Breaking News
Home / खबरे / ਬੱਸ ਸਟੈਂਡ ਵਿਚ ਚੂੜੇ ਵਾਲੀ ਨਾਰ ਨੇ ਨੌਜਵਾਨ ਨਾਲ ਕਰ ਦਿੱਤਾ ਇਹ ਵੱਡਾ ਕਾਂਡ

ਬੱਸ ਸਟੈਂਡ ਵਿਚ ਚੂੜੇ ਵਾਲੀ ਨਾਰ ਨੇ ਨੌਜਵਾਨ ਨਾਲ ਕਰ ਦਿੱਤਾ ਇਹ ਵੱਡਾ ਕਾਂਡ

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਨੌਜਵਾਨ ਆਪਣੇ ਮਾਂ ਬਾਪ ਦੀ ਮਰਜ਼ੀ ਦੇ ਬਗੈਰ ਵਿਆਹ ਕਰਵਾਉਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਕ ਮਾਮਲਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਨੌਜਵਾਨ ਲੜਕਾ ਲੜਕੀ ਨੇ ਜ਼ਹਿਰੀਲੀ ਚੀਜ਼ ਖਾਧੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਇਹ ਕਾਰਨਾਮਾ ਬੱਸ ਸਟੈਂਡ ਦੇ ਵਿੱਚ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਨੇ ਘਰੋਂ ਭੱਜ ਕੇ ਆਪਣੇ ਮਾਂ ਬਾਪ ਦੇ ਖ਼ਿਲਾਫ਼ ਜਾ ਕੇ ਵਿਆਹ ਕੀਤਾ ਸੀ। ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਹੁਣ ਉਨ੍ਹਾਂ ਨੂੰ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੇ ਆਪਣੀ ਜਾਨ ਦੇਣ ਬਾਰੇ ਸੋਚਿਆ।ਦੱਸਿਆ ਜਾ ਰਿਹਾ ਹੈ ਕਿ ਲੜਕਾ

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਸਟੇਸ਼ਨ ਦੇ ਵਿੱਚ ਕੋਈ ਵੀ ਮੁਕੱਦਮਾ ਦਰਜ ਨਹੀਂ ਕਰਵਾਇਆ।ਪਰ ਲੜਕੇ ਦੇ ਇੱਕ ਦੋਸਤ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ।ਜਿਸ ਤੋਂ ਬਾਅਦ ਇਸ ਮਾਮਲੇ ਬਾਰੇ ਸਾਰਿਆਂ ਨੂੰ ਪਤਾ ਚੱਲਿਆ ਹੈ।ਫਿਲਹਾਲ ਲੜਕਾ ਲੜਕੀ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਜਿਸ ਕਾਰਨ ਇਸ ਮਾਮਲੇ ਦੀ ਅਸਲੀ ਜੜ੍ਹ ਦਾ ਪਤਾ ਨਹੀਂ ਚੱਲ ਸਕਿਆ ਕਿ ਇਨ੍ਹਾਂ ਨੂੰ ਅਜਿਹਾ ਕੀ ਹੋਇਆ ਸੀ ਕਿ ਇਨ੍ਹਾਂ ਨੂੰ ਇਹ ਖੌਫਨਾਕ ਕਦਮ

ਚੁੱਕਣਾ ਪੈ ਗਿਆ। ਦੇਖਿਆ ਜਾਵੇ ਤਾਂ ਸਾਡੇ ਸਮਾਜ ਦੇ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ,ਜਿੱਥੇ ਕੁਝ ਨੌਜਵਾਨ ਗ਼ਲਤ ਕਦਮ ਚੁੱਕ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈ ਜਾਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

About khabar

Leave a Reply

Your email address will not be published. Required fields are marked *