Home / खबरे / ਕੈਨੇਡਾ ਜਾ ਕੇ ਲੜਕੀ ਨੇ ਆਪਣੇ ਹੀ ਪਤੀ ਦੇ ਨਾਲ ਮਾਰੀ ਲੱਖਾਂ ਦੀ ਠੱਗੀ

ਕੈਨੇਡਾ ਜਾ ਕੇ ਲੜਕੀ ਨੇ ਆਪਣੇ ਹੀ ਪਤੀ ਦੇ ਨਾਲ ਮਾਰੀ ਲੱਖਾਂ ਦੀ ਠੱਗੀ

ਦੇਖਿਆ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣ ਦੇ ਚਾਹਵਾਨ ਹਨ ਇਸ ਲਈ ਕੁਝ ਲੜਕੇ ਆਈਲੈੱਟਸ ਪਾਸ ਲੜਕੀਆਂ ਦੇ ਨਾਲ ਵਿਆਹ ਕਰਵਾਉਂਦੇ ਹਨ ਤਾਂ ਜੋ ਉਹ ਕੈਨੇਡਾ ਜਾ ਕੇ ਪੱਕੇ ਹੋ ਸਕਣ। ਪਰ ਇਸ ਦੌਰਾਨ ਕਈ ਵਾਰ ਉਨ੍ਹਾਂ ਦੇ ਨਾਲ ਧੋਖਾ ਹੋ ਜਾਂਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਮਹੀਨਿਆਂ ਦੇ ਵਿੱਚ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਬਹੁਤ ਜ਼ਿਆਦਾ ਭਖਿਆ ਸੀ।ਇਸ ਦੌਰਾਨ ਅਨੇਕਾਂ ਹੀ ਅਜਿਹੇ ਮਾਮਲੇ ਸਾਹਮਣੇ ਆਏ ਸੀ ਜਦੋਂ ਲੜਕਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਨਾਲ ਇਸੇ ਤਰੀਕੇ ਨਾਲ ਧੋਖਾ ਹੋਇਆ ਹੈ।ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲੜਕੀ ਨੇ

ਆਪਣੇ ਪਤੀ ਨੂੰ ਧੋਖਾ ਦਿੱਤਾ ਹੈ ਅਤੇ ਕੈਨੇਡਾ ਵਿੱਚ ਜਾ ਕੇ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਹੈ।ਜਾਣਕਾਰੀ ਮੁਤਾਬਕ ਇਨ੍ਹਾਂ ਨੇ ਲਡ਼ਕਾ ਲਡ਼ਕੀ ਦਾ ਪੱਕਾ ਵਿਆਹ ਕੀਤਾ ਸੀ ਭਾਵ ਇਹ ਸੌਦੇਬਾਜ਼ੀ ਨਹੀਂ ਸੀ ਕੁਝ ਸਮਾਂ ਲੜਕੀ ਇਨ੍ਹਾਂ ਦੇ ਘਰ ਵੀ ਰਹੀ ਹੈ।ਉਸ ਤੋਂ ਬਾਅਦ ਇਨ੍ਹਾਂ ਨੇ ਲੱਖਾਂ ਰੁਪਿਆ ਲਗਾਇਆ ਅਤੇ ਲੜਕੀ ਨੂੰ ਕੈਨੇਡਾ ਭੇਜ ਦਿੱਤਾ। ਉੱਥੇ ਜਾ ਕੇ ਲਡ਼ਕੀ ਦੇ ਰੰਗ ਢੰਗ ਬਦਲ ਗਏ ਭਾਵ ਉਸ ਨੇ ਲੜਕੇ ਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੜਕੀ ਉਨ੍ਹਾਂ ਦੇ ਕਹਿਣੇ ਦੇ ਵਿੱਚੋਂ ਬਾਹਰ ਹੈ। ਬਾਅਦ ਵਿੱਚ ਲੜਕੀ ਨੇ ਇਨ੍ਹਾਂ ਨੂੰ ਫੋਨ ਕੀਤਾ ਕਿ ਜੇਕਰ ਦੋ ਢਾਈ ਲੱਖ ਰੁਪਿਆ ਚਾਹੀਦਾ ਹੈ ਤਾਂ ਉਹ ਭੇਜ

ਦੇਵੇਗੀ ਨਹੀਂ ਤਾਂ ਇਹ ਆਪਣੇ ਰਾਹੇ ਪੈ ਜਾਣ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਉਸ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਸ ਦੇ ਨਾਲ ਇਹ ਲੜਕੀ ਰਹਿ ਰਹੀ ਹੈ।ਉਨ੍ਹਾਂ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਕਿ ਇਸ ਲੜਕੀ ਦਾ ਵਿਆਹ ਪਹਿਲਾਂ ਹੋ ਚੁੱਕਿਆ ਹੈ ਤਾਂ ਉਹ ਵੀ ਜ਼ਿਆਦਾ ਘਬਰਾ ਗਏ।ਪਰ ਬਾਅਦ ਵਿੱਚ ਉਨ੍ਹਾਂ ਨੇ ਵੀ ਇਸ ਮਾਮਲੇ ਦੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਇਸ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ।ਕਿਉਂਕਿ ਇਨ੍ਹਾਂ ਨੇ ਲੜਕੀ ਨੂੰ ਵਿਦੇਸ਼ ਭੇਜਣ ਦੇ ਲਈ ਲੱਖਾਂ ਰੁਪਿਆ ਖਰਚ ਕੀਤਾ ਜਿਸ ਕਾਰਨ ਇਨ੍ਹਾਂ ਦਾ ਘਰ ਵੀ ਗਿਰਵੀ ਹੈ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਤੋਂ ਵੀ ਬਹੁਤ ਸਾਰੇ ਪੈਸੇ ਫੜ ਰੱਖੇ ਹਨ।

About khabar

Leave a Reply

Your email address will not be published. Required fields are marked *