Home / खबरे / ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਲਿਆ ਵੱਡਾ ਫੈਸਲਾ,ਬਾਦਲਾਂ ਦੇ ਉੱਡ ਗਏ ਹੋਸ਼

ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਲਿਆ ਵੱਡਾ ਫੈਸਲਾ,ਬਾਦਲਾਂ ਦੇ ਉੱਡ ਗਏ ਹੋਸ਼

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਤਰੀ ਮੰਡਲ ਦੇ ਵਿੱਚ ਬਦਲਾਅ ਕੀਤਾ ਹੈ। ਉਨ੍ਹਾਂ ਨੇ ਪੁਰਾਣੇ ਮੰਤਰੀਆਂ ਦੀ ਥਾਂ ਤੇ ਨਵੇਂ ਮੰਤਰੀਆਂ ਨੂੰ ਨਿਯੁਕਤ ਕੀਤਾ ਹੈ ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹਨ।ਉਸ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਦਿਨੀਂ ਟਰਾਂਸਪੋਰਟ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ

ਜਿਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਹਨ।ਜਾਣਕਾਰੀ ਮੁਤਾਬਕ ਹੁਣ ਸਰਕਾਰੀ ਬੱਸਾਂ ਨੂੰ ਉਹ ਟਾਈਮ ਦਿੱਤੇ ਜਾਣਗੇ।ਜਿਸ ਸਮੇਂ ਸਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ ਭਾਵ ਵੱਡੇ ਘਰਾਣਿਆਂ ਦੀਆਂ ਪ੍ਰਾਈਵੇਟ ਬੱਸਾਂ ਨੂੰ ਜ਼ਿਆਦਾ ਸਵਾਰੀਆਂ ਵਾਲੇ ਟਾਈਮ ਨਹੀਂ ਦਿੱਤੇ ਜਾਣਗੇ।ਕਿਉਂਕਿ ਲੰਬੇ ਸਮੇਂ ਤੋਂ ਇਹ ਪ੍ਰਾਈਵੇਟ ਬੱਸਾਂ ਉਸ ਸਮੇਂ ਤੇ ਕੰਮ ਕਰ ਰਹੀਆਂ ਹਨ।ਜਦੋਂ ਸਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਪ੍ਰਾਈਵੇਟ

ਘਰਾਣਿਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਅਤੇ ਸਰਕਾਰ ਦੇ ਖ਼ਜ਼ਾਨੇ ਵਿੱਚ ਇਸ ਨਾਲ ਕਮੀ ਆ ਜਾਂਦੀ ਹੈ।ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਹੋਰ ਕਈ ਫ਼ੈਸਲੇ ਲਏ ਹਨ।ਜਾਣਕਾਰੀ ਮੁਤਾਬਕ ਹੋਣਾ ਸਰਕਾਰੀ ਬੱਸਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਤੰਬਾਕੂ ਸਿਗਰੇਟ ਆਦਿ ਦਾ ਪੋਸਟਰ ਦਿਖਾਈ ਨਹੀਂ ਦੇਵੇਗਾ।ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਹੇ ਫ਼ੈਸਲੇ ਲਏ ਜਾ ਰਹੇ ਹਨ।

ਉਨ੍ਹਾਂ ਨਾਲ ਬਾਦਲ ਪਰਿਵਾਰ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਹੋਣ ਵਾਲਾ ਹੈ ਕਿਉਂਕਿ ਔਰਬਿਟ ਬੱਸ ਬਾਦਲਾਂ ਦੀ ਹੈ।ਜੇਕਰ ਇਹ ਸਾਰੇ ਨਿਯਮ ਲਾਗੂ ਹੁੰਦੇ ਹਨ ਭਾਵ ਬੱਸਾਂ ਦਾ ਟਾਈਮ ਟੇਬਲ ਬਦਲ ਦਿੱਤਾ ਜਾਂਦਾ ਹੈ ਤਾਂ ਪ੍ਰਾਈਵੇਟ ਘਰਾਣਿਆਂ ਦੀਆਂ ਇਨ੍ਹਾਂ ਬੱਸਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ।ਪਰ ਦੇਖਣਾ ਇਹ ਹੋਵੇਗਾ ਕਿ ਇਹ ਸਿਰਫ਼ ਕਾਗਜ਼ਾਂ ਵਿੱਚ ਹੀ ਲਿਖਿਆ ਜਾਵੇਗਾ ਜਾਂ ਫਿਰ ਅਸਲ ਦੇ ਵਿੱਚ ਵੀ ਇਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About khabar

Leave a Reply

Your email address will not be published. Required fields are marked *