Breaking News
Home / खबरे / ਮੀਤ ਹੇਅਰ ਨੇ ਠੋਕਿਆ ਰਾਜਾ ਵੜਿੰਗ,ਰਾਜਾ ਵੜਿੰਗ ਦੇ ਬਿਆਨ ਤੇ ਖਡ਼੍ਹੇ ਕੀਤੇ ਹੀ ਸਵਾਲ

ਮੀਤ ਹੇਅਰ ਨੇ ਠੋਕਿਆ ਰਾਜਾ ਵੜਿੰਗ,ਰਾਜਾ ਵੜਿੰਗ ਦੇ ਬਿਆਨ ਤੇ ਖਡ਼੍ਹੇ ਕੀਤੇ ਹੀ ਸਵਾਲ

ਪੰਜਾਬ ਦੀ ਰਾਜਨੀਤੀ ਦਿਨੋਂ ਦਿਨ ਗਰਮਾਉਂਦੀ ਜਾ ਰਹੀ ਹੈ ਜਿਸ ਦੇ ਵਿਚ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਦਾਅਵਾ ਕੀਤਾ ਸੀ ਕਿ ਉਹ ਪੰਦਰਾਂ ਦਿਨਾਂ ਦੇ ਵਿੱਚ ਸਾਰਾ ਹੀ ਟਰਾਂਸਪੋਰਟ ਮਾਫੀਆ ਖਤਮ ਕਰ ਦੇਣਗੇ।ਉਨ੍ਹਾਂ ਦੇ ਇਸ ਬਿਆਨ ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਉਨ੍ਹਾਂ ਨੂੰ ਲੰਬੇ ਹੱਥੀਂ ਲਿਆ ਹੈ।ਮੀਤ ਹੇਅਰ ਨੇ ਕਿਹਾ ਕਿ ਜੇਕਰ ਰਾਜਾ ਵੜਿੰਗ ਨੇ ਪੰਦਰਾਂ ਦਿਨਾਂ ਵਿੱਚ ਟਰਾਂਸਪੋਰਟ ਮਾਫੀਆ ਭਾਰਤ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ ਤਾਂ ਉਨ੍ਹਾਂ ਨੇ ਇਸ ਗੱਲ ਉੱਪਰ ਮੋਹਰ ਲਗਾ ਦਿੱਤੀ ਹੈ ਕਿ ਪਿਛਲੇ ਸਵਾ ਪੰਜ ਸਾਲਾਂ ਤੋਂ

ਕਾਂਗਰਸ ਸਰਕਾਰ ਦੇ ਵਿਚ ਹੀ ਟਰਾਂਸਪੋਰਟ ਮਾਫੀਆ ਪੂਰੀ ਤਰ੍ਹਾਂ ਸਰਗਰਮ ਸੀ ਅਤੇ ਇਨ੍ਹਾਂ ਦੇ ਮੰਤਰੀ ਹੀ ਇਨ੍ਹਾਂ ਮਾਫ਼ੀਆ ਨੂੰ ਚਲਾ ਰਹੇ ਸਨ।ਇਸ ਤੋਂ ਬਾਅਦ ਮੀਤ ਹੇਅਰ ਨੇ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਸਰਕਾਰ ਰੇਤ ਮਾਫ਼ੀਆ ਕੇਬਲ ਮਾਫ਼ੀਆ ਅਤੇ ਬਿਜਲੀ ਮਾਫ਼ੀਆ ਨੂੰ ਵੀ ਚਲਾ ਰਹੀ ਸੀ ਕਿਉਂਕਿ ਇਨ੍ਹਾਂ ਦੇ ਵਿੱਚ ਵੀ ਕਾਂਗਰਸ ਸਰਕਾਰ ਦੇ ਨੇਤਾ ਹੀ ਇਨ੍ਹਾਂ ਨੂੰ

ਸਹਾਇਤਾ ਦੇ ਰਹੇ ਸਨ।ਵਿਰੋਧੀ ਧਿਰ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਦੇ ਪਿਛਲੇ ਨੇਤਾ ਇਨ੍ਹਾਂ ਮਾਫੀਆ ਦੇ ਨਾਲ ਰਲੇ ਹੋਏ ਸਨ ਅਤੇ ਉਹ ਵੀ ਇਨ੍ਹਾਂ ਮਾਫੀਆ ਦੇ ਨਾਲ ਰਲ ਕੇ ਪੰਜਾਬ ਨੂੰ ਖਾ ਰਹੇ ਸਨ।ਹੁਣ ਦੇਖਣਾ ਇਹ ਹੋਵੇਗਾ ਕਿ ਮੀਤ ਹੇਅਰ ਵੱਲੋਂ ਚੁੱਕੇ ਗਏ ਇਨ੍ਹਾਂ ਸਵਾਲਾਂ ਦੇ ਰਾਜਾ ਵੜਿੰਗ ਵੱਲੋਂ ਕੀ ਜਵਾਬ ਦਿੱਤੇ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਦੋਵਾਂ ਵਿਚ ਚੱਲ ਰਹੀ ਇਹ ਤਕਰਾਰਬਾਜ਼ੀ ਕੀ ਰੂਪ ਧਾਰਨ ਕਰਦੀ ਹੈ ।

About khabar

Leave a Reply

Your email address will not be published. Required fields are marked *