Home / खबरे / ਪੰਜਾਬ ਦੀਆਂ ਹੀਰੋਇਨਾਂ ਨੇ ਸੰਨੀ ਦਿਓਲ ਨੂੰ ਦਿੱਤਾ ਵੱਡਾ ਝਟਕਾ

ਪੰਜਾਬ ਦੀਆਂ ਹੀਰੋਇਨਾਂ ਨੇ ਸੰਨੀ ਦਿਓਲ ਨੂੰ ਦਿੱਤਾ ਵੱਡਾ ਝਟਕਾ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ।ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ,ਜਿਸ ਕਾਰਨ ਕਿਸਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ਵੱਲੋਂ ਹਰ ਇਕ ਤਰੀਕਾ ਅਪਣਾਇਆ ਜਾ ਰਿਹਾ ਹੈ ਤਾਂ ਜੋ ਕੇਂਦਰ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ।ਇਸ ਕਿਸਾਨੀ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨ ਆਪਣੀ ਜਾਨ ਵੀ ਗਵਾ ਬੈਠੇ ਹਨ ਦੇਖਿਆ ਜਾਵੇ ਤਾਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬੀ ਕਲਾਕਾਰਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ। ਪੰਜਾਬ ਦੇ ਲੋਕਾਂ

ਵੱਲੋਂ ਵੀ ਉਨ੍ਹਾਂ ਕਲਾਕਾਰਾਂ ਦਾ ਵਿਰੋਧ ਕੀਤਾ ਜਾਂਦਾ ਹੈ ਜੋ ਬੌਲੀਵੁੱਡ ਦੇ ਅਦਾਕਾਰਾਂ ਨਾਲ ਕੰਮ ਕਰਦੇ ਹਨ। ਕਿਉਂਕਿ ਬੌਲੀਵੁੱਡ ਦੇ ਅਦਾਕਾਰਾਂ ਨੇ ਕਿਸਾਨਾਂ ਨੂੰ ਗਲਤ ਬੋਲਿਆ ਸੀ।ਪੰਜਾਬ ਦੇ ਵਿੱਚ ਸਨੀ ਦਿਓਲ ਦਾ ਵੀ ਕਾਫ਼ੀ ਵਿਰੋਧ ਹੁੰਦਾ ਰਿਹਾ ਹੈ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਨੀ ਦਿਓਲ ਵੱਲੋਂ ਗ਼ਦਰ ਟੂ ਫ਼ਿਲਮ ਬਣਾਈ ਜਾ ਰਹੀ ਹੈ।ਜਿਸ ਵਾਸਤੇ ਉਨ੍ਹਾਂ ਨੂੰ ਕਿਸੇ ਪੰਜਾਬੀ ਹੀਰੋਇਨ ਦੀ ਜ਼ਰੂਰਤ ਸੀ। ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾ ਨਿਮਰਤ ਖਹਿਰਾ ਨੂੰ ਆਫਰ ਭੇਜੀ ਜਦੋਂ ਨਿਮਰਤ ਖਹਿਰਾ ਨੇ ਕੋਰੀ ਨਾਂਹ ਕਰ ਦਿੱਤੀ ਤਾਂ ਉਸ ਤੋਂ ਬਾਅਦ ਸਿੰਮੀ ਚਾਹਲ ਨੂੰ ਇਸ ਦਾ ਆਫਰ ਦਿੱਤਾ ਗਿਆ ਪਰ ਸਿੰਮੀ ਚਾਹਲ ਨੇ ਵੀ ਇਸ ਨੂੰ

ਠੁਕਰਾ ਦਿੱਤਾ ਹੈ।ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਫੈਸਲੇ ਨੂੰ ਸਹੀ ਦੱਸਿਆ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਹੀਰੋਇਨਾਂ ਨੇ ਇਕ ਸਹੀ ਕਦਮ ਚੁੱਕਿਆ ਹੈ।ਉਸ ਨੂੰ ਲੈ ਕੇ ਲੋਕਾਂ ਵੱਲੋਂ ਇਨ੍ਹਾਂ ਦੀ ਤਾਰੀਫ਼ ਵੀ ਕੀਤੀ ਜਾ ਰਹੀ ਹੈ।ਇੱਥੇ ਸੰਨੀ ਦਿਓਲ ਨੂੰ ਕਾਫ਼ੀ ਜਗ੍ਹਾ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿਉਂਕਿ ਉਸ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਅਤੇ ਬੀਜੇਪੀ ਦੇ ਵਿੱਚ ਹੀ ਕੰਮ ਕਰ ਰਿਹਾ ਹੈ।

About khabar

Leave a Reply

Your email address will not be published. Required fields are marked *