Breaking News
Home / खबरे / ਦੀਪ ਮਠਾੜੂ ਨੂੰ ਲਾਲੀ ਬਟਾਲੇ ਨੇ ਸੁਣਾਈਆਂ ਖਰ੍ਹੀਆਂ ਖਰ੍ਹੀਆਂ

ਦੀਪ ਮਠਾੜੂ ਨੂੰ ਲਾਲੀ ਬਟਾਲੇ ਨੇ ਸੁਣਾਈਆਂ ਖਰ੍ਹੀਆਂ ਖਰ੍ਹੀਆਂ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਦੀਪ ਮਠਾੜੂ ਨਾਮ ਦੇ ਇਕ ਲੜਕੇ ਨੇ ਜ਼ਹਿਰ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਉਸ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਲੜਕੀ ਕਿਸੇ ਹੋਰ ਲੜਕੇ ਦੇ ਨਾਲ ਵੀ ਗੱਲਬਾਤ ਕਰ ਰਹੀ ਹੈ ਤਾਂ ਇਸ ਦੌਰਾਨ ਦੀਪ ਮਠਾੜੂ ਇਸ ਗੱਲ ਨੂੰ ਸਹਿਣ ਨਹੀਂ ਕਰ ਪਾਉਂਦਾ ਅਤੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਾਣਕਾਰੀ ਮੁਤਾਬਕ ਜ਼ਹਿਰ ਪੀਣ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋਈ,ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।ਇੱਥੇ ਉਸ ਦਾ ਇਲਾਜ ਵੀ ਚੱਲ ਰਿਹਾ ਹੈ

ਇਸ ਮਾਮਲੇ ਬਾਰੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।ਜ਼ਿਆਦਾਤਰ ਲੋਕਾਂ ਵੱਲੋਂ ਦੀਪ ਮਠਾੜੂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਕਿਉਂਕਿ ਦੀਪ ਮਠਾੜੂ ਦੇ ਪਰਿਵਾਰਕ ਮੈਂਬਰ ਉਸ ਦਾ ਸਾਥ ਦੇਣ ਵਾਲੇ ਹਨ ਭਾਵ ਉਸ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹਨ।ਇਸ ਤੋਂ ਇਲਾਵਾ ਦੀਪ ਮਠਾੜੂ ਪੈਸੇ ਪੱਖੋਂ ਵੀ ਠੀਕ ਹੈ।ਪਰ ਉਸ ਨੇ ਕੁੜੀ ਦੇ ਪਿੱਛੇ ਲੱਗ ਕੇ ਜੋ ਕਦਮ ਚੁੱਕਿਆ ਹੈ ਉਸ ਨੂੰ ਸਾਰੇ ਹੀ ਗਲਤ ਦੱਸ ਰਹੇ ਹਨ।ਕੁਝ ਲੋਕਾਂ ਵੱਲੋਂ ਇਸ ਮਾਮਲੇ ਉੱਤੇ ਬਹੁਤ ਜ਼ਿਆਦਾ ਨਾਰਾਜ਼ਗੀ ਜਤਾਈ ਜਾ ਰਹੀ ਹੈ। ਐਨ ਆਰ ਆਈ ਵੀਰ ਨੇ ਵੀ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਇਸ

ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਉਸ ਸਮੇਂ ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕਤਾ ਬਾਰੇ ਸੋਚ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ।ਪਿਛਲੇ ਕਈ ਮਹੀਨਿਆਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਜਦੋਂ ਲਡ਼ਕੇ ਲਡ਼ਕੀਆਂ ਦੇ ਪਿੱਛੇ ਲੱਗ ਕੇ ਆਪਣੀ ਜਾਨ ਦੇ ਰਹੇ ਹਨ।ਉਨ੍ਹਾਂ ਨੂੰ ਆਪਣੇ ਮਾਂ ਬਾਪ ਦੀ ਬਿਲਕੁਲ ਦੀ ਚਿੰਤਾ ਨਹੀਂ ਹੈ।ਦੀਪ ਮਠਾੜੂ ਦੇ ਖ਼ਿਲਾਫ਼ ਵੀ ਕਈ ਗੱਲਾਂ ਬੋਲੀਆਂ ਗਈਆਂ। ਇਸ ਵੀਰ ਦਾ ਕਹਿਣਾ ਹੈ ਕਿ ਚਾਰ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਲੋਕ ਆਪਣੇ ਆਪ ਨੂੰ ਸਟਾਰ ਮੰਨਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕੁਝ ਵੀ ਕਰਨਗੇ ਤਾਂ ਲੋਕ ਉਨ੍ਹਾਂ ਦਾ ਸਾਥ ਦੇਣਗੇ।ਪਰ ਅਜਿਹਾ ਨਹੀਂ ਹੈ ਦੀਪ ਮਠਾੜੂ ਨੇ ਗਲਤ ਕਦਮ ਚੁੱਕਿਆ ਹੈ ਤਾਂ ਇਸ ਨੂੰ ਗ਼ਲਤ ਹੀ ਕਿਹਾ ਜਾਵੇਗਾ।

About khabar

Leave a Reply

Your email address will not be published. Required fields are marked *