Home / खबरे / ਸ਼ਾਂਤ ਬੈਠੇ ਬਾਂਦਰ ਦੇ ਨਾਲ ਮੁੰਡੇ ਨੇ ਲਿਆ ਪੰਗਾ, ਭੁਗਤਣਾ ਪਿਆ ਖਮਿਆਜ਼ਾ

ਸ਼ਾਂਤ ਬੈਠੇ ਬਾਂਦਰ ਦੇ ਨਾਲ ਮੁੰਡੇ ਨੇ ਲਿਆ ਪੰਗਾ, ਭੁਗਤਣਾ ਪਿਆ ਖਮਿਆਜ਼ਾ

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਜਿਸ ਵਿਚ ਇਕ ਬਾਂਦਰ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ।ਇਸ ਦੇ ਕੋਲ ਇੱਕ ਨੌਜਵਾਨ ਲੜਕਾ ਖੜ੍ਹਾ ਹੈ ਜੋ ਇਸ ਬਾਂਦਰ ਦੇ ਨਾਲ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ

ਹੋਇਆ ਦਿਖਾਈ ਦੇ ਰਿਹਾ ਹੈ ਭਾਵ ਇਸ ਨੂੰ ਜਾਣਬੁੱਝ ਕੇ ਪੁਚਕਾਰ ਰਿਹਾ ਹੈ ਕੁਝ ਸਮੇਂ ਲਈ ਇਹ ਬਾਂਦਰ ਸ਼ਾਂਤ ਬੈਠਾ ਰਹਿੰਦਾ ਹੈ। ਪਰ ਜਿਵੇਂ ਹੀ ਇਹ ਲੜਕਾ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦਾ ਹੈ ਤਾਂ ਇਹ ਬਾਂਦਰ ਥੋੜ੍ਹਾ ਜਿਹਾ ਹੇਠਾਂ ਝੁਕ ਜਾਂਦਾ ਹੈ ਭਾਵ ਇਹ ਦਰਸਾਉਂਦਾ ਹੈ ਕਿ ਉਹ ਇਸ ਲੜਕੇ ਦੇ ਮਾਰੇਗਾ ਭਾਵੇਂ ਕਿ ਇਸ ਨੇ ਇਸ ਲੜਕੇ ਦੇ ਨਹੀਂ ਮਾਰਿਆ।ਪਰ ਫਿਰ ਵੀ ਲੜਕੇ ਦੇ ਵਿੱਚ

ਇੰਨਾ ਜ਼ਿਆਦਾ ਡਰ ਬੈਠਿਆ ਕਿ ਉਹ ਕਾਫੀ ਦੂਰ ਭੱਜ ਗਿਆ।ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਾਂਦਰ ਦੇ ਥੱਪੜ ਤੋਂ ਡਰਦੇ ਹਨ ਕਿਉਂਕਿ ਬਾਂਦਰ ਇੱਕ ਅਜਿਹਾ ਜਾਨਵਰ ਹੈ ਜੋ ਆਪਣੇ ਨਾਲ ਗ਼ਲਤ ਹੋਣ ਵਾਲੀ ਹਰਕਤ ਦਾ ਮੌਕੇ ਤੇ ਹੀ ਬਦਲਾ ਲੈ ਲੈਂਦਾ ਹੈ ਅਤੇ ਆਪਣੇ ਦੋਸ਼ੀ ਦਾ ਖਹਿੜਾ ਨਹੀਂ ਛੱਡਦਾ।ਕਈ ਥਾਵਾਂ ਤੇ ਆਮ ਹੀ ਦੇਖਿਆ ਜਾਂਦਾ ਹੈ

ਕਿ ਇਹ ਬਾਂਦਰ ਲੋਕਾਂ ਦਾ ਨੁਕਸਾਨ ਕਰਦੇ ਹੋਏ ਦਿਖਾਈ ਦਿੰਦੇ ਹਨ।ਪਰ ਇਹ ਲੋਕ ਸਾਹਮਣੇ ਖੜ੍ਹੇ ਹੋਏ ਦੇਖਦੇ ਰਹਿ ਜਾਂਦੇ ਹਨ।ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਬਾਂਦਰ ਨੂੰ ਛੇੜਿਆ ਤਾਂ ਉਸ ਦਾ ਅੰਜਾਮ ਬੁਰਾ ਹੋਵੇਗਾ।ਪਰ ਇਸ ਲੜਕੇ ਨੂੰ ਸ਼ਾਇਦ ਅੰਦਾਜ਼ਾ ਨਹੀਂ ਸੀ ਕਿ ਬਾਂਦਰ ਕੀ ਕਰ ਸਕਦਾ ਹੈ ਇਸ ਲਈ ਇਹ ਪੁੱਠੇ ਸਿੱਧੇ ਹਰਕਤ ਕਰ ਰਿਹਾ ਸੀ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ

ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਬਹੁਤ ਸਾਰੇ ਲੋਕ ਇਸ ਲੜਕੇ ਦਾ ਮਜ਼ਾਕ ਵੀ ਉਡਾ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਜਾਨਵਰਾਂ ਨਾਲ ਜੁਡ਼ੀਅਾਂ ਹੋੲੀਅਾਂ ਗੱਲਾਂ ਕਰ ਰਹੇ ਹਨ।ਇਨ੍ਹਾਂ ਦਾ ਸੁਭਾਅ ਇੰਨਾ ਵਧੀਆ ਹੁੰਦਾ ਹੈ ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *