Breaking News
Home / खबरे / ਕੁੜੀ ਗਈ ਸੀ ਘਰ ਵਸਾਉਣ,ਅੱਗੇ ਹੋ ਗਿਆ ਇਹ ਕੰਮ

ਕੁੜੀ ਗਈ ਸੀ ਘਰ ਵਸਾਉਣ,ਅੱਗੇ ਹੋ ਗਿਆ ਇਹ ਕੰਮ

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਵਿਆਹ ਤੋਂ ਬਾਅਦ ਲੜਕੀਆਂ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕਰ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਲੜਕੀ ਆਪਣਾ ਘਰ ਵਸਾਉਣ ਦੇ ਲਈ ਆਪਣੇ ਸਹੁਰੇ ਘਰ ਗਈ ਸੀ। ਪਰ ਸਹੁਰੇ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਦੱਸਿਆ ਜਾ ਰਿਹਾ ਹੈ ਕਿ ਲੜਕੀ ਕਾਫੀ ਲੰਬਾ ਸਮਾਂ ਦਰਵਾਜ਼ਾ ਖੜਕਾਉਂਦੀ ਰਹੀ।

ਪਰ ਕਿਸੇ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ।ਜਿਸ ਤੋਂ ਬਾਅਦ ਲੜਕੀ ਪ੍ਰੇਸ਼ਾਨ ਹੋ ਗਈ ਅਤੇ ਉਸ ਨੇ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਹੁਰੇ ਘਰ ਦੇ ਅੱਗੇ ਬੈਠ ਕੇ ਹੀ ਉਸ ਨੇ ਜ਼ਹਿਰੀਲੀ ਦਵਾਈ ਪੀਤੀ ਇਸ ਮੌਕੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਜੋ ਇਹ ਸਾਬਿਤ ਕਰ ਸਕਣ ਕਿ ਲੜਕੀ ਪਾਗਲ ਹੈ।ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ

ਕਿ ਜੇਕਰ ਲੜਕੀ ਪਾਗਲ ਸੀ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਦੱਸ ਦਿੱਤਾ ਜਾਣਾ ਸੀ। ਇਹ ਸਭ ਕੁਝ ਡਰਾਮੇਬਾਜ਼ੀ ਹੋ ਰਹੀ ਹੈ।ਇਨ੍ਹਾਂ ਨੇ ਦੱਸਿਆ ਕਿ ਲੜਕੀ ਨੂੰ ਵਿਆਹ ਤੋਂ ਚਾਰ ਪੰਜ ਮਹੀਨੇ ਬਾਅਦ ਹੀ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਪੇਕੇ ਪਰਿਵਾਰ ਕੋਲੋਂ ਦਾਜ ਦਹੇਜ ਦੀ ਮੰਗ ਕਰੇ।ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨੀਂਦ ਦੀਆਂ ਗੋਲੀਆਂ ਵੀ ਦੇ ਦਿੱਤੀਆਂ ਜਾਂਦੀਆਂ ਸਨ ਜਿਸ ਕਾਰਨ ਉਸ ਦਾ

ਦਿਮਾਗੀ ਸੰਤੁਲਨ ਵੀ ਖਰਾਬ ਹੁੰਦਾ ਜਾ ਰਿਹਾ ਸੀ।ਸੋ ਹੁਣ ਇਸ ਮਾਮਲੇ ਨੂੰ ਪੁਲਸ ਮੁਲਾਜ਼ਮਾਂ ਕੋਲ ਦਰਜ ਕਰਵਾ ਦਿੱਤਾ ਗਿਆ ਹੈ।ਪੁਲੀਸ ਮੁਲਾਜ਼ਮ ਨੇ ਮਾਮਲੇ ਨੂੰ ਦਰਜ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਹਿਸਾਬ ਕਾਰਵਾਈ ਹੋਵੇਗੀ।ਦੇਖਿਆ ਜਾਵੇ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ।ਜਿੱਥੇ ਲੜਕੀਆਂ ਦੇ ਨਾਲ ਅਜਿਹੇ ਤਰੀਕੇ ਦਾ ਹੀ ਵਿਵਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About khabar

Leave a Reply

Your email address will not be published. Required fields are marked *