Breaking News
Home / खबरे / ਪੁਲੀਸ ਵਾਲੇ ਵੱਲੋਂ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

ਪੁਲੀਸ ਵਾਲੇ ਵੱਲੋਂ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ

ਅਕਸਰ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਪੁਲੀਸ ਮੁਲਾਜ਼ਮ ਲੋਕਾਂ ਦੇ ਨਾਲ ਧੱ-ਕੇ-ਸ਼ਾ-ਹੀ ਕਰਦੇ ਹੋਏ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਨੌਜਵਾਨ ਟਰੱਕ ਡਰਾਈਵਰ ਨੂੰ ਟ੍ਰੈਫਿਕ ਪੁਲੀਸ ਮੁਲਾਜ਼ਮ ਵੱਲੋਂ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਇਸ ਦੌਰਾਨ ਇੱਕ ਲੜਕਾ ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।ਪਰ ਲਗਾਤਾਰ ਟ੍ਰੈਫਿਕ ਪੁਲਸ ਮੁਲਾਜ਼ਮਾਂ ਵਲੋਂ ਡਾਂਗਾਂ ਵਰਸਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜੰਮੂ ਕਸ਼ਮੀਰ ਦਾ ਹੈ ਜਿਥੇ ਸੜਕ ਉੱਤੇ ਵੱਡੇ ਵਾਹਨ ਖੜ੍ਹਾ

ਕਰਨ ਦੀ ਇਜਾਜ਼ਤ ਨਹੀਂ ਹੈ।ਪਰ ਜਦੋਂ ਟਰੱਕ ਡਰਾਈਵਰ ਨੇ ਅੱਗੇ ਲੱਗੀ ਹੋਈ ਜਾਮ ਕਾਰਨ ਸੜਕ ਤੇ ਆਪਣਾ ਟਰੱਕ ਖੜ੍ਹਾ ਕੀਤਾ ਤਾਂ ਉਸ ਤੋਂ ਬਾਅਦ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਇਸ ਦਾ ਵਿਰੋਧ ਕੀਤਾ ਅਤੇ ਦੋਨਾਂ ਦੇ ਵਿਚਕਾਰ ਕਹਾ ਸੁਣੀ ਹੋ ਗਈ ਅਤੇ ਇਸੇ ਦੌਰਾਨ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਟਰੱਕ ਡਰਾੲੀਵਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਥਾਵਾਂ ਤੇ ਪੁਲੀਸ ਮੁਲਾਜ਼ਮਾਂ ਵੱਲੋਂ ਹੀ ਨਾਕੇ ਲਗਾਏ ਜਾਂਦੇ ਹਨ ਅਤੇ

ਅਕਸਰ ਹੀ ਵਾਹਨ ਚਾਲਕਾਂ ਕੋਲੋਂ ਪੈਸੇ ਲੈਂਦੇ ਹੋਏ ਦਿਖਾਈ ਦਿੰਦੇ ਹਨ। ਪਰ ਜਦੋਂ ਕਿਤੇ ਅਚਾਨਕ ਹੀ ਸੜਕ ਤੇ ਜਾਮ ਲੱਗ ਜਾਵੇ ਤਾਂ ਉਸ ਸਮੇਂ ਇਨ੍ਹਾਂ ਦਾ ਗੁੱਸਾ ਲੋਕਾਂ ਤੇ ਹੀ ਉਤਰਦਾ ਹੈ। ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਇਸ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *