Breaking News
Home / खबरे / ਵੇਖੋ ਕਿਵੇਂ ਆਰਕੈਸਟਰਾਂ ਵਾਲੀ ਕੁੜੀ ਨੇ ਰੋ ਰੋ ਦੱਸਿਆ ਸਟੇਜ ਅਤੇ ਸਟੇਜ ਦੇ ਪਿੱਛੇ ਦਾ ਹਾਲ ,ਕਿਵੇਂ ਮਜਬੂਰੀ ਦਾ ਚੱਕਦੇ ਹਨ ਲੋਕ ਫ਼ਾਇਦਾ

ਵੇਖੋ ਕਿਵੇਂ ਆਰਕੈਸਟਰਾਂ ਵਾਲੀ ਕੁੜੀ ਨੇ ਰੋ ਰੋ ਦੱਸਿਆ ਸਟੇਜ ਅਤੇ ਸਟੇਜ ਦੇ ਪਿੱਛੇ ਦਾ ਹਾਲ ,ਕਿਵੇਂ ਮਜਬੂਰੀ ਦਾ ਚੱਕਦੇ ਹਨ ਲੋਕ ਫ਼ਾਇਦਾ

ਅੱਜਕੱਲ੍ਹ ਬਹੁਤ ਸਾਰੇ ਵਿਆਹਾਂ ਸ਼ਾਦੀਆਂ ਦੇ ਵਿੱਚ ਆਰਕੈਸਟਰਾ ਵਾਲੀਆਂ ਲਡ਼ਕੀਆਂ ਨਚਾਈਆਂ ਜਾਂਦੀਆਂ ਹਨ ਅਤੇ ਲੋਕ ਆਪਣਾ ਮਨੋਰੰਜਨ ਕਰਦੇ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਸਟੇਜਾਂ ਉੱਤੇ ਇਨ੍ਹਾਂ ਲੜਕੀਆਂ ਦੇ ਨਾਲ ਗਲਤ ਵਰਤਾਅ ਕੀਤਾ ਜਾਂਦਾ ਹੈ। ਕੁਝ ਲੋਕਾਂ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਗ਼ਲਤ ਟਿੱਪਣੀਆਂ ਵੀ ਕੀਤੀਆਂ ਜਾਂਦੀਆਂ ਹਨ।ਦੇਖਿਆ ਜਾਵੇ ਤਾਂ ਅੱਜਕੱਲ੍ਹ ਸੂਬੇ ਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੈ,ਜਿਸ ਕਾਰਨ ਕੁਝ ਲੜਕੀਆਂ ਮਜਬੂਰੀ ਦੇ ਵਿਚ ਅਜਿਹਾ ਕੰਮ ਕਰਦੀਆਂ ਹਨ ਤਾਂ ਜੋ ਉਨ੍ਹਾਂ ਦਾ ਘਰ ਪਰਿਵਾਰ ਚੱਲ ਸਕੇ।ਪਰ ਅਕਸਰ ਹੀ ਲੋਕ ਮਜਬੂਰੀ ਦਾ ਫ਼ਾਇਦਾ ਉਠਾਉਂਦੇ ਹੋਏ ਦਿਖਾਈ ਦਿੰਦੇ ਹਨ।ਇੱਕ

ਆਰਕੈਸਟਰਾ ਵਾਲੀ ਲੜਕੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੜਕੇ ਇਨ੍ਹਾਂ ਦੇ ਨਾਲ ਨੱਚਣ ਦੀ ਜ਼ਿੱਦ ਕਰਦੇ ਹਨ।ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀਆਂ ਵੱਲੋਂ ਵੀ ਇਨ੍ਹਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਹਨ,ਜਿਸ ਨਾਲ ਇਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਮੌਕਾ ਅਜਿਹਾ ਹੁੰਦਾ ਹੈ ਕਿ

ਇਨ੍ਹਾਂ ਦਾ ਨੱਚਣ ਨੂੰ ਮਨ ਨਹੀਂ ਕਰਦਾ।ਪਰ ਮਜਬੂਰੀ ਵਸੋਂ ਇਨ੍ਹਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ।ਚਿਹਰੇ ਉੱਤੇ ਝੂਠੀ ਮਕਾਨ ਲਿਆਉਣੀ ਪੈਂਦੀ ਹੈ ਅਤੇ ਲੋਕਾਂ ਦੀਆਂ ਖੁਸ਼ੀਆਂ ਦੇ ਵਿਚ ਖ਼ੁਸ਼ ਹੋਣਾ ਪੈਂਦਾ ਹੈ।

About khabar

Leave a Reply

Your email address will not be published. Required fields are marked *