Breaking News
Home / खबरे / ਜਲੰਧਰ ਵਿੱਚ ਹੋਇਆ ਇਹ ਵੱਡਾ ਕਾਂਡ ,ਜ਼ਿੰਦਗੀ ਭਰ ਦੀ ਕਮਾਈ ਮਿੰਟਾਂ ਵਿਚ ਹੋਈ ਖਤਮ

ਜਲੰਧਰ ਵਿੱਚ ਹੋਇਆ ਇਹ ਵੱਡਾ ਕਾਂਡ ,ਜ਼ਿੰਦਗੀ ਭਰ ਦੀ ਕਮਾਈ ਮਿੰਟਾਂ ਵਿਚ ਹੋਈ ਖਤਮ

ਪੰਜਾਬ ਦੇ ਵਿੱਚ ਸਾਨੂੰ ਆਏ ਦਿਨ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਹੋਣ ਦੀਆਂ ਖਬਰਾਂ ਆਮ ਮਿਲਦੀਆਂ ਰਹਿੰਦੀਆਂ ਹਨ।ਕਿਉਂਕਿ ਬੇਰੁਜ਼ਗਾਰੀ ਇੰਨੀ ਵਧ ਚੁੱਕੀ ਹੈ ਕਿ ਨੌਜਵਾਨ ਕੋਈ ਕੰਮ ਕਰਨ ਦੀ ਬਜਾਏ ਚੋਰੀ ਕਰਨ ਨੂੰ ਹੀ ਆਪਣਾ ਧੰਦਾ ਅਪਣਾ ਰਹੇ ਹਨ।ਅਤੇ ਉਹ ਕਿਸੇ ਵੀ ਹੱਦ ਤਕ ਜਾ ਕੇ ਕਿਸੇ ਵਿਅਕਤੀ ਨੂੰ ਲੁੱਟਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਇੱਥੋਂ ਤੱਕ ਕਿ ਉਹ ਕਿਸੇ ਵੀ ਵਿਅਕਤੀ ਨੂੰ ਪੈਸਿਆਂ ਦੇ ਲਈ ਮਾਰ ਵੀ ਦਿੰਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿੱਥੋਂ ਕਿ ਇਕ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਆਪਣੇ ਭਰਾ ਨੂੰ ਮਿਲਣ ਦੇ ਲਈ ਜਲੰਧਰ ਗਿਆ ਹੋਇਆ ਸੀ ਅਤੇ ਉਸ

ਦੇ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ।ਜਦੋਂ ਉਹ ਵਿਅਕਤੀ ਆਪਣੇ ਭਰਾ ਨੂੰ ਮਿਲ ਕੇ ਆਪਣੇ ਘਰ ਵਾਪਸ ਪਰਤਿਆ ਤਾਂ ਉਸ ਦੇ ਘਰ ਪਰਿਵਾਰ ਅਤੇ ਉਸ ਖ਼ੁਦ ਦੇ ਵੀ ਹੋਸ਼ ਉੱਡ ਗਏ।ਕਿਉਂਕਿ ਸਾਰੇ ਘਰ ਤਾਂ ਸਾਮਾਨ ਖਿੱਲਰਿਆ ਪਿਆ ਸੀ ਅਤੇ ਉਸ ਦੀਆਂ ਕੀਮਤੀ ਚੀਜ਼ਾਂ ਅਤੇ ਪੈਸਾ ਸਾਰਾ ਕੁਝ ਚੋਰਾਂ ਨੇ ਗ਼ਾਇਬ ਕਰ ਦਿੱਤਾ ਸੀ।ਜਿਸ ਨੂੰ ਵੇਖ ਕੇ ਉਸਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਤੁਰੰਤ ਹੀ ਜਲੰਧਰ ਦੇ ਥਾਣਾ ਸਿਟੀ ਵਿਚ ਰਿਪੋਰਟ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਸ ਨੇ ਮੌਕੇ ਉਪਰ ਪਹੁੰਚ ਕੇ ਉਸ ਦੇ ਘਰ ਦੀ ਛਾਣਬੀਣ ਕੀਤੀ ਅਤੇ ਚੋਰਾਂ ਦੇ ਫਿੰਗਰ ਪ੍ਰਿੰਟ ਲੱਭਣ ਦੇ ਵਿੱਚ ਰੁੱਝੀ ਹੋਈ ਹੈ।ਇੱਥੇ ਹੀ ਪਰਿਵਾਰ ਦੇ ਮੁਖੀ ਦਾ ਦੱਸਣਾ ਹੈ ਕਿ ਉਨ੍ਹਾਂ ਦੇ

ਘਰ ਵਿੱਚੋਂ ਢਾਈ ਲੱਖ ਰੁਪਏ ਦੇ ਕਰੀਬ ਰੁਪਏ ਅਤੇ ਚਾਰ ਲੱਖ ਦੇ ਗਹਿਣੇ ਚੋਰੀ ਹੋ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਸਾਮਾਨ ਉਨ੍ਹਾਂ ਨੂੰ ਵਾਪਸ ਮਿਲ ਜਾਵੇਗਾ ਅਤੇ ਇੱਥੇ ਹੀ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਹੁਤ ਹੀ ਮੁਸਤੈਦੀ ਦੇ ਨਾਲ ਤਫਤੀਸ਼ ਕੀਤੀ ਜਾ ਰਹੇ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਛੇਤੀ ਤੋਂ ਛੇਤੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਅਤੇ ਇਸ ਪਰਿਵਾਰ ਦਾ ਸਾਮਾਨ ਇਨ੍ਹਾਂ ਨੂੰ ਵਾਪਸ ਦੇ ਦਿੱਤਾ ਜਾਵੇਗਾ।ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਪਣੀ ਬਣਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਦੇਖਣਾ ਹੋਵੇਗਾ ਕਿ ਹੁਣ ਪੁਲਸ ਵੱਲੋਂ ਕਿੰਨੇ ਸਮੇਂ ਦੇ ਵਿਚ ਇਨ੍ਹਾਂ ਮੁਲਜ਼ਮਾਂ ਨੂੰ ਫੜ ਲਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ।

About khabar

Leave a Reply

Your email address will not be published. Required fields are marked *