Breaking News
Home / खबरे / ਕੇਜਰੀਵਾਲ ਨੇ ਉਡਾਈ ਵਿਰੋਧੀਆਂ ਦੀ ਨੀਂਦ ਕਰ ਦਿੱਤੇ ਇਹ ਵੱਡੇ ਐਲਾਨ

ਕੇਜਰੀਵਾਲ ਨੇ ਉਡਾਈ ਵਿਰੋਧੀਆਂ ਦੀ ਨੀਂਦ ਕਰ ਦਿੱਤੇ ਇਹ ਵੱਡੇ ਐਲਾਨ

ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਇਸ ਦੇ ਵਿੱਚ ਹੀ ਕਾਂਗਰਸ ਪਾਰਟੀ ਜੋ ਕਿ ਮੌਜੂਦਾ ਸਿਆਸਤ ਤੋਂ ਉਪਰ ਬਿਰਾਜਮਾਨ ਹੈ ਆਪਣੇ ਹੀ ਨੇਤਾਵਾਂ ਦੇ ਨਿੱਜੀ ਰੌਲਾਂ ਦੇ ਵਿੱਚ ਉਲਝੀ ਹੋਈ ਹੈ ਉਥੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਹੀ ਨੇਤਾ ਇਕਜੁੱਟ ਹੋ ਕੇ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਬਚਾਅ ਅਤੇ ਉਨ੍ਹਾਂ ਨੇ ਕਈ ਅਜਿਹੇ ਐਲਾਨ ਕੀਤੇ ਜਿਸ ਨੂੰ ਸੁਣ ਕੇ ਪੰਜਾਬ ਦੇ ਲੋਕਾਂ ਹਰ ਖ਼ੁਸ਼ੀ ਦੀ ਲਹਿਰ ਦੌੜ ਗਈ।ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦੇ

ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤਿੰਨ ਸੌ ਯੂਨਿਟ ਬਿਜਲੀ ਮੁਫਤ ਵਿੱਚ ਮੁਹੱਈਆ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਇਹ ਵੀ ਵੱਡਾ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਵੇਗਾ ਜਿਸ ਵਿੱਚ ਹਰ ਪ੍ਰਕਾਰ ਦੇ ਆਪ੍ਰੇਸ਼ਨ ਜਿਸ ਵਿੱਚ ਲੱਖਾਂ ਰੁਪਏ ਦਾ ਖਰਚ ਆਉਂਦਾ ਹੈ ਅਜਿਹੇ ਅਪਰੇਸ਼ਨ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਫਰੀ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਕਿਸੇ ਵਿਅਕਤੀ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ ਅਤੇ ਨਾ ਹੀ ਡਾਕਟਰ ਇੱਕ ਪਰਚੀ ਤੇ ਦਵਾਈ ਲਿਖ ਕੇ ਬਾਹਰੋਂ ਲੈਣ ਲਈ ਕਹਿਣਗੇ ਹਰ ਇੱਕ ਸਹੂਲਤ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਦਿੱਤੀ

ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਹੁਣ ਇਕ ਅਜਿਹੀ ਪਾਰਟੀ ਦਿਸ ਰਹੀ ਹੈ ਜੋ ਕਿ ਉਨ੍ਹਾਂ ਦਾ ਭਲਾ ਕਰ ਸਕਦੀ ਹੈ ਉਹ ਆਮ ਆਦਮੀ ਪਾਰਟੀ ਹੈ ਕਿਉਂਕਿ ਦੂਜੀਆਂ ਦੋਵੇਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਸਿਰਫ਼ ਲੁੱਟਿਆ ਹੈ ਅਤੇ ੳੁਨ੍ਹਾਂ ਨੂੰ ਹਮੇਸ਼ਾ ਨਿਰਾਸ਼ ਹੀ ਕੀਤਾ ਹੈ ।ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦਾ ਵਾਅਦਾ ਹੈ ਕਿ ਉਹ ਆਪਣੇ ਕੀਤੇ ਹੋਏ ਸਾਰੇ ਵਾਅਦੇ ਨੂੰ ਪੂਰਾ ਕਰਨਗੇ ਅਤੇ ਜੇਕਰ ਉਨ੍ਹਾਂ ਦੀ ਪਾਰਟੀ ਸ਼ਾਸਤ ਵਿੱਚ ਆਉਂਦੀ ਹੈ ਤਾਂ ਪੰਜਾਬ ਦੇ ਦਿਨ ਬਦਲ ਜਾਣਗੇ ਹੁਣ ਦੇਖਣਾ ਹੋਵੇਗਾ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਕਹੀਆਂ ਇਨ੍ਹਾਂ ਗੱਲਾਂ ਉਪਰ ੳੁਨ੍ਹਾਂ ਭਰੋਸਾ ਕਰਦੇ ਹਨ ਅਤੇ ਜੇਕਰ ਪੰਜਾਬ ਦੇ ਬੱਚਿਆਂ ਆਮ ਆਦਮੀ ਪਾਰਟੀ ਦੀ ਸਿਆਸਤ ਆਉਂਦੀ ਹੈ ਤਾਂ ਕੇਜਰੀਵਾਲ ਦੁਆਰਾ ਕੀਤੇ ਗਏ ਇਹ ਵਾਅਦੇ ਕਦੋਂ ਕਿੱਥੋਂ ਤਕ ਪੂਰੇ ਕੀਤੇ ਜਾਂਦੇ ਹਨ ।

About khabar

Leave a Reply

Your email address will not be published. Required fields are marked *