Home / खबरे / ਇਕ ਹੋਰ ਪੰਜਾਬਣ ਨੇ ਆਪਣੇ ਹੀ ਪਤੀ ਦੇ ਨਾਲ ਮਾਰੀ ਲੱਖਾਂ ਦੀ ਠੱਗੀ

ਇਕ ਹੋਰ ਪੰਜਾਬਣ ਨੇ ਆਪਣੇ ਹੀ ਪਤੀ ਦੇ ਨਾਲ ਮਾਰੀ ਲੱਖਾਂ ਦੀ ਠੱਗੀ

ਅੱਜਕੱਲ੍ਹ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਥੇ ਕਿ ਕੁੜੀਆਂ ਦੇ ਵੱਲੋਂ ਆਈਲੈੱਟਸ ਕਰਨ ਤੋਂ ਬਾਅਦ ਮੁੰਡੇ ਵਾਲਿਆਂ ਦੇ ਪੈਸੇ ਲਗਾ ਕੇ ਕੈਨੇਡਾ ਜਾਣ ਤੋਂ ਬਾਅਦ ਉਥੇ ਆਪਣੇ ਲਈ ਨਵੇਂ ਮੁੰਡਿਆਂ ਨੂੰ ਲੱਭ ਲਿਆ ਜਾਂਦਾ ਹੈ ਅਤੇ ਇੱਧਰ ਆਪਣੇ ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਆਪਣੇ ਪਤੀ ਨੂੰ ਛੱਡ ਦਿੱਤਾ ਜਾਂਦਾ ਹੈ।ਅਜਿਹਾ ਹੀ ਮਾਮਲਾ ਮੁੱਲਾਂਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਨੂੰ ਐਲਿਸ ਕਰਾ ਕੇ ਕੈਨੇਡਾ ਭੇਜ ਦਿੱਤਾ ਗਿਆ ਸੀ ਅਤੇ ਉਸ ਵਿਅਕਤੀ ਨੇ ਵੀ ਬਹੁਤ ਸਾਰੇ ਸੁਪਨੇ ਸਜਾਏ ਸਨ ਕਿ ਉਸ ਦੀ ਪਤਨੀ ਕੈਨੇਡਾ ਜਾ ਕੇ ਉਸ ਨੂੰ ਕੈਨੇਡਾ ਬੁਲਾਏਗੀ ਅਤੇ ਉਹ ਦੋਵੇਂ ਆਪਣੀ ਜ਼ਿੰਦਗੀ ਦੀ ਕੈਨੇਡਾ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰਨਗੇ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਉਸ ਵਿਅਕਤੀ ਦੀ

ਪਤਨੀ ਨੇ ਕੈਨੇਡਾ ਵਿਚ ਜਾ ਕੇ ਆਪਣੇ ਲਈ ਇਕ ਨਵਾਂ ਆਸ਼ਕ ਲੱਭ ਲਿਆ ਅਤੇ ਆਪਣੇ ਪਤੀ ਨੂੰ ਫੋਨ ਜਾਂ ਮੈਸੇਜ ਕਰਨਾ ਵੀ ਬੰਦ ਕਰ ਦਿੱਤਾ ਜਦੋਂ ਲੜਕੀ ਦੇ ਪਰਿਵਾਰ ਵੱਲੋਂ ਕੁੜੀ ਦੇ ਘਰ ਵਾਲਿਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੁੜੀ ਦੇ ਘਰਵਾਲੇ ਵੀ ਕੰਨੀ ਕਤਰਾਉਂਦੇ ਦਿਖੇ।ਇਸਦੇ ਨਾਲ ਹੀ ਜਦੋਂ ਇਸ ਨੌਜਵਾਨ ਨੂੰ ਪਤਾ ਲੱਗਾ ਕਿ ਇਸ ਦੀ ਪਤਨੀ ਨੇ ਉੱਧਰ ਇੱਕ ਨਵਾਂ ਆਸ਼ਕ ਲੱਭ ਲਿਆ ਹੈ ਤੇ ਜਦੋਂ ਉਨ੍ਹਾਂ ਨੇ ਇਸ ਦੀ ਫੋਟੋ ਦੇਖੀ ਤਾਂ ਇਹ ਉਸ ਲੜਕੇ ਦੇ ਘਰ ਵੀ ਗਏ ਜਿਸ ਨਾਲ ਉਸ ਦੀ ਪਤਨੀ ਇਸ ਵਕਤ ਰਹਿ ਰਹੀ ਸੀ ਤਾਂ ਉਹਨਾਂ ਨੇ ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਇਹ ਕੁਆਰੀ ਹੈ ਦੇਸ਼ ਦਾ ਵਿਆਹ ਨਹੀਂ

ਹੋਇਆ ਹੈ ਪਰ ਇਨ੍ਹਾਂ ਦੇ ਦੱਸਣ ਤੇ ਉਨ੍ਹਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਤਾਂ ਲੁੱਟ ਚੁੱਕੇ ਹਾਂ ਪਰ ਤੁਸੀਂ ਆਪਣਾ ਬਚਾਅ ਕਰਨਾ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਜ਼ਮੀਨ ਗਹਿਣੇ ਰੱਖ ਕੇ ਅਤੇ ਵਿਆਜ ਤੇ ਪੈਸੇ ਲੈ ਕੇ ਆਪਣੀ ਬਹੂ ਨੂੰ ਕੈਨੇਡਾ ਭੇਜਿਆ ਸੀ ਅਤੇ ਉੱਧਰ ਜਾ ਕੇ ਉਸ ਨੇ ਇਨ੍ਹਾਂ ਨੂੰ ਧੋਖਾ ਦੇ ਦਿੱਤਾ ਅਤੇ ਇਨ੍ਹਾਂ ਦੇ ਕੋਲ ਹੁਣ ਕੁਝ ਵੀ ਨਹੀਂ ਹੈ।ਇਨ੍ਹਾਂ ਦੇ ਕੋਲ ਦੋ ਵਕਤ ਦੀ ਰੋਟੀ ਕਮਾਉਣ ਲਈ ਵੀ ਕੋਈ ਸਾਧਨ ਨਹੀਂ ਹੈ ਕਿਉਂਕਿ ਇਨ੍ਹਾਂ ਨੇ ਆਪਣਾ ਸਾਰਾ ਕੁਝ ਉਸ ਨੂੰ ਕੈਨੇਡਾ ਭੇਜਣ ਉੱਪਰ ਲਗਾ ਦਿੱਤਾ ਪਰ ਬਹੁਤ ਸਾਰੀਆਂ ਲੜਕੀਆਂ ਜਿਹੀਆਂ ਹੁੰਦੀਆਂ ਹਨ ਜੋ ਕਿ ਆਪਣੇ ਮਤਲਬ ਦੇ

ਲਈ ਕਿਸੇ ਵੀ ਵਿਅਕਤੀ ਨੂੰ ਧੋਖਾ ਦਿੰਦੀ ਦਿੰਦੀਆਂ ਹਨ।ਇੱਥੇ ਹੀ ਬਹੁਤ ਸਾਰੇ ਨੌਜਵਾਨ ਅਜਿਹੇ ਹੁੰਦੇ ਹਨ ਜੋ ਕਿ ਅਜਿਹੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਇਸ ਸਦਮੇ ਨੂੰ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲੈਂਦੇ ਹਨ।ਜਿਸ ਦੇ ਕਾਰਨ ਕਰਜ਼ੇ ਦੇ ਵਿੱਚ ਡੁੱਬੇ ਮਾਂ ਬਾਪ ਆਪਣੇ ਪੁੱਤ ਨੂੰ ਖੋ ਬੈਠਦੇ ਹਨ।

About khabar

Leave a Reply

Your email address will not be published. Required fields are marked *