Breaking News
Home / खबरे / ਵ੍ਹੱਟਸਐਪ ਨੂੰ ਚਲਾਉਣ ਵਾਲਿਆਂ ਦੇ ਲਈ ਆਈ ਇਹ ਵੱਡੀ ਖ਼ਬਰ ,ਬੰਦ ਹੋ ਸਕਦਾ ਹੈ ਤੁਹਾਡਾ ਅਕਾਉਂਟ

ਵ੍ਹੱਟਸਐਪ ਨੂੰ ਚਲਾਉਣ ਵਾਲਿਆਂ ਦੇ ਲਈ ਆਈ ਇਹ ਵੱਡੀ ਖ਼ਬਰ ,ਬੰਦ ਹੋ ਸਕਦਾ ਹੈ ਤੁਹਾਡਾ ਅਕਾਉਂਟ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਹਰ ਇਕ ਵਿਅਕਤੀ ਕੋਲੋਂ ਸਮਾਰਟਫੋਨ ਹੁੰਦਾ ਹੈ ਅਤੇ ਹਰ ਕੋਈ ਵ੍ਹੱਟਸਐਪ ਦਾ ਇਸਤੇਮਾਲ ਕਰਦਾ ਹੈ। ਅੱਜ ਦੇ ਸਮੇਂ ਵਿੱਚ ਵ੍ਹੱਟਸਐਪ ਤੋਂ ਬਿਨਾਂ ਬਹੁਤ ਸਾਰੇ ਕੰਮ ਅਧੂਰੇ ਰਹਿ ਜਾਂਦੇ ਹਨ।ਦੇਖਿਆ ਜਾਵੇ ਤਾਂ ਵ੍ਹੱਟਸਐਪ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਨਾਲ ਲੋਕਾਂ ਦੇ ਕੰਮ ਜਲਦੀ ਹੋ ਜਾਂਦੇ ਹਨ।ਪਰ ਕੁਝ ਲੋਕਾਂ ਵੱਲੋਂ ਇਸ ਪਲੇਟਫਾਰਮ ਦਾ ਗ਼ਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਭਾਵ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੇ ਲਈ ਗਲਤ ਮੈਸੇਜ ਇੱਕ ਦੂਸਰੇ ਨੂੰ ਸਾਂਝੇ ਕੀਤੇ ਜਾਂਦੇ ਹਨ। ਜਿਸ ਕਾਰਨ ਤਣਾਅ ਪੂਰਨ ਮਹੌਲ ਪੈਦਾ ਹੋ ਜਾਂਦਾ ਹੈ।ਇਸ ਲਈ ਵ੍ਹੱਟਸਐਪ

ਅਤੇ ਫੇਸਬੁੱਕ ਵੱਲੋਂ ਬਹੁਤ ਸਾਰੇ ਅਕਾਉਂਟ ਹੁਣ ਤੱਕ ਬੈਨ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹਾ ਹੁੰਦਾ ਰਹੇਗਾ।ਜਾਣਕਾਰੀ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਗ਼ਲਤ ਤਰੀਕੇ ਦੇ ਮੈਸੇਜ ਇੱਕ ਦੂਸਰੇ ਦੇ ਨਾਲ ਸਾਂਝੇ ਕਰੇਗਾ ਤਾਂ ਇਸ ਨਾਲ ਉਨ੍ਹਾਂ ਦਾ ਅਕਾਊਂਟ ਬੰਦ ਹੋ ਸਕਦਾ ਹੈ।ਕਿਉਂਕਿ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਹਿੰ-ਸ-ਕ ਮੈਸੇਜ ਇੱਕ ਦੂਸਰੇ ਦੇ ਨਾਲ ਸਾਂਝੇ ਕੀਤੇ ਜਾਂਦੇ ਹਨ।ਜਿਸ ਨਾਲ ਲੋਕ ਇਕ ਦੂਸਰੇ ਨਾਲ ਲੜਾਈ ਝਗੜੇ ਕਰਦੇ ਹਨ।ਕਈ ਵਾਰ ਕੁਝ ਲੋਕਾਂ ਵੱਲੋਂ ਅਫਵਾਹਾਂ

ਫੈਲਾਈਆਂ ਜਾਂਦੀਆਂ ਹਨ।ਜਿਸ ਕਾਰਨ ਮਾਹੌਲ ਕਾਫੀ ਜ਼ਿਆਦਾ ਖ਼ਰਾਬ ਹੋ ਜਾਂਦਾ ਹੈ। ਜਾਣਕਾਰੀ ਮੁਤਾਬਕ ਹੁਣ ਤਕ ਲੱਖਾਂ ਅਕਾਊਂਟ ਬੰਦ ਹੋ ਚੁੱਕੇ ਹਨ ਅਤੇ ਜੇਕਰ ਲੋਕ ਇਸ ਤਰੀਕੇ ਦੇ ਨਾਲ ਵ੍ਹੱਟਸਐਪ ਦਾ ਗਲਤ ਇਸਤੇਮਾਲ ਕਰਦੇ ਰਹੇ ਤਾਂ ਹੋਰਨਾਂ ਲੋਕਾਂ ਦੇ ਅਕਾਉਂਟ ਵੀ ਬੰਦ ਹੋ ਸਕਦੇ ਹਨ।ਇਸ ਲਈ ਜੇਕਰ ਤੁਸੀਂ ਵ੍ਹੱਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਧਿਆਨ ਰੱਖੋ ਕਿ ਤੁਸੀਂ ਅਜਿਹਾ ਕੋਈ ਵੀ ਮੈਸੇਜ ਇੱਕ ਦੂਸਰੇ ਨਾਲ ਸਾਂਝਾ ਨਾ ਕਰੋ ਜਿਸ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੋਵੇ।

About khabar

Leave a Reply

Your email address will not be published. Required fields are marked *