Home / खबरे / ਚੰਡੀਗੜ੍ਹ ਦੀਆਂ ਕੁੜੀਆਂ ਦੇ ਬਾਰੇ ਇਹ ਅਨੋਖੀਆਂ ਗੱਲਾਂ ਜਾਣ ਕੇ ਤੁਸੀਂ ਹੋ ਜਾਓਗੇ ਬੇਹੱਦ ਹੈਰਾਨ

ਚੰਡੀਗੜ੍ਹ ਦੀਆਂ ਕੁੜੀਆਂ ਦੇ ਬਾਰੇ ਇਹ ਅਨੋਖੀਆਂ ਗੱਲਾਂ ਜਾਣ ਕੇ ਤੁਸੀਂ ਹੋ ਜਾਓਗੇ ਬੇਹੱਦ ਹੈਰਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿਵਾਈ ਹੈ ਕਈ ਥਾਵਾਂ ਤੇ ਕੁਝ ਲੋਕਾਂ ਨੂੰ ਮੀਂਹ ਦੇ ਨਾਲ ਸਮੱਸਿਆਵਾਂ ਵੀ ਆ ਰਹੀਆਂ ਹਨ।ਪਰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਜੇਕਰ ਅਸੀਂ ਕੁਦਰਤ ਦੁਆਰਾ ਦਿੱਤੇ ਜਾਣ ਵਾਲੇ ਇਸ ਤੋਹਫ਼ੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇਸ ਨੂੰ ਪਸੰਦ ਵੀ ਕਰਦੇ ਹਨ ਅਤੇ ਇਸ ਦਾ ਆਨੰਦ ਮਾਣਦੇ ਹਨ।ਜਦੋਂ ਵੀ ਮੀਂਹ ਪੈਂਦਾ ਹੈ ਤਾਂ ਉਸ ਸਮੇਂ ਲੋਕਾਂ ਦੀ ਜੀਭ ਇੱਕ ਨਵਾਂ ਸੰਵਾਦ ਭਾਲਦੀ ਹੈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਘਰਾਂ ਦੇ ਵਿੱਚ ਕੜਾਹੀਆਂ ਚੜ੍ਹ ਜਾਂਦੀਆਂ ਹਨ ਜਾਂ ਫਿਰ ਲੋਕ ਹੋਟਲਾਂ ਦੇ

ਵਿਚ ਜਾ ਕੇ ਖਾਣ ਪੀਣਾ ਪਸੰਦ ਕਰਦੇ ਹਨ। ਜ਼ਿਆਦਾਤਰ ਲੋਕ ਮੀਂਹ ਦੇ ਮੌਸਮ ਵਿੱਚ ਚਾਹ ਪੀਣਾ ਪਸੰਦ ਕਰਦੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਚੰਡੀਗਡ਼੍ਹ ਦੇ ਲੋਕਾਂ ਨਾਲ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਈ ਕਿੱਸੇ ਵੀ ਸਾਂਝੇ ਕੀਤੇ ਕਿ ਕਿਸ ਤਰੀਕੇ ਨਾਲ ਬਚਪਨ ਦੇ ਵਿਚ ਉਹ ਮੀਂਹ ਦਾ ਪੂਰਾ ਆਨੰਦ ਮਾਣਿਆ ਕਰਦੇ ਸੀ। ਭਾਵੇਂ ਕਿ ਅੱਜਕੱਲ੍ਹ ਦੇ ਬੱਚੇ ਉਸ ਤਰੀਕੇ ਦੇ ਨਹੀਂ ਰਹੇ ਕਿ ਮੀਂਹ ਦੇ ਵਿੱਚ ਬਾਹਰ ਨਿਕਲ ਕੇ ਉਹ ਆਪਣੇ ਆਪ ਨੂੰ ਮੀਂਹ ਦੇ ਵਿੱਚ ਗਿੱਲਾ ਕਰ ਲੈਣ ਜਾਂ ਫਿਰ ਮੀਂਹ ਦੇ ਪਾਣੀ ਵਿੱਚ ਕਿਸ਼ਤੀਆਂ ਚਲਾਉਣ ਜਾਂ ਫਿਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪਣਾ ਮਨੋਰੰਜਨ ਕਰਨ।

ਕਿਉਂਕਿ ਅੱਜਕੱਲ੍ਹ ਦੇ ਬੱਚੇ ਜ਼ਿਆਦਾ ਸਮਾਂ ਟੈਲੀਵਿਜ਼ਨ ਜਾਂ ਫਿਰ ਮੋਬਾਇਲ ਤੇ ਅੱਗੇ ਹੀ ਬਿਤਾਉਂਦੇ ਹਨ।ਜਿਸ ਕਾਰਨ ਉਹ ਅਸਲੀ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਪਾਉਂਦੇ। ਦੇਖਿਆ ਜਾਵੇ ਜਦੋਂ ਇਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੀਂਹ ਦੇ ਮੌਸਮ ਵਿਚ ਉਹ ਕਿਹੋ ਜਿਹੇ ਪਕਵਾਨ ਖਾਣਾ ਪਸੰਦ ਕਰਦੇ ਹਨ। ਕੁਝ ਲੋਕ ਮੀਂਹ ਦੇ ਮੌਸਮ ਵਿੱਚ ਖੇਡ ਕੇ ਵੀ ਆਪਣਾ ਮਨਪਰਚਾਵਾ ਕਰਦੇ ਹਨ ਅਸੀਂ ਅਕਸਰ ਦੇਖਦੇ ਹਾਂ ਕਿ ਮੀਂਹ ਦੇ ਮੌਸਮ ਵਿੱਚ ਫੁੱਟਬਾਲ ਖੇਡਣਾ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਹੈ। ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *