Home / खबरे / ਲਹੂ ਦੀ ਆਵਾਜ਼ 2 ਨੇ ਹਿਲਾ ਦਿੱਤੇ ਸਾਰੇ ਹੀ ਲੋਕ

ਲਹੂ ਦੀ ਆਵਾਜ਼ 2 ਨੇ ਹਿਲਾ ਦਿੱਤੇ ਸਾਰੇ ਹੀ ਲੋਕ

ਪਿਛਲੇ ਦਿਨਾਂ ਦੇ ਵਿੱਚ ਲਹੂ ਦੀ ਆਵਾਜ਼ ਨਾਮ ਦਾ ਇੱਕ ਗਾਣਾ ਰਿਲੀਜ਼ ਹੋਇਆ ਇਸ ਗਾਣੇ ਨੇ ਇਕ ਵਿਵਾਦ ਖੜ੍ਹਾ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਸ ਗਾਣੇ ਦੇ ਸੰਬੰਧੀ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਜ਼ਿਆਦਾਤਰ ਲੋਕ ਇਸ ਗਾਣੇ ਨੂੰ ਪਸੰਦ ਕਰ ਰਹੇ ਹਨ ਅਤੇ ਸਿਮਰਨ ਧਾਂਦਲੀ ਵੱਲੋਂ ਜੋ ਲਾਈਨਾਂ ਇਸ ਗਾਣੇ ਵਿੱਚ ਲਿਖੀਆਂ ਗਈਆਂ ਹਨ। ਉਨ੍ਹਾਂ ਨੂੰ ਸਹੀ ਦੱਸਿਆ ਜਾ ਰਿਹਾ ਹੈ ਪਰ ਉੱਥੇ ਹੀ ਕੁਝ ਲੋਕ ਇਸ ਨੂੰ ਗ਼ਲਤ ਵੀ ਦੱਸ ਰਹੇ ਹਨ ਅਤੇ ਵੱਖੋ ਵੱਖਰੇ ਵਿਚਾਰ ਸਾਂਝੇ ਕਰ ਰਹੇ ਹਨ। ਦੱਸ ਦੇਈਏ ਕਿ ਜਿਸ ਤਰੀਕੇ ਨਾਲ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਲੜਕੀਆਂ ਵੱਲੋਂ ਛੋਟੇ ਕੱਪੜੇ ਪਾ ਕੇ ਆਪਣੀਆਂ

ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਉਸ ਨੂੰ ਲੈ ਕੇ ਇਸ ਗਾਣੇ ਦੇ ਵਿਚ ਕਈ ਅਜਿਹੀਆਂ ਲਾਈਨਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੇ ਵਿਚ ਅਜਿਹੀਆਂ ਲੜਕੀਆਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਜੋ ਅਜਿਹੇ ਘਟੀਆ ਕੰਮ ਕਰਦੀਆਂ ਹਨ।ਇਸ ਤੋਂ ਇਲਾਵਾ ਉਸ ਸਮੇਂ ਨੂੰ ਸਰਾਹਿਆ ਜਾ ਰਿਹਾ ਹੈ ਜਿਸ ਸਮੇਂ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ਦਾ ਡਰ ਰੱਖਦੀਆਂ ਸੀ ਅਤੇ ਸਿਰ ਤੋਂ ਚੁੰਨੀ ਨਹੀਂ ਲਾਉਂਦੀਆਂ ਸੀ।ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਸਿਮਰਨ ਧਾਂਦਲੀ ਦੀ ਸੋਚ ਨੂੰ ਵਧੀਆ ਦੱਸਿਆ ਜਾ ਰਿਹਾ ਹੈ। ਹੁਣ ਉਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਸਿਮਰਨ ਧਾਂਦਲੀ ਵੱਲੋਂ

ਕੁਝ ਅਜਿਹੇ ਬੋਲ ਬੋਲੇ ਜਾ ਰਹੇ ਹਨ।ਜਿਨ੍ਹਾਂ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਸਿਮਰਨ ਧਾਂਦਲੀ ਦਾ ਨਵਾਂ ਗਾਣਾ ਵੀ ਆ ਸਕਦਾ ਹੈ ਸੋ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਉਨ੍ਹਾਂ ਦੀ ਅਗਲੀ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਲੋਕਾਂ ਨੂੰ ਉਮੀਦ ਹੈ ਕਿ ਸਿਮਰਨ ਧਾਂਦਲੀ ਵੱਲੋਂ ਸੱਚ ਨੂੰ ਬਿਆਨ ਕਰਦਾ ਹੋਇਆ ਕੋਈ ਹੋਰ ਗਾਣਾ ਵੀ ਰਿਲੀਜ਼ ਕੀਤਾ ਜਾਵੇਗਾ।

About khabar

Leave a Reply

Your email address will not be published. Required fields are marked *