Breaking News
Home / खबरे / ਵਕੀਲ ਨੇ ਕੀਤੇ ਹਰਚਰਨ ਦੀ ਪ੍ਰੇਮਿਕਾ ਦੇ ਵੱਡੇ ਖੁਲਾਸੇ

ਵਕੀਲ ਨੇ ਕੀਤੇ ਹਰਚਰਨ ਦੀ ਪ੍ਰੇਮਿਕਾ ਦੇ ਵੱਡੇ ਖੁਲਾਸੇ

ਪਿਛਲੇ ਦਿਨਾਂ ਦੇ ਵਿੱਚ ਹਰਚਰਨ ਸਿੰਘ ਨਾਮ ਦੇ ਇੱਕ ਲੜਕੇ ਦਾ ਕ-ਤ-ਲ ਕਰ ਦਿੱਤਾ ਗਿਆ ਸੀ।ਕਿਉਂਕਿ ਉਸ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਹਰਚਰਨ ਸਿੰਘ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ।ਉਸ ਤੋਂ ਬਾਅਦ ਉਹ ਆਪਣੇ ਇਸ ਕੰਮ ਤੋਂ ਮੁਕਰ ਗਏ ਭਾਵ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਬਲਕਿ ਹਰਚਰਨ ਸਿੰਘ ਦੀ ਮੌਤ ਖੇਤਾਂ ਦੇ ਆਲੇ ਦੁਆਲੇ ਲੱਗੀ ਹੋਈ ਕਰੰਟ ਵਾਲੀ ਤਾਰ ਕਾਰਨ ਹੋਈ ਹੈ ਕਿਉਂਕਿ ਇਹ ਤਾਰ ਪਸ਼ੂਆਂ ਤੋਂ ਫ਼ਸਲ ਨੂੰ ਬਚਾਉਣ ਵਾਸਤੇ ਲਗਾਈ ਗਈ ਸੀ।ਪਰ ਇਸ ਮਾਮਲੇ

ਦੇ ਵਿੱਚ ਵਕੀਲ ਸੁਨੀਲ ਮੱਲਣ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।ਪਿਛਲੇ ਦਿਨਾਂ ਦੇ ਵਿੱਚ ਉਹ ਲੜਕੀ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਸੀ ਅਤੇ ਉਨ੍ਹਾਂ ਕੋਲੋਂ ਸਵਾਲ ਜਵਾਬ ਵੀ ਕੀਤੇ ਗਏ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਉਸ ਥਾਂ ਦਾ ਵੀ ਜਾਇਜ਼ਾ ਲਿਆ ਸੀ ਜਿਥੇ ਹਰਚਰਨ ਸਿੰਘ ਦੀ ਮ੍ਰਿਤਕ ਦੇਹ ਮਿਲੀ ਸੀ ਵਕੀਲ ਸੁਨੀਲ ਮੱਲ੍ਹਣ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਛਾਣਬੀਣ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਝੂਠ ਬੋਲ ਰਹੇ ਹਨ।ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਗੁਨਾਹ ਜ਼ਰੂਰ ਕੀਤਾ ਹੈ।ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਵੱਲੋਂ ਜੋ ਪੋਸਟਮਾਰਟਮ ਰਿਪੋਰਟ

ਸਾਂਝੀ ਕੀਤੀ ਗਈ ਹੈ।ਉਸ ਉੱਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ ਕਿਉਂਕਿ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਿਰਫ਼ ਇੰਨਾ ਹੀ ਦੱਸਿਆ ਗਿਆ ਸੀ ਕਿ ਹਰਚਰਨ ਸਿੰਘ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਸੀ।ਪਰ ਹਰਚਰਨ ਸਿੰਘ ਦੀ ਮ੍ਰਿਤਕ ਦੇਹ ਉਤੇ ਕੁੱਟਮਾਰ ਦੇ ਨਿਸ਼ਾਨ ਵੀ ਸਨ।ਇਸ ਬਾਰੇ ਪੋਸਟਮਾਰਟਮ ਰਿਪੋਰਟ ਵਿੱਚ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ।

About khabar

Leave a Reply

Your email address will not be published. Required fields are marked *