Home / खबरे / ਐਸਬੀਆਈ ਦੇ ਵਿਚ ਆਈ ਸਿੱਧੀ ਭਰਤੀ ,ਉਠਾਊ ਮੌਕੇ ਦਾ ਫ਼ਾਇਦਾ

ਐਸਬੀਆਈ ਦੇ ਵਿਚ ਆਈ ਸਿੱਧੀ ਭਰਤੀ ,ਉਠਾਊ ਮੌਕੇ ਦਾ ਫ਼ਾਇਦਾ

ਅਸੀਂ ਅਕਸਰ ਹੀ ਤੁਹਾਡੇ ਲਈ ਨਵੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ,ਅੱਜ ਜਿਹੜੀਆਂ ਅਸਾਮੀਆਂ ਬਾਰੇ ਅਸੀਂ ਜਾਣਕਾਰੀ ਲੈ ਕੇ ਆਈ ਹਾਂ ਉਹ ਐੱਸਬੀਆਈ ਬੈਂਕ ਦੇ ਵਿੱਚ ਜਾਰੀ ਕੀਤੀਆਂ ਗਈਆਂ ਹਨ।ਦੱਸ ਦਈਏ ਕਿ ਇੱਥੇ ਛੇ ਸੌ ਤੋਂ ਜ਼ਿਆਦਾ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ।ਇਨ੍ਹਾਂ ਪੋਸਟਾਂ ਉੱਤੇ ਉਮੀਦਵਾਰਾਂ ਨੂੰ ਨਿਯੁਕਤ ਕਰਨ ਦੇ ਲਈ ਕੋਈ ਵੀ

ਪੇਪਰ ਨਹੀਂ ਲਿਆ ਜਾਵੇਗਾ ਬਲਕਿ ਇੰਟਰਵਿਊ ਦੇ ਆਧਾਰ ਤੇ ਸਿੱਧੀ ਭਰਤੀ ਕੀਤੀ ਜਾ ਰਹੀ ਹੈ।ਇਸ ਲਈ ਤੁਸੀਂ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਤਾਂ ਜੋ ਤੁਹਾਡਾ ਭਵਿੱਖ ਸੁਨਹਿਰਾ ਬਣ ਸਕੇ। ਦੱਸ ਦੇਈਏ ਕਿ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਤੁਹਾਡੀ ਉਮਰ ਅਠਾਰਾਂ ਸਾਲ ਤੋਂ ਲੈ ਕੇ ਛਿਆਲੀ ਸਾਲ ਤੱਕ ਹੋਣੀ ਚਾਹੀਦੀ ਹੈ।

ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਅਠਾਰਾਂ ਅਕਤੂਬਰ ਤੱਕ ਅਪਲਾਈ ਕਰ ਸਕਦੇ ਹੋ।ਉਸ ਤੋਂ ਬਾਅਦ ਤੁਸੀਂ ਅਪਲਾਈ ਨਹੀਂ ਕਰ ਸਕੋਗੇ।ਦੱਸ ਦਈਏ ਕੀ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ।ਆਫਲਾਈਨ ਤਰੀਕੇ ਨਾਲ ਜੇਕਰ ਤੁਸੀਂ ਕੋਈ ਵੀ ਅਰਜ਼ੀ ਭੇਜਦੇ ਹੋ ਤਾਂ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ ਅਪਲਾਈ

ਕਰਨ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ ਜਨਰਲ ਕੈਟਾਗਿਰੀ ਦੇ ਲਈ ਸਾਢੇ ਸੱਤ ਸੌ ਰੁਪਿਆ ਫੀਸ ਰੱਖੀ ਗਈ ਹੈ।ਬਾਕੀ ਕਿਸੇ ਵੀ ਕੈਟਾਗਿਰੀ ਨੂੰ ਕੋਈ ਫੀਸ ਦੇਣ ਦੀ ਜ਼ਰੂਰਤ ਨਹੀਂ ਹੈ।ਇੱਥੇ ਦੇਸ਼ ਭਰ ਦੇ ਯੋਗ ਉਮੀਦਵਾਰ ਅਪਲਾਈ ਕਰ ਸਕਦੇ ਹਨ। ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਉਣਤਾਲ਼ੀ ਹਜ਼ਾਰ ਰੁਪਏ ਤੱਕ ਦੀ ਤਨਖ਼ਾਹ

ਤੁਹਾਨੂੰ ਮਿਲ ਸਕਦੀ ਹੈ ਜੋ ਕਿ ਇਕ ਬਹੁਤ ਹੀ ਵਧੀਆ ਤਨਖਾਹ ਹੈ। ਜੇਕਰ ਤੁਸੀਂ ਇਨ੍ਹਾਂ ਪੋਸਟਾਂ ਦੇ ਲਈ ਯੋਗ ਹੋ ਤਾਂ ਤੁਹਾਨੂੰ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰ ਲੈਣਾ ਚਾਹੀਦਾ ਹੈ।ਜੇਕਰ ਤੁਸੀਂ ਇਨ੍ਹਾਂ ਪੋਸਟਾਂ ਦੇ ਲਈ ਯੋਗ ਨਹੀਂ ਹੋ ਤਾਂ ਤੁਸੀਂ ਆਪਣੇ ਦੋਸਤਾਂ ਦੇ ਨਾਲ ਇਸ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਸੰਵਰ ਸਕੇ।ਇਸ ਤਰ੍ਹਾਂ ਦੀਆਂ ਹੋਰਨਾਂ ਪੋਸਟਾਂ ਬਾਰੇ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਜੁੜੇ ਰਹੋ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਪੋਸਟ ਬਾਰੇ ਜਾਣਕਾਰੀ ਮਿਲਦੀ ਰਹੇ।

About admin2

Leave a Reply

Your email address will not be published. Required fields are marked *