Breaking News
Home / खबरे / ਮਿਲੋ ਪੰਜਾਬ ਦੀ ਪਹਿਲੀ ਮਹਿਲਾ ਰਾਜ ਮਿਸਤਰੀ ਨੂੰ ,ਬਣਾ ਚੁੱਕੀ ਹੈ ਹੁਣ ਤੱਕ ਆਲੀਸ਼ਾਨ ਕੋਠੀਆਂ

ਮਿਲੋ ਪੰਜਾਬ ਦੀ ਪਹਿਲੀ ਮਹਿਲਾ ਰਾਜ ਮਿਸਤਰੀ ਨੂੰ ,ਬਣਾ ਚੁੱਕੀ ਹੈ ਹੁਣ ਤੱਕ ਆਲੀਸ਼ਾਨ ਕੋਠੀਆਂ

ਸਾਡੇ ਸਮਾਜ ਦੇ ਵਿੱਚ ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਸਾਹਮਣੇ ਆ ਰਹੀਆਂ ਹਨ।ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤਾਂ ਵੀ ਮਰਦਾਂ ਦੀ ਨਾਲੋਂ ਘੱਟ ਨਹੀਂ ਹਨ।ਇਸੇ ਤਰ੍ਹਾਂ ਦੀ ਇੱਕ ਹੋਰ ਉਦਾਹਰਣ ਸਾਡੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੈ।ਇਹ ਔਰਤ ਬਹੁਤ ਸਾਰੀਆਂ ਔਰਤਾਂ ਦੇ ਲਈ ਮਿਸਾਲ ਬਣ ਰਹੀ ਹੈ।ਇਸ ਔਰਤ ਨਾਲ ਗੱਲਬਾਤ ਕਰਨ ਤੇ ਇਸ ਨੇ ਦੱਸਿਆ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਇਹ ਠੇਕੇਦਾਰੀ ਕਰ ਰਹੀ ਹੈ ਭਾਵ ਰਾਜ ਮਿਸਤਰੀ ਦਾ ਕੰਮ ਵੀ ਕਰਦੀ ਹੈ।ਇਸ ਦੇ ਦੱਸਣ ਮੁਤਾਬਕ ਇਸ ਨੇ ਅੱਜ ਤੱਕ ਬਹੁਤ ਸਾਰੇ ਸ਼ੋਅਰੂਮ ਬਿਲਡਿੰਗਾਂ ਘਰ

ਕੋਠੀਆਂ ਬਣਾਈਆਂ ਹਨ ਅਤੇ ਅੱਜ ਤਕ ਕਿਸੇ ਦਾ ਉਲਾਂਭਾ ਨਹੀਂ ਆਇਆ।ਇਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਦੇ ਇਸ ਕੰਮ ਦੀ ਸ਼ੁਰੂਆਤ ਹੋਈ ਪਹਿਲਾ ਇਹ ਲੋਕਾਂ ਦੇ ਘਰਾਂ ਦੇ ਵਿੱਚ ਗੋਹਾ ਕੂੜਾ ਕਰਿਆ ਕਰਦੀ ਸੀ ਪਰ ਇਸ ਨੂੰ ਜ਼ਿਆਦਾ ਪੈਸੇ ਨਹੀਂ ਮਿਲਦੇ ਸੀ। ਘਰ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਸੀ, ਜਿਸ ਕਾਰਨ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ।ਇਸ ਲਈ ਇਸ ਨੇ ਰਾਜ ਮਿਸਤਰੀਆਂ ਦੇ ਨਾਲ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ।ਇਸੇ ਦੌਰਾਨ ਇਸ ਨੇ ਕਰੰਡੀ ਚੁੱਕੀ ਅਤੇ ਹੌਲੀ ਹੌਲੀ ਇਸ ਦਾ ਹੱਥ ਸਾਫ਼ ਹੁੰਦਾ ਗਿਆ ਉਸ ਤੋਂ ਬਾਅਦ ਛੋਟਾ ਵੱਡਾ ਕੰਮ ਇਹ ਇਕੱਲੀ ਹੀ ਘਰ ਆਉਂਦੀ ਸੀ ਅਤੇ ਹੁਣ ਇਹ ਵੱਡੇ ਘਰਾਂ ਦੇ ਠੇਕੇ ਵੀ ਲੈਂਦੀ ਹੈ।ਇਸ ਨੇ ਦੱਸਿਆ ਕਿ ਇਸ ਦੇ ਇਸ ਤਰ੍ਹਾਂ ਦੇ ਕੰਮ ਕਰਨ ਤੇ ਇਸ ਦੇ ਰਿਸ਼ਤੇਦਾਰਾਂ ਨੇ ਇਸ ਨੂੰ ਕਿਸ ਪ੍ਰਕਾਰ ਨਾਲ ਤਾਅਨੇ ਮਿਹਣੇ ਦਿੱਤੇ ਭਾਵ ਇਸ ਨੂੰ ਗਲਤ ਕਿਹਾ ਪਰ ਇਸ ਦਾ ਕਹਿਣਾ ਹੈ ਕਿ ਕਿਸੇ ਸਮੇਂ ਇਸ ਦੇ ਕੋਲ ਘਰ ਵੀ ਨਹੀਂ ਸੀ।ਪਰ

ਜਦੋਂ ਤੋਂ ਇਸ ਨੇ ਇਹ ਕੰਮ ਸ਼ੁਰੂ ਕੀਤਾ ਹੈ ਤਾਂ ਉਸ ਤੋਂ ਬਾਅਦ ਆਪਣਾ ਘਰ ਵੀ ਲਿਆ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਅਤੇ ਉਨ੍ਹਾਂ ਦਾ ਵਿਆਹ ਵੀ ਕੀਤਾ ਜੇਕਰ ਇਹ ਲੋਕਾਂ ਦੀ ਗੱਲਬਾਤ ਸੁਣਦੀ ਰਹਿੰਦੀ ਤਾਂ ਅੱਜ ਇਸ ਦੇ ਦਿਨ ਨਹੀਂ ਬਦਲਣੇ ਸੀ।ਨਾਲ ਇਸ ਦਾ ਕਹਿਣਾ ਹੈ ਕਿ ਇਹ ਮਿੰਨਤ ਕਰਕੇ ਖਾਂਦੀ ਹੈ।ਇਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡੇ ਇਸ ਔਰਤ ਦੀ ਇਸ ਕਹਾਣੀ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਨੂੰ ਸਲਾਮ ਕਰ ਰਿਹਾ ਹੈ।ਇਸ ਤਰ੍ਹਾਂ ਦੀਆਂ ਉਦਾਹਰਣਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ।

About khabar

Leave a Reply

Your email address will not be published. Required fields are marked *