Home / खबरे / ਦੇਖੋ ਕਿਵੇਂ ਇਸ ਪਰਿਵਾਰ ਨੇ ਕੋਠੀਆਂ ਦੇ ਉੱਪਰ ਚਾੜ੍ਹ ਦਿੱਤੇ ਟਰੱਕ,ਮਿਲੋ ਪੂਰੇ ਪਰਿਵਾਰ ਨਾਲ

ਦੇਖੋ ਕਿਵੇਂ ਇਸ ਪਰਿਵਾਰ ਨੇ ਕੋਠੀਆਂ ਦੇ ਉੱਪਰ ਚਾੜ੍ਹ ਦਿੱਤੇ ਟਰੱਕ,ਮਿਲੋ ਪੂਰੇ ਪਰਿਵਾਰ ਨਾਲ

ਅਕਸਰ ਅਸੀਂ ਸੁਣਦੇ ਹਾਂ ਕਿ ਪੰਜਾਬੀਆਂ ਦੇ ਸ਼ੌਕ ਅਵੱਲੇ ਹੁੰਦੇ ਹਨ ਉਨ੍ਹਾਂ ਵੱਲੋਂ ਆਪਣੇ ਸ਼ੌਕ ਪੂਰੇ ਕਰਨ ਦੇ ਲਈ ਬਹੁਤ ਮਿਹਨਤ ਵੀ ਕੀਤੀ ਜਾਂਦੀ ਹੈ। ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਕੰਮ ਸਭ ਤੋਂ ਜ਼ਿਆਦਾ ਕੀਤਾ ਹੈ।ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਟਰਾਂਸਪੋਰਟ ਮਹਿਕਮੇ ਦੇ ਨਾਲ ਵੀ ਜੁੜੇ ਹੋਏ ਹਨ ਭਾਵ ਟਰੱਕਾਂ ਦਾ ਕੰਮ ਕਰਦੇ ਹਨ। ਪੰਜਾਬ ਦੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਘਰਾਂ ਦੇ ਉੱਪਰ ਹਲਾ ਜਾਂ ਬਲਦਾਂ ਦੀਆਂ ਆਕਿਰਤੀਆਂ ਦਿਖਾਈ ਦਿੰਦੀਆਂ ਹਨ। ਪਰ ਅੱਜ ਅਸੀਂ ਜਿਸ ਕੋਠੀ ਬਾਰੇ ਗੱਲ ਕਰਨ ਜਾ ਰਹੇ ਹਾਂ।ਇਸ ਕੋਠੀ ਦੇ ਉੱਤੇ ਬਲਦਾਂ ਦੀ ਥਾਂ ਤੇ ਟਰੱਕ ਖੜ੍ਹੇ ਕੀਤੇ ਗਏ ਹਨ। ਇਸ ਦੀ ਇੱਕ ਵਜ੍ਹਾ ਹੈ ਕਿਉਂਕਿ ਜੋ ਕੋਠੀਆਂ ਹੀ ਬਣੀਆਂ ਹਨ ਉਹ ਟਰੱਕਾਂ ਦੀ ਕਮਾਈ ਤੋਂ

ਬਣੀਆਂ ਹੋਈਆਂ ਹਨ ।ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕਿਸੇ ਸਮੇਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਸੀ।ਪਰ ਜਦੋਂ ਉਨੀ ਸੌ ਪਚੱਨਵੇ ਦੇ ਵਿਚ ਪਹਿਲੀ ਵਾਰ ਇਨ੍ਹਾਂ ਨੇ ਆਪਣਾ ਟਰੱਕ ਖ਼ਰੀਦਿਆ।ਉਸ ਤੋਂ ਬਾਅਦ ਕਦੇ ਵੀ ਇਨ੍ਹਾਂ ਨੇ ਪਿੱਛੇ ਮੁੜਕੇ ਨਹੀਂ ਵੇਖਿਆ ਇਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ ਇਹੀ ਕੰਮ ਕਰਨ ਲੱਗੇ।ਜਿਸ ਤੋਂ ਬਾਅਦ ਇਨ੍ਹਾਂ ਦਾ ਕੰਮ ਬਹੁਤ ਹੀ ਜ਼ਿਆਦਾ ਅੱਗੇ ਵਧ ਗਿਆ।ਇੱਥੋਂ ਤੱਕ ਕਿ ਇਨ੍ਹਾਂ ਨੇ ਕੋਲੇ ਦੀਆਂ ਖਾਨਾਂ ਦੇ ਵਿੱਚ ਵੀ ਕੰਮ ਕੀਤਾ ਅੱਜ ਲੋਕ ਇਨ੍ਹਾਂ ਦੀਆਂ ਕੋਠੀਆਂ ਨੂੰ ਦੇਖਦੇ ਹੀ ਰਹਿ ਜਾਂਦੇ ਹਨ।ਦੱਸ ਦਈਏ

ਕਿ ਇਹ ਚਾਰ ਭਰਾਵਾਂ ਦੀਆਂ ਕੋਠੀਆਂ ਹਨ,ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਭਰਾ ਨੇ ਵਿਆਹ ਨਹੀਂ ਕਰਵਾਇਆ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣੀ ਜ਼ਿੰਦਗੀ ਕੱਢੀ ਹੈ ਅਤੇ ਅੱਜ ਵੀ ਪਰਿਵਾਰ ਦਾ ਪੂਰਾ ਸਾਥ ਦੇ ਰਹੇ ਹਨ।ਇਨ੍ਹਾਂ ਦੇ ਪਰਿਵਾਰ ਵਿੱਚ ਸਤਾਰਾਂ ਮੈਂਬਰ ਹਨ ਅਤੇ ਸਾਰੇ ਹੀ ਬਹੁਤ ਮਿਹਨਤੀ ਹਨ।

About khabar

Leave a Reply

Your email address will not be published. Required fields are marked *