Home / खबरे / ਭਾਰਤ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਰਿਹਾ ਹੈ ਅਡਾਨੀ ,ਹੋਇਆ ਪਰਦਾਫਾਸ਼

ਭਾਰਤ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਰਿਹਾ ਹੈ ਅਡਾਨੀ ,ਹੋਇਆ ਪਰਦਾਫਾਸ਼

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਅੰਬਾਨੀ ਤੇ ਅਡਾਨੀ ਦਾ ਨਾਮ ਕਾਫੀ ਜ਼ਿਆਦਾ ਮਸ਼ਹੂਰ ਹੈ। ਕਿਉਂਕਿ ਇਹ ਲੋਕ ਦੇਸ਼ ਦੇ ਅਮੀਰ ਲੋਕਾਂ ਦੇ ਵਿੱਚੋਂ ਇੱਕ ਹਨ। ਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਇਨ੍ਹਾਂ ਦੇ ਵੱਡੇ ਵੱਡੇ ਬਿਜ਼ਨਸ ਹਨ।ਜਿਨ੍ਹਾਂ ਤੋਂ ਇਹ ਕਰੋੜਾਂ ਰੁਪਏ ਦੀ ਆਮਦਨੀ ਕਮਾਉਂਦੇ ਹਨ ਕੁਝ ਗੋਦੀ ਮੀਡੀਆ ਵਾਲਿਆਂ ਵੱਲੋਂ ਇਹ ਤਕ ਕਹਿ ਦਿੱਤਾ ਜਾਂਦਾ ਹੈ ਕਿ ਅੰਬਾਨੀਆਂ ਅਡਾਨੀਆਂ ਕਾਰਨ ਹੀ ਸਾਡਾ ਦੇਸ਼ ਚੱਲ ਰਿਹਾ ਹੈ। ਭਾਵ ਉਹ ਹੀ ਦੇਸ਼ ਦੀ ਸੁਰੱਖਿਆ ਕਰ ਰਹੇ ਹਨ।ਪਰ ਹੁਣ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਅਡਾਨੀਆਂ ਉੱਤੇ

ਸਵਾਲ ਖਡ਼੍ਹੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਇਕ ਬੰਦਰਗਾਹ ਦੇ ਵਿੱਚੋਂ ਤਿੰਨ ਹਜ਼ਾਰ ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਪੰਦਰਾਂ ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਸਬੰਧੀ ਛਾਣਬੀਣ ਕੀਤੀ ਜਾ ਰਹੀ ਹੈ। ਜਲਦੀ ਹੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਅਡਾਨੀਆਂ ਵੱਲੋਂ ਵੀ ਇਸ ਮਸਲੇ ਉੱਤੇ ਆਪਣੀ ਸਫਾਈ ਪੇਸ਼ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੰਦਰਗਾਹ ਦੀ ਸਿਰਫ਼ ਰੇਖ ਦੇਖ ਕਰਦੇ ਹਨ।ਉਨ੍ਹਾਂ ਦਾ ਇਸ ਮਾਮਲੇ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਜਾਣ

ਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਡਾਨੀ ਦੁਆਰਾ ਹੀ ਦੇਸ਼ ਦੇ ਲੋਕਾਂ ਨੂੰ ਨਸ਼ੇ ਤੇ ਲਗਾਇਆ ਜਾ ਰਿਹਾ ਹੈ।ਖ਼ਾਸਕਰ ਪੰਜਾਬ ਦਾ ਘਾਣ ਕਰਨ ਪਿੱਛੇ ਅੰਬਾਨੀਆਂ ਅਡਾਨੀਆਂ ਦਾ ਬਹੁਤ ਵੱਡਾ ਹੱਥ ਹੈ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਸਰਕਾਰਾਂ ਵੱਲੋਂ ਵੀ ਕੁਝ ਖਾਸ ਕਦਮ ਨਹੀਂ ਚੁੱਕੇ ਜਾ ਰਹੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ।ਅਜੇ ਤਕ ਕਿਸੇ ਵੀ ਵੱਡੇ ਪੱਧਰ ਤੇ ਨਸ਼ਾ ਤਸਕਰ ਨੂੰ ਸਜ਼ਾ ਨਹੀਂ ਦਿੱਤੀ ਗਈ ਜਿਸ ਕਾਰਨ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *