Home / खबरे / ਬਟਾਲਾ ਪੁਲਸ ਕਰ ਰਹੀ ਸੀ ਇਹ ਕੰਮ,ਮੌਕੇ ਤੇ ਪਹੁੰਚ ਗਏ ਪੱਤਰਕਾਰ

ਬਟਾਲਾ ਪੁਲਸ ਕਰ ਰਹੀ ਸੀ ਇਹ ਕੰਮ,ਮੌਕੇ ਤੇ ਪਹੁੰਚ ਗਏ ਪੱਤਰਕਾਰ

ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ,ਜਿੱਥੇ ਪੁਲੀਸ ਮੁਲਾਜ਼ਮਾਂ ਵੱਲੋਂ ਕੁਝ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ।ਜਿਸ ਕਾਰਨ ਪੁਲੀਸ ਮੁਲਾਜ਼ਮਾਂ ਦੀ ਵਰਦੀ ਦਾਗ਼ਦਾਰ ਹੋ ਜਾਂਦੀ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਰਾਤ ਦੇ ਸਮੇਂ ਕੁਝ ਪੱਤਰਕਾਰਾਂ ਨੇ ਪੁਲੀਸ ਮੁਲਾਜ਼ਮਾਂ ਵੱਲੋਂ ਲਗਾਏ ਗਏ ਨਾਕੇ ਦਾ ਹਾਲ ਚਾਲ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਇਸ ਦੀ ਵੀਡੀਓ ਵੀ ਬਣਾਈ ਗਈ

ਅਤੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਨਾਕੇ ਉੱਤੇ ਕੋਈ ਵੀ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਸੀ।ਇਸ ਤੋਂ ਇਲਾਵਾ ਦੋ ਪੁਲੀਸ ਮੁਲਾਜ਼ਮ ਆਪਣੀ ਗੱਡੀ ਦੇ ਵਿੱਚ ਸੁੱਤੇ ਹੋਏ ਦਿਖਾਈ ਦਿੱਤੇ।ਜਦੋਂ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਉਠਾਇਆ ਗਿਆ ਤਾਂ ਇਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਆਪਣੀ ਡਿਊਟੀ ਤੇ ਹਨ ਅਤੇ ਇਨ੍ਹਾਂ ਵੱਲੋਂ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।ਪਰ ਦੂਜੇ ਪਾਸੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਇਹ ਪੁਲੀਸ ਮੁਲਾਜ਼ਮ ਆਪਣੀ ਡਿਊਟੀ ਸਹੀ ਤਰੀਕੇ

ਨਾਲ ਨਹੀਂ ਨਿਭਾ ਰਹੇ।ਜਿਸ ਕਾਰਨ ਕੁਝ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜਿਸ ਨਾਲ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ।ਇਸ ਮਾਮਲੇ ਬਾਰੇ ਵੀ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।ਕੁਝ ਲੋਕਾਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਪਰ ਉੱਥੇ ਹੀ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਲੰਬੇ ਸਮੇਂ ਦੀ ਡਿਊਟੀ ਦਿੱਤੀ ਜਾਂਦੀ ਹੈ।ਇਸ ਲਈ ਉਨ੍ਹਾਂ ਨੂੰ ਵੀ ਨੀਂਦ ਆ ਸਕਦੀ ਹੈ ਕਿਉਂਕਿ ਉਹ

ਵੀ ਇਨਸਾਨ ਹਨ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦਾ ਸਿਸਟਮ ਅਜਿਹਾ ਹੋ ਚੁੱਕਿਆ ਹੈ।ਜਿਸ ਕਾਰਨ ਮੁਲਾਜ਼ਮਾਂ ਨੂੰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਵੀਂਆਂ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਾਰਨ ਮੁਲਾਜ਼ਮਾਂ ਦੀ ਕਮੀ ਹੈ ਅਤੇ ਜਿਹੜੇ ਮੁਲਾਜ਼ਮ ਭਰਤੀ ਹਨ ਉਨ੍ਹਾਂ ਤੋਂ ਹੀ ਦੁੱਗਣਾ ਕੰਮ ਲਿਆ ਜਾਂਦਾ ਹੈ। ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About khabar

Leave a Reply

Your email address will not be published. Required fields are marked *