇ ਹਨ ਜੋ ਅਜਿਹੀ ਅਜਿਹੀ ਪ੍ਰਸਥਿਤੀ ਵਿੱਚ ਹਾਰ ਮੰਨ ਲੈਂਦੇ ਹਨ ਅਤੇ ਆਪਣੀ ਸਾਰੀ ਜ਼ਿੰਦਗੀ ਉਸੇ ਪਛਤਾਵੇ ਵਿੱਚ ਖ਼ਤਮ ਕਰ ਲੈਂਦੇ ਹਨ ।

ਇਸ ਬਜ਼ੁਰਗ ਵੱਲੋਂ ਕੀਤੀ ਸਖ਼ਤ ਮਿਹਨਤਾਂ ਨੂੰ ਹਰ ਪਾਸੇ ਸਰਾਹਿਆ ਗਿਆ ਹੈ ਅਜਿਹੇ ਵਿਅਕਤੀ ਕਦੇ ਹਾਰ ਨਹੀਂ ਮੰਨਦੇ ਉਹ ਹਾਲਾਤਾਂ ਨਾਲ ਲੜਦੇ ਰਹਿੰਦੇ ਹਨ ਉਸ ਵਿਅਕਤੀ ਦੀ ਲਗਨ ਨੂੰ ਦੇਖਦੇ ਹੋਏ ਉਸ ਕੋਲ ਗਾਹਕਾਂ ਦੀ ਲਾਈਨ ਲੱਗੀ ਰਹਿੰਦੀ ਹੈ ਅਤੇ ਉਸ ਵੱਲੋਂ ਬਣਾਇਆ ਗਿਆ ਚਿਪਸ ਮਸਾਲਾ ਲੋਕ ਖੁਸ਼ ਹੋ ਕੇ ਖਾਂਦੇ ਹਨ ਜਿਸ ਦੇ ਜ਼ਰੀਏ ਉਸ ਵਿਅਕਤੀ ਦੀ ਆਮਦਨ ਦਾ ਹਿੱਸਾ ਬਣ ਜਾਂਦਾ ।

ਕਿਸਮਤ ਨੂੰ ਕੋਸਣ ਨਾਲੋਂ ਇਹ ਬਿਹਤਰ ਹੈ ਕਿ ਉਸ ਨੂੰ ਕਿਸੇ ਤਰੀਕੇ ਨਾਲ ਜਿਊਣ ਦਾ ਸੰਚਾਰੂ ਢੰਗ ਬਣਾਇਆ ਜਾਵੇ ਤਾਂ ਜੋ ਹਾਲਾਤਾਂ ਦਾ ਸਾਹਮਣਾ ਕਰਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਆਵੇ ਸਮਾਜ ਵਿੱਚ ਵਧੇਰੇ ਲੋਕ ਹਨ ਜੋ ਕਿਸੇ ਨਾ ਕਿਸੇ ਪੱਖ ਤੋਂ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਪਰ ਸਾਨੂੰ ਅਜਿਹੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਆਪਣਾ ਪੇਟ ਪਾਲ ਰਹੇ ਹਨ ਤਾਂ ਜੋ ਉਨ੍ਹਾਂ ਦਾ ਗੁਜ਼ਾਰਾ ਆਸਾਨੀ ਨਾਲ ਚੱਲ ਸਕੇ ।

ਉਨ੍ਹਾਂ ਲਈ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੁੰਦਾ ਮੰਗਣ ਨਾਲੋਂ ਕਿਤੇ ਚੰਗਾ ਹੁੰਦਾ ਹੈ ਕਿ ਉਹ ਆਪਣਾ ਕਿੱਤਾ ਕਰਦੇ ਹਨ ਅਤੇ ਉਸ ਤੇ ਨਿਰਭਰ ਹੁੰਦੇ ਹਨ ਅਜਿਹੀ ਜ਼ਿੰਦਗੀ ਜਿਊਣ ਲਈ ਵਧੇਰੇ ਹਿੰਮਤ ਦੀ ਲੋੜ ਹੁੰਦੀ ਹੈ ਹਾਰ ਮੰਨ ਲੈਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ ਵਿਅਕਤੀ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਉਹ ਇਸ ਨੂੰ ਇਸ ਤਰੀਕੇ ਨਾਲ ਜਿਉਂਇਆ ਜਾਵੇ । ਕਿਉਂਕਿ ਇੱਥੇ ਸਭ ਕੁਝ ਇੰਨਾ ਆਸਾਨ ਨਹੀਂ ਹੁੰਦਾ ।

ਉਸ ਨੂੰ ਆਸਾਨ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਉਹ ਭਾਵੇਂ ਕਿਸੇ ਵੀ ਤਰੀਕੇ ਨਾਲ ਹੋਵੇ ਅਜਿਹੇ ਲੋਕ ਸਮਾਜ ਲਈ ਇੱਕ ਮਿਸਾਲ ਪੈਦਾ ਕਰ ਜਾਂਦੇ ਹਨ ਜਿਨ੍ਹਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਕਦੇ ਹਾਰ ਨਾ ਮੰਨੋ ਜੋ ਵੀ ਕਿਸਮਤ ਵਿੱਚ ਮਿਲਿਆ ਹੈ ਉਸ ਨੂੰ ਸੁਚਾਰੂ ਢੰਗ ਨਾਲ ਜਿਉਣ।

About admin2

Leave a Reply

Your email address will not be published. Required fields are marked *