Breaking News
Home / खबरे / ਦੇਵਗਨ ਫੈਮਿਲੀ ਨੇ ਲਗਾਏ ਸਨ ਕੁੱਟ ਮਾਰ ਦੇ ਇਲਜ਼ਾਮ ,ਹੁਣ ਸੁਣੋ ਦੂਜੇ ਪੱਖ ਵਾਲਿਆਂ ਦੇ ਬਿਆਨ

ਦੇਵਗਨ ਫੈਮਿਲੀ ਨੇ ਲਗਾਏ ਸਨ ਕੁੱਟ ਮਾਰ ਦੇ ਇਲਜ਼ਾਮ ,ਹੁਣ ਸੁਣੋ ਦੂਜੇ ਪੱਖ ਵਾਲਿਆਂ ਦੇ ਬਿਆਨ

ਸਮਾਜ ਵਿਚ ਰਹਿੰਦੇ ਹਰ ਇੱਕ ਪਰਿਵਾਰ ਦੇ ਆਪਣੇ ਮਸਲੇ ਹੁੰਦੇ ਹਨ ਭਾਵ ਕਦੇ ਨਾ ਕਦੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਕਿਸੇ ਨਾ ਕਿਸੇ ਪਰਿਵਾਰ ਦਾ ਦੂਸਰੇ ਪਰਿਵਾਰ ਦੇ ਨਾਲ ਮਾਮਲਾ ਉਲਝ ਜਾਂਦਾ ਹੈ ਭਾਵ ਉਨ੍ਹਾਂ ਦੇ ਵਿਚਕਾਰ ਤਕਰਾਰ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੇ ਵਿਚਕਾਰ ਗੱਲਬਾਤ ਵੀ ਹੁੰਦੀ ਹੈ ਅਤੇ ਮਾਮਲੇ ਨੂੰ ਸੁਲਝਾ ਲਿਆ ਜਾਂਦਾ ਹੈ ਜਾਂ ਫਿਰ ਮਾਮਲੇ ਕਈ ਵਾਰ ਜ਼ਿਆਦਾ ਉਲਝ ਜਾਂਦੇ ਹਨ।ਪੁਰਾਣੇ ਸਮਿਆਂ ਦੇ ਵਿੱਚ ਅਜਿਹੇ ਮਾਮਲਿਆਂ ਨੂੰ ਗੁਪਤ ਤਰੀਕੇ ਨਾਲ ਹੀ ਸੁਲਝਾ ਲਿਆ ਜਾਂਦਾ ਸੀ ਪਰ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਲੋਕ ਆਪਣੇ ਮਸਲੇ ਨੂੰ ਸੋਸ਼ਲ ਮੀਡੀਆ ਉੱਤੇ ਹੀ ਸਾਂਝਾ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਮਸਲੇ ਵਿੱਚ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।ਬਹੁਤ ਸਾਰੇ ਪਰਿਵਾਰ

ਅਜਿਹੇ ਹਨ ਜੋ ਅਕਸਰ ਹੀ ਯੂ ਟਿਊਬ ਤੇ ਆਪਣੇ ਬਲੌਗ ਪਾਉਂਦੇ ਹਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਨਾਲ ਜੁੜ ਜਾਂਦੇ ਹਨ। ਇਸੇ ਤਰੀਕੇ ਨਾਲ ਇੱਕ ਪੰਜਾਬੀ ਪਰਿਵਾਰ ਜਿਸ ਨੂੰ ਦੇਵਗਨ ਫੈਮਿਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਵੱਲੋਂ ਵੀ ਬਲੌਗ ਪਾਏ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਹਨ।ਪਰ ਪਿਛਲੇ ਦਿਨੀਂ ਉਨ੍ਹਾਂ ਨੇ ਲਾਈਵ ਹੋ ਕੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੇ ਘਰ ਤੇ ਹਮਲਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਘਰ ਦੀਆਂ ਔਰਤਾਂ ਤੇ ਵੀ ਹੱਥ ਚੁੱਕਿਆ ਗਿਆ ਹੈ, ਜਿਨ੍ਹਾਂ ਉੱਤੇ ਇਹ ਇਲਜ਼ਾਮ ਲੱਗੇ ਹਨ ਉਹ ਵੀ ਕੈਮਰੇ ਦੇ ਅੱਗੇ ਆਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਦੇਵਗਨ ਫੈਮਲੀ ਨੇ ਇਨ੍ਹਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਇਨ੍ਹਾਂ ਦੀ ਪ੍ਰਾਪਰਟੀ ਨੂੰ ਜ਼ਬਰਦਸਤੀ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੇ ਆਪਣਾ

ਇਹ ਮਕਾਨ ਕਿਸੇ ਨੂੰ ਵੇਚ ਦਿੱਤਾ ਸੀ।ਪਰ ਦੇਵਗਨ ਫੈਮਿਲੀ ਨੇ ਜਿਹੜੇ ਲੋਕ ਮਕਾਨ ਵਿੱਚ ਰਹਿ ਰਹੇ ਸੀ ਉਨ੍ਹਾਂ ਨੂੰ ਜ਼ਬਰਦਸਤੀ ਬਾਹਰ ਕੱਢਿਆ ਅਤੇ ਘਰ ਉੱਤੇ ਆਪਣੇ ਤਾਲੇ ਲਗਾ ਦਿੱਤੇ ਅਤੇ ਹੁਣ ਉਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।ਜਿਸ ਕਾਰਨ ਇਹ ਸਾਰਾ ਮਾਮਲਾ ਹੋਇਆ ਹੈ।ਦੋਨਾਂ ਧਿਰਾਂ ਵੱਲੋਂ ਆਪਣੇ ਪੱਖ ਰੱਖੇ ਜਾ ਰਹੇ ਹਨ। ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ ਫਿਰ ਹੀ ਇਸ ਮਾਮਲੇ ਵਿਚ ਇਨਸਾਫ ਹੋ ਸਕਦਾ ਹੈ।

About khabar

Leave a Reply

Your email address will not be published. Required fields are marked *