Home / खबरे / ਸੋਸ਼ਲ ਮੀਡੀਆ ਤੇ ਮਸ਼ਹੂਰ ਇਸ ਨੌਜਵਾਨ ਨੇ ਮਸੂਦ ਦੇ ਛੱਡ ਜਾਣ ਤੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਸੋਸ਼ਲ ਮੀਡੀਆ ਤੇ ਮਸ਼ਹੂਰ ਇਸ ਨੌਜਵਾਨ ਨੇ ਮਸੂਦ ਦੇ ਛੱਡ ਜਾਣ ਤੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਪ੍ਰੇਮ ਸੰਬੰਧਾਂ ਦੇ ਚੱਲਦੇ ਕੁਝ ਨੌਜਵਾਨ ਆਪਣੀ ਜਾਨ ਦੇ ਬੈਠਦੇ ਹਨ।ਇਸੇ ਤਰਾਂ ਦਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਮਸ਼ਹੂਰ ਟਿੱਕ ਟਾਕਰ ਜਿਸਦਾ ਨਾਮ ਦੀਪ ਮਠਾੜੂ ਹੈ।ਉਸ ਨੇ ਸਲਫਾਸ ਖਾ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।ਪਰ ਉਸ ਦੀ ਜਾਨ ਬਚ ਗਈ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਹ ਆਪਣੀ ਪ੍ਰੇਮਿਕਾ ਦੇ ਖ਼ਿਲਾਫ਼ ਬੋਲਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਸ ਲੜਕੇ ਦੇ ਮਾਂ ਬਾਪ ਵੀ ਇਸ ਦੇ ਨਾਲ ਵੀਡੀਓਜ਼ ਬਣਾਉਂਦੇ ਹਨ ਅਤੇ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੇ

ਪਰਿਵਾਰ ਨੂੰ ਹਰ ਕੋਈ ਜਾਣਦਾ ਹੈ।ਪਰ ਹੁਣ ਅਚਾਨਕ ਹੀ ਇਹ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਆਪਣੀਆਂ ਵੀਡੀਓਜ਼ ਦੇ ਵਿੱਚ ਇੰਨਾ ਜ਼ਿਆਦਾ ਖੁਸ਼ ਦਿਖਣ ਵਾਲਾ ਲੜਕਾ ਆਖ਼ਰ ਇੰਨਾ ਦੁਖੀ ਕਿਵੇਂ ਹੋ ਸਕਦਾ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਅਮਰੀਕਾ ਵਿਚ ਰਹਿਣ ਵਾਲੀ ਇਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਵੈਸੇ ਉਹ ਲੜਕੀ ਜਲੰਧਰ ਦੀ ਰਹਿਣ ਵਾਲੀ ਹੈ। ਉਸ ਲੜਕੀ ਨੇ ਇਨ੍ਹਾਂ ਦੇ ਲੜਕੇ ਨਾਲ ਵਿਆਹ ਸ਼ਾਦੀ ਕਰਵਾਉਣ ਦੀਆਂ ਕਸਮਾਂ ਖਾਧੀਆਂ ਸੀ।ਪਰ ਹੁਣ ਕਿਸੇ ਹੋਰ ਨਾਲ ਗੱਲਬਾਤ ਕਰ ਰਹੀ ਹੈ ਜਦੋਂ ਇਨ੍ਹਾਂ ਦੇ ਲੜਕੇ ਨੂੰ

ਇਸ ਮਾਮਲੇ ਬਾਰੇ ਜਾਣਕਾਰੀ ਹੋਈ ਤਾਂ ਉਸ ਨੇ ਇਹ ਗੱਲ ਆਪਣੇ ਦਿਲ ਤੇ ਲਗਾ ਲਈ ਅਤੇ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੀ ਲੜਾਈ ਚੱਲ ਰਹੀ ਸੀ ਅਤੇ ਹੁਣ ਇਨ੍ਹਾਂ ਦੇ ਲੜਕੇ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਲੜਕੇ ਦੇ ਮਾਂ ਬਾਪ ਰੋਂਦੇ ਹੋਏ ਦਿਖਾਈ ਦਿੱਤੇ ਕਿਉਂਕਿ ਉਨ੍ਹਾਂ ਦਾ ਇਹ ਇਕਲੌਤਾ ਪੁੱਤਰ ਹੈ ਘਰ ਦੇ ਵਿੱਚ ਮਾਂ ਬਾਪ ਅਤੇ ਉਨ੍ਹਾਂ ਦਾ ਇਹ ਪੁੱਤਰ ਰਹਿੰਦਾ ਹੈ। ਕਿਉਂਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ ਹੈ।ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਲੜਕੀ ਪਿੱਛੇ ਲੱਗ ਕੇ ਆਪਣੇ ਬਾਪ ਨੂੰ ਇਕੱਲਾ ਛੱਡ ਕੇ ਜਾਣ ਦਾ ਫ਼ੈਸਲਾ ਬਹੁਤ ਗਲਤ ਹੈ।ਕਿਉਂਕਿ ਦੀਪ ਮਠਾੜੂ ਦੇ ਮਾਂ ਬਾਪ ਉਸ ਦਾ ਬਹੁਤ ਜ਼ਿਆਦਾ ਸਾਥ ਦਿੰਦੇ ਹਨ ਉਸ ਨੂੰ ਬਹੁਤ ਸਾਰੀਆਂ ਲੜਕੀਆਂ ਹੋਰ ਮਿਲ ਸਕਦੀਆਂ ਹਨ।

About khabar

Leave a Reply

Your email address will not be published. Required fields are marked *