Breaking News
Home / खबरे / ਭਾਜਪਾ ਨੇਤਾ ਦੇ ਪੁੱਤਰ ਦੀ ਖੁੱਲ੍ਹੀ ਪੋਲ,ਕੀ ਹੋਵੇਗੀ ਸਜ਼ਾ

ਭਾਜਪਾ ਨੇਤਾ ਦੇ ਪੁੱਤਰ ਦੀ ਖੁੱਲ੍ਹੀ ਪੋਲ,ਕੀ ਹੋਵੇਗੀ ਸਜ਼ਾ

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੇ ਵਿਚ ਇਕ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਜਿਸ ਕਾਰਨ ਕਿਸਾਨਾਂ ਦਾ ਗੁੱਸਾ ਬਹੁਤ ਜ਼ਿਆਦਾ ਵਧ ਚੁੱਕਿਆ ਹੈ। ਦੱਸਦਈਏ ਕਿ ਇੱਥੇ ਭਾਜਪਾ ਆਗੂ ਦਾ ਸਮਾਗਮ ਚੱਲ ਰਿਹਾ ਸੀ ਇਸ ਦੌਰਾਨ ਕਿਸਾਨਾਂ ਨੂੰ ਜਦੋਂ ਇਸ ਮਾਮਲੇ ਬਾਰੇ ਜਾਣਕਾਰੀ ਹੋਈ ਤਾਂ ਉਹ ਕਾਲੀਆਂ ਝੰਡੀਆਂ ਲੈ ਕੇ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹੁੰਚ ਗਏ ਜਦੋਂ ਉਹ ਵਿਰੁੱਧ ਪ੍ਰਦਰਸ਼ਨ ਕਰਨ ਤੋਂ ਬਾਅਦ ਵਾਪਸ ਜਾ ਰਹੇ ਸੀ ਤਾਂ

ਇਸ ਦੌਰਾਨ ਭਾਜਪਾ ਨੇਤਾ ਦੇ ਪੁੱਤਰ ਨੇ ਆਪਣੀ ਗੱਡੀ ਕਿਸਾਨਾਂ ਉਤੇ ਚੜ੍ਹਾ ਦਿੱਤੀ ਜਿਸ ਕਾਰਨ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋਏ ਅਤੇ ਕਈ ਕਿਸਾਨ ਆਪਣੀ ਜਾਨ ਗਵਾ ਬੈਠੇ ਹਨ।ਇਸ ਘਟਨਾ ਨੇ ਸਾਰਿਆਂ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ ਲੋਕਾਂ ਵੱਲੋਂ ਇਸ ਮਾਮਲੇ ਦੇ ਵਿੱਚ ਇਨਸਾਫ ਬਰਫ਼ ਦੀ ਮੰਗ ਕਰ ਰਹੇ ਹਨ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ

ਇਸ ਮਾਮਲੇ ਸਬੰਧੀ ਕਿਸਾਨਾਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਵਿਅਕਤੀ ਉਸ ਸਮੇਂ ਉਸ ਕਾਰ ਦੇ ਵਿਚ ਮੌਜੂਦ ਸੀ ਜਿਸ ਦੁਆਰਾ ਘਟਨਾ ਨੂੰ ਅੰਜਾਮ ਦਿੱਤਾ ਗਿਆ।ਕਿਸਾਨਾਂ ਨੇ ਇਸ ਨੂੰ ਚਾਰੇ ਪਾਸਿਓਂ ਘੇਰਾ ਪਾ ਰੱਖਿਆ ਹੈ। ਪੁਲਸ ਮੁਲਾਜ਼ਮਾਂ ਵਲੋਂ ਇਸ ਕੋਲੋਂ ਸਵਾਲ ਪੁੱਛੇ ਜਾ ਰਹੇ ਹਨ ਅਤੇ ਇਹ ਸਵਾਲਾਂ ਦੇ ਜਵਾਬ ਦੇ ਰਿਹਾ ਹੈ।ਇਸ ਦਾ ਕਹਿਣਾ ਹੈ ਕਿ ਇਹ ਉਸ ਗੱਡੀ ਦੇ ਵਿੱਚ ਮੌਜੂਦ ਸੀ ਜਿਸ ਗੱਡੀ ਨਾਲ

ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।ਪਰ ਇਹ ਪਿਛਲੀ ਸੀਟ ਦੇ ਵਿੱਚ ਬੈਠਾ ਸੀ ਅਤੇ ਗੱਡੀ ਮੋਨੂ ਮਿਸ਼ਰਾ ਵੱਲੋਂ ਚਲਾਈ ਜਾ ਰਹੀ।ਪਹਿਲਾਂ ਇਹ ਵਿਅਕਤੀ ਆਪਣੀ ਗਲਤੀ ਨਹੀਂ ਮੰਨ ਰਿਹਾ ਸੀ ਭਾਵ ਇਸ ਦਾ ਕਹਿਣਾ ਸੀ ਕਿ ਇਸ ਦੀ ਕੋਈ ਗਲਤੀ ਨਹੀਂ ਹੈ।ਪਰ ਜਦੋਂ ਪੁਲੀਸ ਮੁਲਾਜ਼ਮਾਂ ਨੇ ਇਸ ਕੋਲੋਂ ਸਖ਼ਤੀ ਦੇ ਨਾਲ ਸਵਾਲ ਪੁੱਛੇ ਤਾਂ ਇਸ ਨੇ ਸਾਰਾ

ਕੁਝ ਉਗਲ ਦਿੱਤਾ ਭਾਵ ਸਭ ਕੁਝ ਸੱਚ ਸੱਚ ਦੱਸ ਦਿੱਤਾ।ਦੂਜੇ ਪਾਸੇ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਉਹ ਇਸ ਘਟਨਾਕ੍ਰਮ ਦੌਰਾਨ ਮੌਜੂਦ ਹੀ ਨਹੀਂ ਸਨ।ਪਰ ਉਨ੍ਹਾਂ ਦੀਆਂ ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਉਹ ਇੱਥੇ ਮੌਜੂਦ ਸੀ ਅਤੇ ਇਨ੍ਹਾਂ ਦੇ ਪੁੱਤਰ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

About admin2

Leave a Reply

Your email address will not be published. Required fields are marked *