Breaking News
Home / खबरे / ਦੇਖੋ ਕਿਵੇਂ ਵਿਅਕਤੀ ਨੇ ਆਪਣੀ ਜਾਨ ਤੇ ਖੇਡ ਕੇ ਬਚਾਈ ਕੁੱਤੇ ਦੀ ਜਾਨ

ਦੇਖੋ ਕਿਵੇਂ ਵਿਅਕਤੀ ਨੇ ਆਪਣੀ ਜਾਨ ਤੇ ਖੇਡ ਕੇ ਬਚਾਈ ਕੁੱਤੇ ਦੀ ਜਾਨ

ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਦੂਸਰਿਆਂ ਬਾਰੇ ਸੋਚਦੇ ਹਨ ਅਤੇ ਦੂਸਰਿਆਂ ਦੀ ਭਲਾਈ ਦੇ ਲਈ ਆਪਣੀ ਜਾਨ ਵੀ ਹਥੇਲੀ ਤੇ ਰੱਖ ਦਿੰਦੇ ਹਨ। ਖ਼ਾਸਕਰ ਜਾਨਵਰਾਂ ਦੇ ਲਈ ਕੋਈ ਵੀ ਆਪਣੀ ਜਾਨ ਹਥੇਲੀ ਤੇ ਨਹੀਂ ਰੱਖਦਾ ਉਨ੍ਹਾਂ ਨੂੰ ਜੇਕਰ ਆਪਣੇ ਅੱਗੇ ਮੌਤ ਦਿਖਾਈ ਦੇ ਰਹੀ ਹੋਵੇ ਤਾਂ ਲੋਕ ਪਿੱਛੇ ਪੈਰ ਪੁੱਟ ਲੈਂਦੇ ਹਨ ਅਤੇ ਜਾਨਵਰਾਂ ਨੂੰ ਮਰਨ ਦਿੰਦੇ ਹਨ।

ਪਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਰੇਲ ਪਟੜੀ ਤੇ ਬੈਠੇ ਹੋਏ ਇੱਕ ਕੁੱਤੇ ਦੀ ਜਾਨ ਆਪਣੀ ਜਾਨ ਹਥੇਲੀ ਤੇ ਰੱਖ ਕੇ ਬਚਾਉਂਦਾ ਹੈ। ਦੇਖਿਆ ਜਾ ਸਕਦਾ ਹੈ ਕਿ ਪਿੱਛੇ ਇਕ ਰੇਲ ਗੱਡੀ ਰਫ਼ਤਾਰ ਦੇ ਨਾਲ ਆ ਰਹੀ ਹੈ।ਪਰ ਕੁੱਤੇ ਦਾ ਪੱਟਾ ਰੇਲ ਦੀ ਪਟੜੀ ਦੇ ਵਿਚ ਫਸ ਗਿਆ ਹੈ ਜਿਸ ਕਾਰਨ ਉਹ ਰੇਲ

ਪੱਟੜੀ ਨੂੰ ਪਾਰ ਨਹੀਂ ਕਰ ਪਾ ਰਿਹਾ।ਪਰ ਜਦੋਂ ਇਹ ਵਿਅਕਤੀ ਅਜਿਹਾ ਦੇਖਦਾ ਹੈ ਤਾਂ ਉਸ ਕੋਲੋਂ ਰਿਹਾ ਨਹੀਂ ਜਾਂਦਾ ਉਹ ਭੱਜ ਕੇ ਆਉਂਦਾ ਹੈ ਅਤੇ ਕੁੱਤੇ ਦੇ ਗਲ ਦੇ ਵਿੱਚੋਂ ਪੱਟਾਂ ਖੋਲ੍ਹਦਾ ਹੈ।ਉਸ ਤੋਂ ਬਾਅਦ ਉਸ ਨੂੰ ਪਾਸੇ ਕਰਦਾ ਹੈ ਇਸ ਦੌਰਾਨ ਟਰੇਨ ਬਿਲਕੁਲ ਉਨ੍ਹਾਂ ਦੇ ਨਜ਼ਦੀਕ ਆ ਚੁੱਕੀ ਸੀ ਜੋ ਲੋਕ ਇਨ੍ਹਾਂ ਦੀ ਵੀਡੀਓ ਬਣਾ ਰਹੇ ਸੀ।ਉਨ੍ਹਾਂ ਦੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੋ ਰਹੀਆਂ ਸੀ

ਅਤੇ ਲਗਾਤਾਰ ਇਹ ਲੋਕ ਇਸ ਵਿਅਕਤੀ ਨੂੰ ਇਹ ਸਲਾਹ ਦੇ ਰਹੇ ਸੀ ਕਿ ਉਹ ਰੇਲਵੇ ਟਰੈਕ ਤੋਂ ਪਾਸੇ ਹੋ ਜਾਵੇ ਪਰ ਜਦੋਂ ਤਕ ਇਸ ਵਿਅਕਤੀ ਨੇ ਕੁੱਤੇ ਨੂੰ ਆਪਣੇ ਨਾਲ ਨਹੀਂ ਲਿਆ।ਉਹ ਰੇਲਵੇ ਟਰੈਕ ਤੋਂ ਪਾਸੇ ਨਹੀਂ ਹੋਇਆ ਇਸ ਦੌਰਾਨ ਉਸ ਦੀ ਜਾਨ ਵੀ ਜਾ ਸਕਦੀ ਸੀ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।

ਜ਼ਿਆਦਾਤਰ ਲੋਕਾਂ ਵੱਲੋਂ ਇਸ ਵਿਅਕਤੀ ਦੇ ਹੌਸਲੇ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਇਸ ਦੀ ਲੰਮੀ ਉਮਰ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।ਕਿਉਂਕਿ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਜਾਨਵਰਾਂ ਨੂੰ ਇਸ ਹੱਦ ਤੱਕ ਪਿਆਰ ਕਰਦੇ ਹਨ। ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *