Home / खबरे / ਕੈਪਟਨ ਬਲੌਰਾ ਸਿੰਘ ਹੋਏ ਬੀ ਜੇ ਪੀ ਦੇ ਵਿੱਚ ਸ਼ਾਮਲ ,ਕਹਿ ਦਿੱਤੀ ਇਹ ਵੱਡੀ ਗੱਲ

ਕੈਪਟਨ ਬਲੌਰਾ ਸਿੰਘ ਹੋਏ ਬੀ ਜੇ ਪੀ ਦੇ ਵਿੱਚ ਸ਼ਾਮਲ ,ਕਹਿ ਦਿੱਤੀ ਇਹ ਵੱਡੀ ਗੱਲ

ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਏ ਦਿਨ ਧਰਨੇ ਲਗਾਏ ਜਾ ਰਹੇ ਹਨ ਅਤੇ ਰਾਜਨੀਤਕ ਪਾਰਟੀਆਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਵੀ ਲੋਕਾਂ ਦੁਆਰਾ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਪਰ ਇਸ ਦੇ ਨਾਲ ਨਾਲ ਹੀ ਬਹੁਤ ਸਾਰੇ ਨੇਤਾਵਾਂ ਦੁਆਰਾ ਪਾਰਟੀਆਂ ਦੇ ਵਿੱਚ ਅਦਲਾ ਬਦਲੀ ਕੀਤੀ ਜਾ ਰਹੀ ਹੈ ਇਨ੍ਹਾਂ ਦੇ ਵਿੱਚ ਹੀ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨੇਤਾ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਤਾਂ ਬੀਜੇਪੀ ਵਿੱਚ

ਸ਼ਾਮਲ ਨਹੀਂ ਹੋਏ ਉੱਥੇ ਹੀ ਕੈਪਟਨ ਬਲੌਰ ਸਿੰਘ ਬੀਜੇਪੀ ਦੇ ਵਿਚ ਸ਼ਾਮਲ ਹੋ ਗਏ ਹਨ।ਕੈਪਟਨ ਬਲੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਵੀਜ਼ੇ ਵੀ ਪਾਰਟੀ ਬਹੁਤ ਚੰਗੀ ਲੱਗਦੀ ਹੈ ਅਤੇ ਉਹ ਬੀਜੇਪੀ ਵੱਲੋਂ ਚੋਣਾਂ ਵੀ ਲੜਨਾ ਚਾਹੁੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਟਿਕਟ ਮਿਲੀ ਤਾਂ ਉਹ ਤਨ ਮਨ ਦੇ ਨਾਲ ਪੰਜਾਬ ਦੀ ਸੇਵਾ ਕਰਨਗੇ।ਬਲਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਪਾਰਟੀ ਬਹੁਤ ਹੀ ਚੰਗੀ ਪਾਰਟੀ ਹੈ ਤੇ ਲੋਕਾਂ ਦੇ ਹਿੱਤਾਂ ਦੇ ਲਈ ਕੰਮ ਕਰਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹਿੱਤ ਦੇ ਲਈ ਪਾਰਟੀ ਵਿੱਚ ਗਏ ਹਨ ਅਤੇ ਜੇਕਰ ਪਾਰਟੀ ਵਿੱਚ ਉਨ੍ਹਾਂ ਦੀ ਜਿੱਤ ਹੁੰਦੀ ਹੈ ਤਾਂ ਉਹ ਕਿਸਾਨਾਂ ਦੇ ਬਿੱਲ ਰੱਦ ਕਰਵਾ ਦੇਣਗੇ ਅਤੇ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਹਨ ।ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜੇਕਰ ਉਹ ਕਿਸਾਨ ਨੇ ਕਾਨੂੰਨ ਰੱਦ ਨਹੀਂ ਕਰਦੇ ਤਾਂ ਕਿ

ਉਹ ਪਾਰਟੀ ਛੱਡ ਦੇਣਗੇ ਇਸ ਤੋਂ ਬਾਅਦ ਬਲੌਰ ਸਿੰਘ ਆਪਣੇ ਜਵਾਬ ਤੋਂ ਭੱਜਦੇ ਹੋਏ ਨਜ਼ਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਇੰਨੀ ਛੇਤੀ ਪਾਰਟੀ ਨੂੰ ਨਹੀਂ ਛੱਡਣਗੇ ਅਤੇ ਉਹ ਪਾਰਟੀ ਨਾਲ ਜੁੜੇ ਰਹਿਣਗੇ ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਵੱਲੋਂ ਬਲੌਰ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਬੀ ਜੇ ਪੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਉਹ ਪੰਜਾਬ ਦਾ ਵਿਰੋਧੀ ਹੈ ਤੇ ਸਾਰੇ ਹੀ ਕਿਸਾਨ ਭਰਾਵਾਂ ਅਤੇ ਪੰਜਾਬ ਨੂੰ ਚਾਹੁਣ ਵਾਲੇ ਲੋਕਾਂ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *