Breaking News
Home / खबरे / ਇਸ ਗੁਰੂ ਘਰ ਦੇ ਸਰੋਵਰ ਵਿਚ ਨਹਾਉਣ ਦੇ ਨਾਲ ਦੂਰ ਹੁੰਦੇ ਹਨ ਅਨੇਕਾਂ ਹੀ ਰੋਗ

ਇਸ ਗੁਰੂ ਘਰ ਦੇ ਸਰੋਵਰ ਵਿਚ ਨਹਾਉਣ ਦੇ ਨਾਲ ਦੂਰ ਹੁੰਦੇ ਹਨ ਅਨੇਕਾਂ ਹੀ ਰੋਗ

ਅੱਜਕੱਲ੍ਹ ਦੇ ਸਮੇਂ ਵਿੱਚ ਲੋਕ ਗਲਤ ਖਾਣ ਪੀਣ ਖਾਂਦੇ ਹਨ ਇਸ ਤੋਂ ਇਲਾਵਾ ਲੋਕਾਂ ਦਾ ਰਹਿਣ ਸਹਿਣ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜੋ ਜਾਨਲੇਵਾ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਇਲਾਜ ਕਰਨਾ ਅਸੰਭਵ ਜਿਹਾ ਲੱਗਦਾ ਹੈ।ਪਰ ਕੁਝ ਲੋਕਾਂ ਉੱਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਜਾਂਦੀ ਹੈ।ਬਹੁਤ ਸਾਰੇ ਲੋਕ ਗੁਰੂ ਧਾਮਾਂ ਉੱਤੇ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਜਾਂਦੇ ਹਨ ਅਤੇ ਸੱਚੇ ਦਿਲੋਂ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੀ ਇਹ ਸਮੱਸਿਆ ਦੂਰ ਹੋ ਜਾਵੇ। ਕਈ ਵਾਰ ਲੋਕ ਸੱਚੇ ਮਨ ਦੇ ਨਾਲ

ਅਰਦਾਸ ਕਰਦੇ ਹਨ।ਜਿਸ ਕਾਰਨ ਪ੍ਰਮਾਤਮਾ ਉਨ੍ਹਾਂ ਦੀ ਇਹ ਅਰਦਾਸ ਪ੍ਰਵਾਨ ਕਰ ਲੈਂਦਾ ਹੈ ਅਤੇ ਉਨ੍ਹਾਂ ਦਾ ਦੁਖੜਾ ਦੂਰ ਕਰ ਦਿੱਤਾ ਜਾਂਦਾ ਹੈ।ਬਹੁਤ ਸਾਰੇ ਇਤਿਹਾਸਕ ਸਥਾਨ ਅਜਿਹੇ ਹਨ ਜਿੱਥੇ ਗੁਰੂ ਸਾਹਿਬਾਨਾਂ ਨੇ ਵਚਨ ਕੀਤੇ ਹਨ ਕਿ ਜੇਕਰ ਇੱਥੇ ਕੋਈ ਵੀ ਵਿਅਕਤੀ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਤਾਂ ਉਸ ਦੇ ਦੁੱਖੜੇ ਦੂਰ ਹੁੰਦੇ ਹਨ।ਇਸ ਤਰੀਕੇ ਨਾਲ ਪਟਿਆਲਾ ਦੇ ਵਿੱਚ ਸਥਿਤ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਵੀ ਬਹੁਤ ਸਾਰੇ ਲੋਕਾਂ ਦੇ ਦੁੱਖ ਦੂਰ ਹੋਏ ਹਨ।ਜਾਣਕਾਰੀ ਮੁਤਾਬਕ ਇਹ ਸ੍ਰੀ ਗੁਰੂ

ਅਮਰਦਾਸ ਜੀ ਦੀ ਚਰਨ ਛੋਹ ਧਰਤੀ ਹੈ ਅਤੇ ਇੱਥੇ ਬਹੁਤ ਸਾਰੇ ਲੋਕ ਸੱਚੇ ਮਨ ਨਾਲ ਅਰਦਾਸ ਕਰਦੇ ਹਨ ਅਤੇ ਉਨ੍ਹਾਂ ਦੇ ਦੁੱਖੜੇ ਦੂਰ ਵੀ ਹੋ ਜਾਂਦੇ ਹਨ।ਦੱਸਿਆ ਜਾ ਰਿਹਾ ਹੈ ਕਿ ਮਾਘੀ ਵਾਲੇ ਦਿਨ ਜੇਕਰ ਇੱਥੇ ਸੰਗਤਾਂ ਸਰੋਵਰ ਦੇ ਵਿਚ ਇਸ਼ਨਾਨ ਕਰਦੀਆਂ ਹਨ ਤਾਂ ਇਸ ਨਾਲ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਤਿਹਾਸਿਕ ਸਥਾਨ ਅਜਿਹੇ ਹਨ ਜਿੱਥੇ ਗੁਰੂ ਸਹਿਬਾਨਾਂ ਵੱਲੋਂ ਵਚਨ ਕੀਤੇ ਗਏ ਅਤੇ ਲੋਕਾਂ ਦੇ ਦੁੱਖੜੇ ਹਰੇ ਗਏ ਹਨ।

About khabar

Leave a Reply

Your email address will not be published. Required fields are marked *