Home / खबरे / ਯੂਕਰੇਨ ਚ ਫਸ ਗਿਆ ਸੀ ਇਹ ਨੌਜਵਾਨ,ਬੜੀ ਬੁਰੀ ਹਾਲਤ ਦੇ ਵਿੱਚ ਪਰਤਿਆ ਘਰ ਵਾਪਿਸ

ਯੂਕਰੇਨ ਚ ਫਸ ਗਿਆ ਸੀ ਇਹ ਨੌਜਵਾਨ,ਬੜੀ ਬੁਰੀ ਹਾਲਤ ਦੇ ਵਿੱਚ ਪਰਤਿਆ ਘਰ ਵਾਪਿਸ

ਪੰਜਾਬ ਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੈ ਜਿਸ ਤੋਂ ਸਾਰੇ ਹੀ ਵਾਕਫ਼ ਹਨ।ਸਰਕਾਰਾਂ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਹ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਦੇ ਲਈ ਕਦਮ ਚੁੱਕ ਰਹੇ ਹਨ।ਪਰ ਅਸਲੀਅਤ ਕੁਝ ਹੋਰ ਹੀ ਹੈ ਕਿਉਂਕਿ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ।ਪਰ ਲੋਕਾਂ ਨੂੰ ਭਿਖਾਰੀ ਜ਼ਰੂਰ ਸਮਝਿਆ ਜਾ ਰਿਹਾ ਹੈ ਅਤੇ ਛੋਟੀਆਂ ਮੋਟੀਆਂ ਚੀਜ਼ਾਂ ਨੂੰ ਮੁਫ਼ਤ ਵਿੱਚ ਦੇ ਦਿੱਤਾ ਜਾਂਦਾ ਹੈ।

ਜਿਸ ਕਾਰਨ ਪੰਜਾਬ ਵਿਚ ਰਹਿ ਰਹੇ ਲੋਕਾਂ ਦਾ ਜੀਵਨ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਿਸ ਨੂੰ ਦੇਖਦੇ ਹੋਏ ਅੱਜਕੱਲ੍ਹ ਦੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਤਾਂ ਜੋ ਉਨ੍ਹਾਂ ਦਾ ਭਵਿੱਖ ਸੰਵਰ ਸਕੇ ਬਹੁਤ ਸਾਰੇ ਲੋਕ ਅਮਰੀਕਾ ਕੈਨੇਡਾ ਜਾਂਦੇ ਹਨ।ਪਰ ਕੁਝ ਲੋਕ ਯੂਕਰੇਨ ਵਿੱਚ ਵੀ ਚਲੇ ਜਾਂਦੇ ਹਨ ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਦੋਂ ਇਨ੍ਹਾਂ ਦੇ ਨਾਲ ਵਿਦੇਸ਼ ਲਿਜਾਣ ਦੇ ਨਾਮ ਤੇ ਠੱ-ਗੀ ਹੋ ਜਾਂਦੀ ਹੈ।ਇਨ੍ਹਾਂ ਨੂੰ ਵਿਦੇਸ਼ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਪਰ ਗਲਤ ਤਰੀਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਗੁਮਰਾਹ ਕਰਕੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ।ਜਿਸ ਤੋਂ ਬਾਅਦ ਇਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤਰ੍ਹਾਂ ਨਾਲ ਇਕ ਨੌਜਵਾਨ ਯੂਕਰੇਨ ਗਿਆ ਸੀ।

ਇਸ ਦਾ ਕਹਿਣਾ ਹੈ ਕਿ ਏਜੰਟ ਨੇ ਇਸ ਨੂੰ ਨਕਲੀ ਪਾਸਪੋਰਟ ਬਣਵਾ ਕੇ ਦੇ ਦਿੱਤਾ।ਜਿਸ ਉੱਤੇ ਫੋਟੋ ਇਸ ਦੀ ਲੱਗੀ ਹੋਈ ਸੀ ਪਰ ਉਸ ਆਈਡੀ ਤੇ ਕਿਸੇ ਹੋਰ ਦਾ ਅਤਾ ਪਤਾ ਲਿਖਿਆ ਹੋਇਆ ਸੀ ਜਿਸ ਵਿਅਕਤੀ ਦੀ ਜਾਣਕਾਰੀ ਇਸ ਨਾਲ ਅਟੈਚ ਕੀਤੀ ਗਈ ਸੀ ਉਸ ਨੂੰ ਅਤਿਵਾਦੀ ਦੱਸਿਆ ਗਿਆ ਜਿਸ ਕਾਰਨ ਇਸ ਨੂੰ ਜੇਲ੍ਹ ਵਿੱਚ ਵੀ ਸੁੱਟਿਆ ਗਿਆ ਅਤੇ ਤਸੀਹੇ ਦਿੱਤੇ ਗਏ

ਬੜੀ ਮੁਸ਼ਕਿਲ ਨਾਲ ਹੁਣ ਇਹ ਆਪਣੇ ਘਰ ਪਰਤਿਆ ਹੈ।ਘਰ ਆਉਣ ਤੋਂ ਬਾਅਦ ਇਸ ਨੇ ਉਸ ਏਜੰਟ ਦੀਆਂ ਪੋਲਾਂ ਖੋਲ੍ਹੀਆਂ ਹਨ ਅਤੇ ਲੋਕਾਂ ਨੂੰ ਸੁਚੇਤ ਹੋਣ ਦੇ ਲਈ ਕਿਹਾ ਹੈ ਕਿ ਜੇਕਰ ਉਹ ਵਿਦੇਸ਼ ਜਾ ਰਹੇ ਹਨ ਤਾਂ ਚੰਗੀ ਤਰ੍ਹਾਂ ਛਾਣਬੀਣ ਕਰ ਕੇ ਹੀ ਏਜੰਟ ਦੀ ਚੋਣ ਕਰਨ ਅਤੇ ਚੁਕੰਨੇ ਰਹਿਣ।

About admin2

Leave a Reply

Your email address will not be published. Required fields are marked *