Home / खबरे / ਦੇਖੋ ਕਿਵੇਂ ਇਕ ਮਾਸਟਰ ਦੀ ਚਪੇੜ ਨੇ ਖੋਹ ਲਈ ਬਲੌਰ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ

ਦੇਖੋ ਕਿਵੇਂ ਇਕ ਮਾਸਟਰ ਦੀ ਚਪੇੜ ਨੇ ਖੋਹ ਲਈ ਬਲੌਰ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ

ਸਾਡੇ ਸਮਾਜ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ ਜੋ ਹਰ ਛੋਟੀ ਮੁਸੀਬਤ ਤੋਂ ਘਬਰਾ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਰਮਾਤਮਾ ਨੂੰ ਹੀ ਕੋਸਦੇ ਰਹਿੰਦੇ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਦੀ ਕਿਸਮਤ ਵਧੀਆ ਨਹੀਂ ਲਿਖੀ, ਜਿਸ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਹਾਲਾਤਾਂ ਦੇ ਨਾਲ ਜੰਗ ਲੜਦੇ ਹਨ ਭਾਵ ਆਪਣੀ ਜ਼ਿੰਦਗੀ ਦੇ ਵਿੱਚ ਜੋ ਪ੍ਰੇਸ਼ਾਨੀਆਂ ਆਉਂਦੀਆਂ ਹਨ। ਉਨ੍ਹਾਂ ਦੇ ਨਾਲ ਡਟ ਕੇ ਸਾਹਮਣਾ ਕਰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਬਹਾਦਰ ਸਿੰਘ ਨਾਂ ਦਾ ਵਿਅਕਤੀ ਆਪਣੀ ਜ਼ਿੰਦਗੀ ਦੇ

ਵਿੱਚ ਸੰਘਰਸ਼ ਕਰ ਰਿਹਾ ਹੈ ਅਤੇ ਉਸ ਨੇ ਲੋਕਾਂ ਦੇ ਲਈ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ। ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਆਪਣੀ ਜ਼ਿੰਦਗੀ ਦੇ ਵਿਚ ਆਈ ਮੁਸੀਬਤ ਨੂੰ ਛੋਟਾ ਸਮਝੇਗਾ।ਦੱਸਦਈਏ ਕਿ ਬਹਾਦਰ ਸਿੰਘ ਇਕੱਲੇ ਹੀ ਚੱਕੀ ਤੇ ਕੰਮ ਕਰਦੇ ਹਨ। ਇਸ ਦੌਰਾਨ ਸਾਰਾ ਕੰਮ ਉਹ ਇਕੱਲੇ ਹੀ ਸੰਭਾਲਦੇ ਹਨ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਦੋਨਾਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ।ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਚੌਥੀ ਜਮਾਤ ਵਿੱਚ ਪੜ੍ਹਦੇ ਸੀ ਤਾਂ ਉਸ ਸਮੇਂ ਇਕ ਅਧਿਆਪਕ ਨੇ ਉਨ੍ਹਾਂ ਦੇ ਕੰਨ ਤੇ ਥੱਪੜ ਮਾਰਿਆ ਸੀ।ਜਿਸਤੋਂ ਬਾਅਦ ਉਨ੍ਹਾਂ ਦਾ ਕੰਨ ਡੁੱਲ੍ਹਣ ਲੱਗਾ ਬਾਅਦ ਵਿਚ ਕੰਨ ਦੇ ਵਿਚ ਕੋਈ ਗਲਤ ਦਵਾਈ ਪਾ ਦਿੱਤੀ ਗਈ।ਜਿਸ ਕਾਰਨ ਅੱਖਾਂ ਉੱਤੇ ਵੀ ਬੁਰਾ ਅਸਰ ਹੋਇਆ ਜਿਸ

ਕਾਰਨ ਉਨ੍ਹਾਂ ਨੂੰ ਇੱਕ ਕੰਨ ਤੋਂ ਸੁਣਾਈ ਨਹੀਂ ਦਿੰਦਾ ਅਤੇ ਦੋਵਾਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ।ਪਰ ਫਿਰ ਵੀ ਉਹ ਆਟਾ ਚੱਕੀ ਤੇ ਕੰਮ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਭਾਵੇਂ ਇਨ੍ਹਾਂ ਦੇ ਪੁੱਤਰ ਵੀ ਇਨ੍ਹਾਂ ਨਾਲ ਕੰਮ ਕਰਵਾਉਂਦੇ ਹਨ।ਪਰ ਕਈ ਵਾਰ ਜਦੋਂ ਉਨ੍ਹਾਂ ਨੂੰ ਕੋਈ ਕੰਮ ਹੁੰਦਾ ਹੈ ਤਾਂ ਇਹ ਇਕੱਲੇ ਵੀ ਆਟਾ ਚੱਕੀ ਦਾ ਕੰਮ ਸੰਭਾਲ ਲੈਂਦੇ ਹਨ।ਇਨ੍ਹਾਂ ਨੇ ਸਭ ਕੁਝ ਵਿਸਥਾਰ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਕੁਝ ਲੋਕ ਵੀ ਇਨ੍ਹਾਂ ਦਾ ਸਾਥ ਦਿੰਦੇ ਹਨ ਕਿਸ ਤਰੀਕੇ ਨਾਲ ਇਹ ਭਾਰਤ ਤੋਲਦੇ ਹਨ।ਕਿਸ ਤਰ੍ਹਾਂ ਇਹ ਮਸ਼ੀਨਾਂ ਨੂੰ ਚਾਲੂ ਕਰਦੇ ਹਨ ਮੋਬਾਇਲ ਨੂੰ ਵੀ ਇਸਤੇਮਾਲ ਕਰਦੇ ਹਨ।

About khabar

Leave a Reply

Your email address will not be published. Required fields are marked *