Breaking News
Home / खबरे / ਇੱਕ ਅਕਤੂਬਰ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ ,ਲੋਕਾਂ ਨੂੰ ਲੱਗਾ ਵੱਡਾ ਝਟਕਾ

ਇੱਕ ਅਕਤੂਬਰ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ ,ਲੋਕਾਂ ਨੂੰ ਲੱਗਾ ਵੱਡਾ ਝਟਕਾ

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਦੇਸ਼ ਵਿਦੇਸ਼ ਨਾਲ ਜੁਡ਼ੀਅਾਂ ਹੋੲੀਅਾਂ ਤਾਜ਼ੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਇਸ ਪ੍ਰਕਾਰ ਹਨ। ਦੱਸ ਦੇਈਏ ਕਿ ਇੱਕ ਅਕਤੂਬਰ ਤੋਂ ਬਹੁਤ ਸਾਰੇ ਨਿਯਮ ਬਦਲਣ ਜਾ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹਰ ਸਮੇਂ ਅਪਡੇਟ ਰਹੋ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ। ਦੱਸ ਦੇਈਏ ਕਿ ਕਈ ਬੈਂਕਾਂ ਦੁਆਰਾ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਦੀ ਚੈੱਕ ਬੁੱਕ ਨੂੰ ਬਦਲਿਆ ਜਾਵੇਗਾ। ਜੇਕਰ ਤੁਸੀ ਓਰੀਐਂਟਲ ਬੈਂਕ ਆਫ ਕਮਰਸ ਯੂਨਾਈਟਿਡ ਬੈਂਕ ਆਫ ਇੰਡੀਆ ਜਾਂ ਫਿਰ ਜਲਾਲਾਬਾਦ ਬੈਂਕ ਦੀ

ਚੈੱਕ ਬੁੱਕ ਇਸਤੇਮਾਲ ਕਰਦੇ ਹੋ ਤਾਂ ਇੱਕ ਅਕਤੂਬਰ ਤੋਂ ਤੁਹਾਡੀ ਇਹ ਚੈੱਕ ਬੁੱਕ ਨੂੰ ਮਾਨਤਾ ਨਹੀਂ ਮਿਲੇਗੀ ਭਾਵ ਤੁਹਾਨੂੰ ਆਪਣੀ ਚੈਕਬੁੱਕ ਨੂੰ ਬਦਲਾਉਣਾ ਹੋਵੇਗਾ।ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਤੋਂ ਅਗਲੀ ਖ਼ਬਰ ਦੀ ਗੱਲ ਕਰੀਏ ਤਾਂ ਤੀਹ ਸਤੰਬਰ ਤੱਕ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਜੇਕਰ ਅਜਿਹਾ

ਨਹੀਂ ਹੁੰਦਾ ਤਾਂ ਇੱਕ ਅਕਤੂਬਰ ਤੋਂ ਤੁਹਾਡਾ ਪੈਨ ਕਾਰਡ ਡੀ ਐਕਟੀਵੇਟ ਹੋ ਜਾਵੇਗਾ ਭਾਵ ਤੁਸੀਂ ਆਪਣੇ ਪੈਨ ਕਾਰਡ ਦਾ ਇਸਤੇਮਾਲ ਨਹੀਂ ਕਰ ਸਕੋਗੇ। ਸੋ ਜੇਕਰ ਤੁਹਾਡਾ ਪੈਨ ਕਾਰਡ ਦੇ ਨਾਲ ਜੁੜਿਆ ਹੋਇਆ ਕੋਈ ਵੀ ਕੰਮ ਹੈ ਤਾਂ ਤੀਹ ਸਤੰਬਰ ਤੋਂ ਪਹਿਲਾਂ ਹੀ ਤੁਸੀਂ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੂੰ ਲਿੰਕ ਕਰਵਾ ਲਵੋ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਦੇ ਲਈ ਸਾਡੇ ਨਾਲ ਜੁਡ਼ੇ ਰਹੋ ਤਾਂ ਜੋ ਤੁਹਾਨੂੰ ਹਰ ਵੇਲੇ ਦੀ ਤਾਜ਼ਾ ਖ਼ਬਰ ਮਿਲਦੀ ਰਹੇ।

About khabar

Leave a Reply

Your email address will not be published. Required fields are marked *