Home / खबरे / ਲਹੂ ਦੀ ਆਵਾਜ਼ ਚ ਗੀਤ ਗਾਉਣ ਵਾਲੇ ਗਾਇਕਾਂ ਨੂੰ ਕਰਾਰਾ ਜਵਾਬ, ਸ਼ੁਰੂ ਹੋਇਆ ਵੱਡਾ ਵਿਵਾਦ

ਲਹੂ ਦੀ ਆਵਾਜ਼ ਚ ਗੀਤ ਗਾਉਣ ਵਾਲੇ ਗਾਇਕਾਂ ਨੂੰ ਕਰਾਰਾ ਜਵਾਬ, ਸ਼ੁਰੂ ਹੋਇਆ ਵੱਡਾ ਵਿਵਾਦ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਲਹੂ ਦੀ ਆਵਾਜ਼ ਨਾਮ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ ਇਸ ਗਾਣੇ ਉੱਤੇ ਕਾਫੀ ਜ਼ਿਆਦਾ ਵਿਵਾਦ ਚੱਲ ਰਿਹਾ ਹੈ। ਦੱਸ ਦਈਏ ਕਿ ਇਸ ਗਾਣੇ ਦੇ ਵਿੱਚ ਕੁੱਝ ਅਜਿਹੇ ਬੋਲ ਲਿਖੇ ਗਏ ਹਨ, ਜਿਨ੍ਹਾਂ ਦੇ ਵਿੱਚ ਅੱਜਕੱਲ੍ਹ ਦੀਆਂ ਲੜਕੀਆਂ ਵੱਲੋਂ ਜੋ ਸੋਸ਼ਲ ਮੀਡੀਆ ਉੱਤੇ ਗੰਦ ਪਾਇਆ ਜਾ ਰਿਹਾ ਹੈ।ਉਸ ਨੂੰ ਗਲਤ ਦਰਸਾਇਆ ਗਿਆ ਹੈ ਅਤੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਸ ਤਰੀਕੇ ਨਾਲ ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ਦਾ ਡਰ ਰੱਖਦਿਆਂ ਅਸੀਂ ਉਸ ਨੂੰ ਸਰਾਹਿਆ ਗਿਆ ਹੈ।ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਗਾਣੇ ਨੂੰ ਸਹੀ ਦੱਸਿਆ ਜਾ ਰਿਹਾ ਹੈ ਅਤੇ ਸਿਮਰਨ ਧਾਂਦਲੀ ਨਾਂ ਦੀ ਇਸ ਗਾਇਕਾ ਦੀ ਤਾਰੀਫ ਕੀਤੀ ਜਾ ਰਹੀ ਹੈ।ਪਰ ਉਥੇ

ਹੀ ਕੁਝ ਲੋਕ ਅਜਿਹੇ ਹਨ ਜੋ ਇਸ ਗਾਣੇ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿਮਰਨ ਧਾਂਦਲੀ ਨੇ ਖੁਦ ਵੀ ਇਸ ਗਾਣੇ ਦੇ ਵਿੱਚ ਕੁਝ ਅਜਿਹੀਆਂ ਤਸਵੀਰਾਂ ਦਿਖਾਈਆਂ ਹਨ ਜੋ ਕਿ ਅਪਤੀਜਨਕ ਹਨ ਇਸ ਤੋਂ ਇਲਾਵਾ ਉਥੇ ਬਹੁਤ ਸਾਰੀਆਂ ਲੜਕੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਪਣੀ ਜ਼ਿੰਦਗੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁੱਝ ਵੀ ਕਰ ਸਕਦੀਆਂ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਇਸ ਮਾਮਲੇ ਉੱਤੇ ਆਪਣੇ ਵਿਚਾਰ ਪੇਸ਼ ਕਰ ਰਹੀ ਹੈ।ਉਸ ਦਾ ਕਹਿਣਾ ਹੈ ਕਿ ਸਿਰਫ਼ ਲੜਕੀਆਂ ਹੀ ਨਹੀਂ,ਬਲਕਿ ਲੜਕੇ ਵੀ ਬਹੁਤ ਕੁਝ ਅਜਿਹਾ ਕਰ ਰਹੇ ਹਨ ਜੋ ਕਿ ਅਪਤੀਜਨਕ ਹੁੰਦਾ ਹੈ।ਇਸ ਤੋਂ

ਇਲਾਵਾ ਇਸ ਔਰਤ ਦਾ ਕਹਿਣਾ ਹੈ ਕਿ ਜੇਕਰ ਕੁਝ ਲੜਕੀਆਂ ਗ਼ਲਤ ਕਰ ਰਹੀਆਂ ਹਨ ਤਾਂ ਲੜਕੀਆਂ ਦੇ ਸਾਰੇ ਸਮਾਜ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ।ਕਿਉਂਕਿ ਕੁਝ ਲੜਕੀਆਂ ਵੱਲੋਂ ਹੀ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇੱਥੇ ਸਿਰਫ਼ ਉਨ੍ਹਾਂ ਨੂੰ ਹੀ ਗ਼ਲਤ ਕਿਹਾ ਜਾਣਾ ਚਾਹੀਦਾ ਹੈ ਨਾ ਕਿ ਸਾਰੀਆਂ ਲੜਕੀਆਂ ਉੱਤੇ ਹੀ ਸਵਾਲ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।ਇਸ ਮਾਮਲੇ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਿਮਰਨ ਧਾਂਦਲੀ ਨੇ ਵੀ ਸਾਰੀਆਂ ਕੁੜੀਆਂ ਨੂੰ ਹੀ ਗ਼ਲਤ ਦਹੀਂ ਕਿਹਾ ਉਸ ਨੇ ਉਨ੍ਹਾਂ ਕੁੜੀਆਂ ਤੇ ਹੀ ਆਵਾਜ਼ ਉਠਾਈ ਹੈ ਜੋ ਗਲਤ ਕਰ ਰਹੀਆਂ ਹਨ।

About khabar

Leave a Reply

Your email address will not be published. Required fields are marked *