Home / खबरे / ਗੁਰਦੁਆਰਾ ਅੜੀਸਰ ਸਾਹਿਬ ਬਾਰੇ ਜਾਣੋ ਇਹ ਹੈਰਾਨ ਕਰ ਦੇਣ ਵਾਲੀਆਂ ਗੱਲਾਂ

ਗੁਰਦੁਆਰਾ ਅੜੀਸਰ ਸਾਹਿਬ ਬਾਰੇ ਜਾਣੋ ਇਹ ਹੈਰਾਨ ਕਰ ਦੇਣ ਵਾਲੀਆਂ ਗੱਲਾਂ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੇ ਦੇਸ਼ ਦੁਨੀਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੱਚ ਦਾ ਸੁਨੇਹਾ ਦਿੱਤਾ।ਇਸ ਤੋਂ ਇਲਾਵਾ ਰਲਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ ਕਈ ਥਾਵਾਂ ਤੇ ਉਨ੍ਹਾਂ ਨੇ ਕੁਝ ਅਜਿਹੇ ਬਚਨ ਵੀ ਕੀਤੇ ਹਨ। ਜਿਸ ਕਾਰਨ ਕੁਝ ਗੁਰਦੁਆਰਾ ਸਾਹਿਬ ਅਜਿਹੇ ਹਨ ਜਿੱਥੇ ਸ਼ਰਧਾਲੂ ਆਪਣੀਆਂ ਮਨੋ ਕਾਮਨਾ ਨੂੰ ਲੈ ਕੇ ਪਹੁੰਚਦੇ ਹਨ ਅਤੇ ਇੱਥੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸੇ ਤਰੀਕੇ ਨਾਲ ਬਰਨਾਲਾ ਸ਼ਹਿਰ ਤੋਂ ਬਠਿੰਡੇ ਵੱਲ ਨੂੰ ਜਾਂਦੇ ਹੋਏ ਰਸਤੇ ਵਿਚ ਪਿੰਡ ਹੰਡਿਆਇਆ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਹੈ।

ਜਾਣਕਾਰੀ ਮੁਤਾਬਕ ਇੱਥੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਪਹੁੰਚੇ ਸੀ ਉਸ ਸਮੇਂ ਇਹ ਥਾਂ ਧੌਲੇ ਪਿੰਡ ਦੀ ਜੂਹ ਹੋਇਆ ਕਰਦੀ ਸੀ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਥੇ ਪਹੁੰਚੇ ਤਾਂ ਉਨ੍ਹਾਂ ਦਾ ਘੋੜਾ ਅੱਗੇ ਨਹੀਂ ਤੁਰ ਰਿਹਾ ਸੀ ਤਾਂ ਜੋ ਉਨ੍ਹਾਂ ਦੇ ਨਾਲ ਸ਼ਰਧਾਲੂ ਸੀ ਉਹਨਾਂ ਨੇ ਕਿਹਾ ਕਿ ਘੋੜਾ ਅੜੀ ਪੈ ਗਿਆ ਹੈ ਇਸ ਦਾ ਕੀ ਕਾਰਨ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਸੀ ਕਿ ਇੱਥੋਂ ਦੇ ਜੋ ਜ਼ਿਮੀਂਦਾਰ ਹਨ।ਉਹ ਤੰਬਾਕੂ ਦੀ ਖੇਤੀ ਕਰਦੇ ਹਨ ਪਰ ਨਾਲ ਹੀ ਉਨ੍ਹਾਂ ਨੇ ਬਚਨ ਕੀਤਾ ਸੀ ਕਿ ਆਉਣ ਵਾਲੇ ਸਮਿਆਂ ਦੇ ਵਿਚ ਇਹ ਲੋਕ ਗੁਰੂ ਦੇ ਸਿੱਖ ਹੋਣਗੇ ਅਤੇ ਸੇਵਾ ਕਰਿਆ ਕਰਨਗੇ।ਜਾਣਕਾਰੀ ਮੁਤਾਬਕ ਇਸੇ ਤਰੀਕੇ ਨਾਲ ਹੋਇਆ ਹੈ ਇੱਥੋਂ ਦੇ ਜ਼ਿਮੀਂਦਾਰ ਹੁਣ ਇਸ ਗੁਰਦੁਆਰਾ

ਸਾਹਿਬ ਦੇ ਵਿਚ ਸੇਵਾ ਕਰਦੇ ਹਨ। ਨਾਲ ਹੀ ਇਥੇ ਗੁਰੂ ਸਾਹਿਬਾਨ ਨੇ ਇਹ ਬਚਨ ਕੀਤੇ ਸੀ ਕਿ ਜਿਹੜੇ ਵੀ ਲੋਕ ਆਪਣੀਆਂ ਮਨੋਕਾਮਨਾਵਾਂ ਨੂੰ ਲੈ ਕੇ ਇੱਥੇ ਮੱਥਾ ਟੇਕਣਗੇ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।ਇਸ ਲਈ ਬਹੁਤ ਸਾਰੇ ਸ਼ਰਧਾਲੂ ਦੂਰੋਂ ਦੂਰੋਂ ਆਉਂਦੇ ਹਨ ਅਤੇ ਇੱਥੇ ਮੱਥਾ ਟੇਕਦੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਇਤਿਹਾਸਕ ਸਥਾਨ ਹਨ ਜਿੱਥੇ ਗੁਰੂ ਸਾਹਿਬਾਨਾਂ ਨੇ ਅਜਿਹੇ ਬਚਨ ਕੀਤੇ ਜਿਸ ਦੇ ਚੱਲਦੇ ਲੋਕਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।

About khabar

Leave a Reply

Your email address will not be published. Required fields are marked *