Home / खबरे / ਵੇਖੋ ਰੂਹ ਨੂੰ ਕੰਬਾ ਦੇਣ ਵਾਲੇ ਇਸ ਹਾਦਸੇ ਨੇ ਕਿੰਜ ਲੈ ਲਈ ਦੋ ਨੌਜਵਾਨਾਂ ਦੀ ਮੌਕੇ ਉਪਰ ਜਾਨ

ਵੇਖੋ ਰੂਹ ਨੂੰ ਕੰਬਾ ਦੇਣ ਵਾਲੇ ਇਸ ਹਾਦਸੇ ਨੇ ਕਿੰਜ ਲੈ ਲਈ ਦੋ ਨੌਜਵਾਨਾਂ ਦੀ ਮੌਕੇ ਉਪਰ ਜਾਨ

ਪੰਜਾਬ ਦੇ ਵਿੱਚ ਆਏ ਦਿਨ ਸੜਕਾਂ ਦੇ ਉੱਪਰ ਬਹੁਤ ਸਾਰੇ ਦਰਦਨਾਕ ਹਾਦਸੇ ਦੇਖਣ ਨੂੰ ਮਿਲਦੇ ਹਨ।ਜਿਨ੍ਹਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਬਜ਼ੁਰਗ ਵਿਅਕਤੀ ਵੀ ਆਪਣੀਆਂ ਜਾਨਾਂ ਗੁਆ ਬੈਠਦੇ ਹਨ ਅਤੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਲਵੰਡੀ ਸਾਬੋ ਤੋਂ ਜਿੱਥੇ ਕਿ ਤਲਵੰਡੀ ਸਾਬੋ ਤੋਂ ਰਾਮਸਰਾਂ ਮੂੰਹ ਜਾ ਰਹੇ ਨੌਜਵਾਨਾਂ ਤੇ ਮੋਟਰਸਾਈਕਲ ਦੀ ਟੱਕਰ ਕਿਸੇ ਵਾਹਨ ਦੇ ਨਾਲ ਹੋ ਗਈ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਉੱਪਰ ਬੈਠੇ ਤਿੰਨ ਨੌਜਵਾਨਾਂ ਦੇ ਵਿੱਚੋਂ ਦੋ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਇਕ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ।ਇਨ੍ਹਾਂ ਨੌਜਵਾਨਾਂ ਨੂੰ ਟੱਕਰ ਮਾਰਨ ਵਾਲੇ

ਵਿਅਕਤੀ ਨੂੰ ਆਪ ਸਾਧਿਆ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਤਲਵੰਡੀ ਸਾਬੋ ਤੋਂ ਆਪਣੇ ਪਿੰਡ ਰਾਮਸਰਾਂ ਨੂੰ ਜਾ ਰਹੇ ਸਨ ਅਤੇ ਰਸਤੇ ਵਿੱਚ ਇਨ੍ਹਾਂ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਟੱਕਰ ਮਾਰ ਦਿੱਤੀ ਗਈ ਅਤੇ ਜਦੋਂ ਇਸ ਖਬਰ ਦਾ ਪਤਾ ਰਾਮਸਰਾ ਪਿੰਡ ਦੇ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਇਸ ਮੌਕੇ ਉਪਰ ਪਹੁੰਚ ਕੇ ਇਹ ਐਂਬੂਲੈਂਸ ਨੂੰ ਫੋਨ ਕੀਤਾ ਐਂਬੂਲੈਂਸ ਵਿਚ ਜਦੋਂ ਇਨ੍ਹਾਂ ਨੌਜਵਾਨਾਂ ਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉੱਥੇ ਦੇ ਡਾਕਟਰਾਂ ਵੱਲੋਂ ਦੋ ਨੌਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਕ

ਵਿਅਕਤੀ ਦੀ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਜ਼ੇਰੇ ਇਲਾਜ ਦੇ ਵਿੱਚ ਹੈ।ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਵੀ ਦੇ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਸ ਨੇ ਆਪਣੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।ਪਰ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇ ਭਾਵੇਂ ਨਹੀਂ ਪਰ ਇਸ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਨੂੰ ਖੋਹ ਲਿਆ ਹੈ।ਲੋਕਾਂ ਨੇ ਇੰਨੀ ਰਫ਼ਤਾਰ ਫੜ ਲਈ ਹੈ ਕਿ ਉਨ੍ਹਾਂ ਦੇ ਲਈ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਤੇ ਉਹ ਆਪਣੀ ਮੰਜ਼ਿਲ ਦੇ ਉਪਰ ਜਲਦੀ ਤੋਂ ਜਲਦੀ ਪਹੁੰਚਣਾ ਚਾਹੁੰਦੇ ਹਨ ਭਾਵੇਂ ਇਨ੍ਹਾਂ ਦੇ ਲਈ ਉਨ੍ਹਾਂ ਨੂੰ ਕਿਸੇ ਨੂੰ ਮਾਰਨਾ ਹੀ ਕਿਉਂ ਨਾ ਪਵੇ।ਇਹ ਸਾਡੇ ਪੰਜਾਬ ਅਤੇ ਭਾਰਤ ਦੀ ਸੱਚਾਈ ਬਣ ਚੁੱਕੀ ਹੈ ਅਤੇ ਹਰ ਇੱਕ ਵਿਅਕਤੀ ਕਿਸੇ ਨੂੰ ਮਾਰ ਕੇ ਭੱਜਣ ਵਿੱਚ ਸਫ਼ਲ ਹੋ ਜਾਂਦਾ ਹੈ ਅਤੇ ਜਿਸ ਵਿਅਕਤੀ ਨੂੰ ਉਨ੍ਹਾਂ ਨੇ ਟੱਕਰ ਮਾਰੀ ਹੁੰਦੀ ਹੈ ਉਸ ਵਿਅਕਤੀ ਦਾ ਪਰਿਵਾਰ ਰੁਲ ਜਾਂਦਾ ਹੈ।

About khabar

Leave a Reply

Your email address will not be published. Required fields are marked *