Home / खबरे / ਕੁਝ ਦਿਨ ਪਹਿਲਾਂ ਵਿਆਹੀ ਮੁਟਿਆਰ ਦਾ ਦੇਖੋ ਕਿਵੇਂ ਉੱਜੜ ਗਿਆ ਅੱਖਾਂ ਦੇ ਸਾਹਮਣੇ ਸੰਸਾਰ

ਕੁਝ ਦਿਨ ਪਹਿਲਾਂ ਵਿਆਹੀ ਮੁਟਿਆਰ ਦਾ ਦੇਖੋ ਕਿਵੇਂ ਉੱਜੜ ਗਿਆ ਅੱਖਾਂ ਦੇ ਸਾਹਮਣੇ ਸੰਸਾਰ

ਪੰਜਾਬ ਦੇ ਵਿੱਚ ਆਏ ਦਿਨ ਨਵੇਂ ਸੜਕ ਹਾਦਸਿਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।ਜਿਨ੍ਹਾਂ ਸਡ਼ਕ ਹਾਦਸਿਅਾਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ ਅਤੇ ਬਹੁਤ ਸਾਰੀਆਂ ਨਵ ਵਿਆਹੁਤਾ ਔਰਤਾਂ ਵਿਧਵਾ ਹੋ ਜਾਂਦੀਆਂ ਹਨ।ਕਿਉਂਕਿ ਅੱਜ ਦੇ ਇਸ ਤੇਜੀ ਭਰੇ ਜੀਵਨ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਇੰਨੀ ਕਾਹਲੀ ਪਈ ਹੋਈ ਹੈ ਕਿ ਉਹ ਆਪਣੀ ਮੰਜ਼ਿਲ ਤੇ ਇੰਨੀ ਤੇਜ਼ੀ ਨਾਲ ਪਹੁੰਚਣਾ ਚਾਹੁੰਦਾ ਹੈ ਕਿ ਉਸ ਨੂੰ ਆਪਣੇ ਆਲੇ ਦੁਆਲੇ ਘੁੰਮ ਰਹੇ ਲੋਕਾਂ ਦਾ ਕੋਈ ਅਤਾ ਪਤਾ ਨਹੀਂ ਰਹਿੰਦਾ ਅਤੇ ਉਹ ਆਪਣੀ ਮੰਜ਼ਲ ਤੇ ਪਹੁੰਚਣ ਦੇ ਲਈ ਲੋਕਾਂ ਨੂੰ ਕੁਚਲਦਾ ਤੁਰਿਆ ਜਾਂਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ

ਸਾਹਮਣੇ ਆਇਆ ਹੈ ਜਿਥੇ ਕਿ ਇੱਕ ਪੀਆਰਟੀਸੀ ਬੱਸ ਦੇ ਵੱਲੋਂ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦਾ ਕਿ ਅਜੇ ਕੁਝ ਹੀ ਦਿਨ ਪਹਿਲਾਂ ਵਿਆਹ ਹੋਇਆ ਸੀ।ਪੀ ਆਰ ਟੀ ਸੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਉਸ ਨੌਜਵਾਨ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਪੀ ਆਰ ਟੀ ਸੀ ਬੱਸ ਦਾ ਡਰਾਈਵਰ ਮੌਕੇ ਤੋਂ ਹੀ ਫਰਾਰ ਹੋ ਗਿਆ।ਜਦੋਂ ਉਸ ਮ੍ਰਿਤਕ ਵਿਅਕਤੀ ਦੀ ਪਤਨੀ ਨੇ ਸੜਕ ਉੱਪਰ ਆ ਕੇ ਕੀਰਨੇ ਪਾਉਣੇ ਸ਼ੁਰੂ ਕੀਤੇ ਤਾਂ ਲੋਕਾਂ ਨੂੰ ਇਸਦਾ ਪਤਾ ਚੱਲਿਆ ਅਤੇ ਇਸ ਤੋਂ ਬਾਅਦ ਲੋਕਾਂ ਦੁਆਰਾ ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਡੈੱਡ ਬੌਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੀਆਰਟੀਸੀ ਦੇ ਡਰਾਈਵਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਸ ਨੇ ਇੱਕ ਘਰ ਦਾ

ਚਿਰਾਗ ਅਤੇ ਇਕ ਨਵ ਵਿਆਹੁਤਾ ਔਰਤ ਨੂੰ ਵਿਧਵਾ ਬਣਾ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਕਿਸੇ ਦੀ ਮਦਦ ਕਰਨ ਲਈ ਜਾ ਰਿਹਾ ਸੀ ਜਦੋਂ ਪਿੱਛੋਂ ਆਈ ਪੀਆਰਟੀਸੀ ਬੱਸ ਨੇ ਉਸ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਪੁਲੀਸ ਅਧਿਕਾਰੀਆਂ ਦੁਆਰਾ ਇਸ ਪੀ ਆਰ ਟੀ ਸੀ ਡਰਾਈਵਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ।ਪਰ ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਸੜਕ ਉੱਪਰ ਚੱਲਦੀਆਂ ਸਰਕਾਰੀ ਬੱਸਾਂ ਦੀ ਰਫ਼ਤਾਰ ਦੇ ਕਾਰਨ ਆਏ ਦਿਨ ਹੀ ਕਿੰਨੇ ਘਰ ਉੱਜੜ ਜਾਂਦੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਇਨ੍ਹਾਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।

 

About khabar

Leave a Reply

Your email address will not be published. Required fields are marked *