Home / खबरे / ਗੁਰੂ ਘਰ ਵਿਚ ਹੋਈ ਅਪਤੀਜਨਕ ਹਰਕਤ,ਵੀਡੀਓ ਹੋਈ ਵਾਇਰਲ

ਗੁਰੂ ਘਰ ਵਿਚ ਹੋਈ ਅਪਤੀਜਨਕ ਹਰਕਤ,ਵੀਡੀਓ ਹੋਈ ਵਾਇਰਲ

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਗੁਰੂ ਘਰ ਦੇ ਵਿਚ ਬੇਅਦਬੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਰੂਪਨਗਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਗੁਰੂ ਘਰ ਦੇ ਵਿੱਚ ਇੱਕ ਵਿਆਹ ਦਾ ਪ੍ਰੋਗਰਾਮ ਸੀ ਅਤੇ ਇੱਥੇ ਬਹੁਤ ਹੀ ਜ਼ਿਆਦਾ ਅਪਤੀਜਨਕ ਕੰਮ ਕੀਤੇ ਗਏ ਹਨ।ਇਸ ਦੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਵਿਅਕਤੀਆਂ ਨੇ ਦੱਸਿਆ ਕਿ ਜਿੰਨੇ ਵੀ ਇੱਥੇ ਲੋਕ ਆਏ

ਉਨ੍ਹਾਂ ਦੇ ਪੈਰਾਂ ਦੇ ਵਿੱਚ ਜੁੱਤੀਆਂ ਪਾਈਆਂ ਹੋਈਆਂ ਸੀ। ਸਿਰ ਨੰਗੇ ਕੀਤੇ ਹੋਏ ਸੀ ਇਸ ਤੋਂ ਇਲਾਵਾ ਇੱਥੇ ਢੋਲ ਵਾਲਿਆਂ ਨੂੰ ਵੀ ਬੁਲਾਇਆ ਗਿਆ।ਇਸ ਤੋਂ ਇਲਾਵਾ ਨਚਾਰਾਂ ਨੂੰ ਵੀ ਰਚਾਇਆ ਗਿਆ ਅਤੇ ਲੜਕੇ ਅਤੇ ਲੜਕੀਆਂ ਇੱਕ ਦੂਸਰੇ ਦੇ ਨਾਲ ਨੱਚਦੇ ਹੋਏ ਦਿਖਾਈ ਦੇ ਰਹੇ ਸੀ।ਸੋ ਇਹ ਗੁਰੂ ਘਰ ਦੀ ਇੱਕ ਬਹੁਤ ਵੱਡੀ ਬੇਅਦਬੀ ਹੋਈ ਹੈ ਇਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਇਨ੍ਹਾਂ ਦਾ ਕਹਿਣਾ ਹੈ ਕਿ

ਇਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਜਗਾਇਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।ਕਿਉਂਕਿ ਜੇਕਰ ਉਹ ਅਜਿਹੀਆਂ ਹਰਕਤਾਂ ਨੂੰ ਨਹੀਂ ਰੋਕਦੇ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਸ ਤੋਂ ਵੀ ਭੈੜੀਆਂ ਘਟਨਾਵਾਂ ਗੁਰੂ ਘਰ ਦੇ ਵਿਚ ਹੋ ਸਕਦੀਆਂ ਹਨ।ਦੇਖਿਆ ਜਾਵੇ ਤਾਂ ਇਹ ਕੋਈ ਇੱਕ ਮਾਮਲਾ ਨਹੀਂ ਹੈ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ

ਰਹਿੰਦੇ ਹਨ।ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਕਿ ਜੇਕਰ ਗੁਰੂ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਨਾਚ ਹੁੰਦਾ ਹੈ ਤਾਂ ਉਨ੍ਹਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।ਕਿਉਂਕਿ ਇਸ ਨਾਲ ਗੁਰੂ ਘਰ ਦੀ ਮਰਿਆਦਾ ਭੰਗ ਕੀਤੀ ਜਾਂਦੀ ਹੈ ਇਹ ਵੀ ਗੁਰੂ ਘਰ ਦੀ ਬੇਅਦਬੀ ਤੋਂ ਘੱਟ ਨਹੀਂ ਹੈ।ਪਰ ਇੱਥੇ ਸਵਾਲ ਪ੍ਰਬੰਧਕਾਂ ਉੱਤੇ ਵੀ ਖੜ੍ਹਾ ਹੁੰਦਾ ਹੈ ਕਿ ਜਦੋਂ ਇਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਤਾਂ ਉਸ ਸਮੇਂ ਇਨ੍ਹਾਂ ਨੂੰ ਕਿਉਂ ਨਹੀਂ ਰੋਕਿਆ ਗਿਆ।

About khabar

Leave a Reply

Your email address will not be published. Required fields are marked *