Breaking News
Home / खबरे / ਦਸ ਸਾਲ ਦਾ ਇਹ ਬੱਚਾ ਗੂਗਲ ਨੂੰ ਵੀ ਛੱਡ ਦਿੰਦਾ ਹੈ ਪਿੱਛੇ ,ਹਰ ਸਵਾਲ ਦਾ ਫਟਾਫਟ ਦਿੰਦਾ ਹੈ ਜਵਾਬ

ਦਸ ਸਾਲ ਦਾ ਇਹ ਬੱਚਾ ਗੂਗਲ ਨੂੰ ਵੀ ਛੱਡ ਦਿੰਦਾ ਹੈ ਪਿੱਛੇ ,ਹਰ ਸਵਾਲ ਦਾ ਫਟਾਫਟ ਦਿੰਦਾ ਹੈ ਜਵਾਬ

ਅੱਜਕੱਲ੍ਹ ਦੇ ਜ਼ਿਆਦਾਤਰ ਬੱਚੇ ਟੀ ਵੀ ਜਾਂ ਮੋਬਾਇਲ ਦੇ ਅੱਗੇ ਹੀ ਆਪਣਾ ਸਮਾਂ ਬਿਤਾਉਂਦੇ ਹਨ ਭਾਵ ਆਪਣੇ ਸਮੇਂ ਨੂੰ ਬਰਬਾਦ ਕਰਦੇ ਹਨ। ਬਹੁਤ ਘੱਟ ਬੱਚੇ ਅਜਿਹੇ ਹਨ ਜੋ ਇੰਟਰਨੈੱਟ ਦਾ ਸਹੀ ਇਸਤੇਮਾਲ ਕਰਦੇ ਹਨ।ਇਸ ਤੋਂ ਇਲਾਵਾ ਆਪਣੇ ਸਮੇਂ ਦਾ ਸਦ ਉਪਯੋਗ ਕਰਦੇ ਹਨ।ਪਰ ਜਿਹੜੇ ਬੱਚੇ ਆਪਣੇ ਸਮੇਂ ਦਾ ਸਦਉਪਯੋਗ ਕਰਦੇ ਹਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁੱਝ ਅਜਿਹਾ ਕਰਕੇ ਵਿਖਾਉਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਚਾਰੇ ਪਾਸੇ ਚਰਚੇ ਹੋ ਜਾਂਦੇ ਹਨ।ਇਸੇ ਤਰ੍ਹਾਂ ਨਾਲ ਛੇਵੀਂ ਜਮਾਤ ਵਿੱਚ ਪੜ੍ਹਨ ਵਾਲੇ ਇੱਕ ਬੱਚੇ ਦੇ ਚਰਚੇ ਹੋ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਸ ਦੀ ਸਰਾਹਨਾ ਕਰ ਰਹੇ ਹਨ ਕਿਉਂਕਿ ਇਸ ਬੱਚੇ ਨੇ ਬਹੁਤ

ਕੁਝ ਅਜਿਹਾ ਯਾਦ ਕੀਤਾ ਹੋਇਆ ਹੈ ਜੋ ਆਮ ਬੱਚਿਆਂ ਨੂੰ ਯਾਦ ਨਹੀਂ ਹੁੰਦਾ।ਇਹ ਸਭ ਇਸ ਦੀ ਮਿਹਨਤ ਦਾ ਨਤੀਜਾ ਹੈ।ਇਸ ਤੋਂ ਇਲਾਵਾ ਮਾਂ ਬਾਪ ਵੱਲੋਂ ਜਦੋਂ ਆਪਣੇ ਬੱਚਿਆਂ ਵੱਲ ਧਿਆਨ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਕੀ ਕਰ ਰਹੇ ਹਨ ਤਾਂ ਉਸ ਸਮੇਂ ਵੀ ਬੱਚਿਆਂ ਉੱਤੇ ਕਾਫ਼ੀ ਜ਼ਿਆਦਾ ਪ੍ਰਭਾਵ ਹੁੰਦਾ ਹੈ।ਦੱਸ ਦਈਏ ਕਿ ਇਸ ਬੱਚੇ ਨੂੰ ਪੰਜਾਬ ਦੀ ਰਾਜਨੀਤਕ ਅਤੇ ਇਤਿਹਾਸਕ ਜਾਣਕਾਰੀ ਹੈ।ਪੱਤਰਕਾਰ ਨੇ ਇਸ ਬੱਚੇ ਤੋਂ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਦਾ ਇਸ ਨੇ ਫਟਾਫਟ ਜਵਾਬ ਦੇ ਦਿੱਤਾ।ਇਸ ਤੋਂ ਇਲਾਵਾ ਇਹ ਬੱਚਾ ਬਹੁਤ ਵਧੀਆ ਅੰਗਰੇਜ਼ੀ ਵੀ ਬੋਲਦਾ ਹੈ। ਇਸ ਉਮਰ ਦੇ ਵਿਚ ਜਿਸ ਤਰੀਕੇ ਦੀ ਅੰਗਰੇਜ਼ੀ ਉਸ ਵੱਲੋਂ ਬੋਲੀ

ਜਾ ਰਹੀ ਹੈ ਉਸ ਨੂੰ ਵਧੀਆ ਕਿਹਾ ਜਾ ਸਕਦਾ ਹੈ।ਇਸ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੇ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਕਾਫ਼ੀ ਜ਼ਿਆਦਾ ਰੁਚੀ ਹੈ।ਇਨ੍ਹਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਪੜ੍ਹ ਲਵੋ ਇਹ ਆਪਣੇ ਆਪ ਹੀ ਕਿਤਾਬਾਂ ਚੁੱਕ ਕੇ ਪੜ੍ਹਨ ਬੈਠ ਜਾਂਦੇ ਹਨ। ਪੜ੍ਹਨ ਦੇ ਨਾਲ ਨਾਲ ਇਹ ਖੇਡਾਂ ਦੇ ਵਿੱਚ ਵੀ ਰੁਚੀ ਰੱਖਦੇ ਹਨ ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਕਿਉਂਕਿ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਬਹੁਤ ਜ਼ਰੂਰੀ ਹੈ।

About khabar

Leave a Reply

Your email address will not be published. Required fields are marked *