Home / खबरे / ਕੈਨੇਡਾ ਨੂੰ ਛੱਡ ਇਸ ਜੱਟ ਦੇ ਪੁੱਤਰ ਨੇ ਟਰੈਕਟਰ ਟਰਾਲੀ ਨੂੰ ਹੀ ਬਣਾ ਦਿੱਤਾ ਫਾਈਵ ਸਟਾਰ ਹੋਟਲ

ਕੈਨੇਡਾ ਨੂੰ ਛੱਡ ਇਸ ਜੱਟ ਦੇ ਪੁੱਤਰ ਨੇ ਟਰੈਕਟਰ ਟਰਾਲੀ ਨੂੰ ਹੀ ਬਣਾ ਦਿੱਤਾ ਫਾਈਵ ਸਟਾਰ ਹੋਟਲ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੈ ਜਿਸ ਕਾਰਨ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣ ਦੇ ਚਾਹਵਾਨ ਹਨ।ਉਨ੍ਹਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾਂਦੇ ਹਨ ਤਾਂ ਜੋ ਉਹ ਕੈਨੇਡਾ ਜਾ ਸਕਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ।ਪਰ ਜਿਹੜੇ ਲੋਕ ਕੈਨੇਡਾ ਦੇ ਵਿੱਚ ਰਹਿੰਦੇ ਹਨ।ਉਨ੍ਹਾਂ ਦੇ ਦੱਸਣ ਮੁਤਾਬਕ ਕੈਨੇਡਾ ਦੀ ਜ਼ਿੰਦਗੀ ਏਨੀ ਸੁਖਾਲੀ ਨਹੀਂ ਹੈ ਜਿੰਨੀ ਲੋਕਾਂ ਨੂੰ ਲੱਗਦੀ ਹੈ ਉੱਥੇ ਹਰ ਵਕਤ ਕੰਮ ਕਰਨਾ ਪੈਂਦਾ ਹੈ ਅਤੇ ਲੋਕ ਆਪਣੇ ਪਰਿਵਾਰ ਨਾਲੋਂ ਦੂਰ ਰਹਿ ਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰਦੇ ਹਨ।ਇਸ ਲਈ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਪਰਿਵਾਰ ਨਾਲੋਂ ਦੂਰ ਨਹੀਂ ਰਹਿਣਾ ਚਾਹੁੰਦੇ ਅਤੇ ਉਹ ਕੈਨੇਡਾ ਜਾ ਕੇ ਵਾਪਸ ਆ ਜਾਂਦੇ ਹਨ ਅਤੇ ਇੱਥੇ

ਹੀ ਆ ਕੇ ਕੁਝ ਅਜਿਹਾ ਕੰਮ ਸ਼ੁਰੂ ਕਰਦੇ ਹਨ।ਜਿਸ ਨਾਲ ਉਨ੍ਹਾਂ ਦੇ ਚਰਚੇ ਹੋ ਜਾਂਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਸ਼ਰਨਜੀਤ ਸਿੰਘ ਨਾਂ ਦਾ ਨੌਜਵਾਨ ਕਨੇਡਾ ਦੇ ਵਿੱਚ ਰਹਿ ਰਿਹਾ ਸੀ। ਪਰ ਉਸ ਤੋਂ ਬਾਅਦ ਉਹ ਵਾਪਸ ਪੰਜਾਬ ਆ ਜਾਂਦਾ ਹੈ ਅਤੇ ਜਿਸ ਤਰੀਕੇ ਨਾਲ ਉਹ ਕਨੇਡਾ ਦੇ ਵਿੱਚ ਕੰਮ ਕਰਦਾ ਸੀ।ਉਸੇ ਤਰੀਕੇ ਦਾ ਕੰਮ ਉਹ ਇੱਥੇ ਸ਼ੁਰੂ ਕਰ ਲੈਂਦਾ ਹੈ ਅੱਜ ਸ਼ਰਨਜੀਤ ਸਿੰਘ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਸਭ ਤੋਂ ਵੱਧ ਖ਼ਾਸ ਗੱਲ ਇਹ ਹੈ ਕਿ ਉਸ ਨੇ ਆਪਣਾ ਇਹ ਕੰਮ ਆਪਣੇ ਫੋਰਡ ਟਰੈਕਟਰ ਤੇ ਸ਼ੁਰੂ ਕੀਤਾ ਹੋਇਆ ਹੈ। ਉਸ ਨੇ ਆਪਣੇ ਟਰੈਕਟਰ ਦੇ ਪਿੱਛੇ ਇਕ ਟਰਾਲੇ ਦੇ ਵਾਂਗ ਦੁਕਾਨ ਬਣਾਈ ਹੋਈ ਹੈ।ਇਹ ਸਾਰੀ ਦੁਕਾਨ ਸਟੀਲ ਦੀ ਬਣੀ ਹੋਈ ਹੈ ਇਸ ਨੇ

ਦੱਸਿਆ ਕਿ ਇਸ ਸਿਸਟਮ ਨੂੰ ਤਿਆਰ ਕਰਵਾਉਣ ਦੇ ਵਿਚ ਕਰੀਬ ਅੱਠ ਲੱਖ ਰੁਪਿਆ ਲੱਗ ਗਿਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਕਨੇਡਾ ਦੇ ਵਿੱਚ ਜੋ ਕੰਮ ਕੀਤਾ ਸੀ ਉਸ ਦਾ ਤਜਰਬਾ ਇਨ੍ਹਾਂ ਨੂੰ ਸੀ ਉਸੇ ਤਜਰਬੇ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਨੇ ਹੀ ਕੰਮ ਸ਼ੁਰੂ ਕੀਤਾ ਹੈ।

About khabar

Leave a Reply

Your email address will not be published. Required fields are marked *