Home / खबरे / ਹਰਚਰਨ ਕਤਲ ਮਾਮਲੇ ਵਿੱਚ ਕੁੜੀ ਦੇ ਪਿਤਾ ਦੀ ਹੋਸ਼ ਉਡਾਉਣ ਵਾਲੀ ਰਿਕਾਰਡਿੰਗ ਹੋਈ ਵਾਇਰਲ

ਹਰਚਰਨ ਕਤਲ ਮਾਮਲੇ ਵਿੱਚ ਕੁੜੀ ਦੇ ਪਿਤਾ ਦੀ ਹੋਸ਼ ਉਡਾਉਣ ਵਾਲੀ ਰਿਕਾਰਡਿੰਗ ਹੋਈ ਵਾਇਰਲ

ਪਿਛਲੇ ਦਿਨਾਂ ਦੇ ਵਿੱਚ ਹਰਚਰਨ ਸਿੰਘ ਦੇ ਕ-ਤ-ਲ ਦਾ ਮਾਮਲਾ ਸਾਹਮਣੇ ਆਇਆ,ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲਗਾਤਾਰ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਹਰਚਰਨ ਸਿੰਘ ਨੂੰ ਜਾਨੋਂ ਮਾਰਿਆ ਹੈ। ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵ। ਦੱਸ ਦੇਈਏ ਕਿ ਹਰਚਰਨ ਸਿੰਘ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਹਰਚਰਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਫੋਨ ਕਰਕੇ ਹਰਚਰਨ ਸਿੰਘ ਨੂੰ ਮਿਲਣ ਲਈ ਬੁਲਾਇਆ ਸੀ। ਇੱਥੇ ਹੀ ਹਰਚਰਨ ਸਿੰਘ ਨੂੰ

ਮੌਤ ਦੇ ਘਾਟ ਉਤਾਰਿਆ ਗਿਆ।ਉਸ ਨੂੰ ਕਰੰਟ ਲਗਾ ਕੇ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ।ਇਸ ਮਾਮਲੇ ਬਾਰੇ ਪੁਲੀਸ ਪ੍ਰਸ਼ਾਸਨ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਿਰਫ ਇਹੀ ਸਾਬਤ ਹੋਇਆ ਹੈ ਕਿ ਹਰਚਰਨ ਸਿੰਘ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਇਸ ਮਾਮਲੇ ਬਾਰੇ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਮਾਮਲੇ ਵਿੱਚ ਕੋਈ ਕਸੂਰ ਨਹੀਂ ਹੈ।ਉਨ੍ਹਾਂ

ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਕਿਉਂਕਿ ਹਰਚਰਨ ਸਿੰਘ ਨੂੰ ਇਨ੍ਹਾਂ ਨੇ ਕਰੰਟ ਨਹੀਂ ਲਗਾਇਆ ਬਲਕਿ ਉਸ ਦੀ ਮੌਤ ਖੇਤਾਂ ਦੇ ਆਲੇ ਦੁਆਲੇ ਲੱਗੀ ਹੋਈ ਤਾਰ ਕਾਰਨ ਹੋਇਆ ਹੈ। ਕਿਉਂਕਿ ਉਨ੍ਹਾਂ ਦੇ ਗੁਆਂਢੀਆਂ ਦੇ ਖੇਤਾਂ ਦੇ ਵਿੱਚ ਕਰੰਟ ਵਾਲੀ ਤਾਰ ਫੇਰੀ ਹੋਈ ਸੀ ਤਾਂ ਜੋ ਰਾਤ ਦੇ ਸਮੇਂ ਜਾਨਵਰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਕਰਨ।

About khabar

Leave a Reply

Your email address will not be published. Required fields are marked *