Breaking News
Home / खबरे / ਇਸ ਵਿਅਕਤੀ ਨੇ ਦੱਸਿਆ ਪਾਖੰਡੀ ਸਾਧਾਂ ਦਾ ਕਾਲਾ ਸੱਚ, ਤੁਸੀਂ ਵੇਖ ਹੋ ਜਾਓਗੇ ਹੈਰਾਨ

ਇਸ ਵਿਅਕਤੀ ਨੇ ਦੱਸਿਆ ਪਾਖੰਡੀ ਸਾਧਾਂ ਦਾ ਕਾਲਾ ਸੱਚ, ਤੁਸੀਂ ਵੇਖ ਹੋ ਜਾਓਗੇ ਹੈਰਾਨ

ਅੱਜਕੱਲ੍ਹ ਦੇ ਇਸ ਜ਼ਮਾਨੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਾਬਿਆਂ ਦੇ ਪਿੱਛੇ ਲੱਗ ਕੇ ਹਜ਼ਾਰਾਂ ਰੁਪਏ ਖ਼ਰਚ ਕਰ ਦਿੰਦੇ ਹਨ।ਪਰ ਉਨ੍ਹਾਂ ਦੇ ਘਰ ਦੇ ਕਲੇਸ਼ਾਂ ਦਾ ਹੱਲ ਨਹੀਂ ਹੁੰਦਾ ਜਿਸ ਦਾ ਕਾਰਨ ਇਹ ਹੈ ਕਿ ਇਹ ਲੋਕ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੁੰਦੇ ਹਨ।ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਜੋ ਕਲੇਸ਼ ਚੱਲ ਰਹੇ ਹਨ ਉਹ ਭੂਤਾਂ ਪ੍ਰੇਤਾਂ ਕਾਰਨ ਹੋ ਰਹੇ ਹਨ।ਪਰ ਅਸਲੀਅਤ ਇਹ ਹੁੰਦੀ ਹੈ ਕਿ ਇਨ੍ਹਾਂ ਲੋਕਾਂ ਵੱਲੋਂ ਹੀ ਕੁਝ ਅਜਿਹੀਆਂ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਇਨ੍ਹਾਂ ਦੇ ਘਰ ਦਾ ਮਾਹੌਲ ਅਜਿਹਾ ਬਣ ਜਾਂਦਾ ਹੈ ਕਿ ਲੋਕਾਂ ਦੀ ਸੋਚਣ ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।ਇਸ ਤੋਂ ਇਲਾਵਾ ਜਿਹੜੇ ਬਾਬਿਆਂ ਦੇ ਕੋਲ ਇਹ ਲੋਕ ਜਾਂਦੇ ਹਨ।ਉਨ੍ਹਾਂ ਬਾਬਿਆਂ ਵੱਲੋਂ ਵੀ

ਅਜਿਹੇ ਕਾਰਨਾਮੇ ਕਰਕੇ ਵਿਖਾਏ ਜਾਂਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਇਹ ਧੋਖਾ ਹੋ ਜਾਵੇ ਕਿ ਇਹ ਬਾਬੇ ਅਸਲ ਵਿਚ ਅੰਤਰਜਾਮੀ ਹਨ ਭਾਵ ਇਨ੍ਹਾਂ ਨੂੰ ਅੱਗੇ ਪਿੱਛੇ ਦਾ ਸਭ ਕੁਝ ਪਤਾ ਹੈ। ਪਰ ਅਸਲੀਅਤ ਇਹ ਹੁੰਦੀ ਹੈ ਕਿ ਇਹ ਬਾਬੇ ਸਾਇੰਸ ਦਾ ਸਹਾਰਾ ਲੈਂਦੇ ਹਨ।ਉਸ ਦਾ ਪ੍ਰਯੋਗ ਕਰਕੇ ਹੀ ਇਹ ਲੋਕਾਂ ਦੇ ਅੱਗੇ ਅਜਿਹੇ ਕਾਰਨਾਮੇ ਕਰ ਕੇ ਵਿਖਾ ਦਿੰਦੇ ਹਨ, ਜਿਸ ਕਾਰਨ ਲੋਕ ਇਨ੍ਹਾਂ ਉੱਤੇ ਵਿਸ਼ਵਾਸ ਕਰਨ ਦੇ ਲਈ ਮਜਬੂਰ ਹੋ ਜਾਂਦੇ ਹਨ।ਇਸੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅੱਜਕੱਲ੍ਹ ਦੇ ਲੋਕ ਆਪਣੇ ਆਪ ਨੂੰ ਜੋਗੀ ਸਾਧ ਕਹਾਉਂਦੇ ਹੋਏ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਉਂਦੇ ਹਨ ਅਤੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਹੜੱਪਦੇ ਸਨ। ਇਸ ਬੰਦੇ ਨੇ ਲਾਈਵ

ਸਾਰਾ ਕੁਝ ਕਰਕੇ ਦਿਖਾਇਆ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਬੁੱਧੂ ਬਣਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਕਿਸੇ ਬੱਚੇ ਦਾ ਪੁਨਰ ਜਨਮ ਹੋਇਆ ਹੈ।ਇਸ ਮਾਮਲੇ ਉੱਤੇ ਵੀ ਉਨ੍ਹਾਂ ਨੇ ਪਰਦਾ ਚੁੱਕਿਆ ਕਿਉਂਕਿ ਅੱਜਕੱਲ੍ਹ ਲੋਕ ਜਾਇਦਾਦ ਦੇ ਚੱਕਰ ਵਿਚ ਕੁਝ ਵੀ ਕਰ ਸਕਦੇ ਹਨ। ਬਹੁਤ ਸਾਰੀਆਂ ਥਾਵਾਂ ਤੇ ਜਾਦੂ ਵੀਹ ਕਰਕੇ ਵਿਖਾਏ ਜਾਂਦੇ ਹਨ ਕੁਝ ਲੋਕ ਆਪਣੇ ਮੂੰਹ ਦੇ ਵਿੱਚ ਅੱਗ ਨਿਗਲ ਲੈਂਦੇ ਹਨ ਜਾਂ ਫਿਰ ਆਪਣੀ ਜੀਭ ਦੇ ਵਿੱਚੋਂ ਤ੍ਰਿਸ਼ੂਲ ਕੱਢ ਲੈਂਦੇ ਹਨ ਇਸ ਤੋਂ ਇਲਾਵਾ ਰੱਸੀ ਨੂੰ ਸਿੱਧਾ ਕਰ ਦਿੰਦੇ ਹਨ।ਇਹ ਸਾਰੀਆਂ ਚੀਜ਼ਾਂ ਸਾਇੰਸ ਦੇ ਜ਼ਰੀਏ ਸੰਭਵ ਹਨ।

About khabar

Leave a Reply

Your email address will not be published. Required fields are marked *