Breaking News
Home / खबरे / ਹਰਫ਼ ਚੀਮਾ ਨੇ ਸਿੰਘੂ ਬਾਰਡਰ ਦੇ ਉੱਪਰ ਮਨਾਇਆ ਆਪਣਾ ਜਨਮਦਿਨ

ਹਰਫ਼ ਚੀਮਾ ਨੇ ਸਿੰਘੂ ਬਾਰਡਰ ਦੇ ਉੱਪਰ ਮਨਾਇਆ ਆਪਣਾ ਜਨਮਦਿਨ

ਹਰਫ਼ ਚੀਮਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ।ਉਹ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।ਜਿਸ ਸਮੇਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਉਹ ਦਿੱਲੀ ਦੇ ਬਾਰਡਰਾਂ ਉੱਤੇ ਦਿਖਾਈ ਦੇ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕਿਸਾਨੀ ਅੰਦੋਲਨ ਦੇ ਨਾਲ ਜੋੜਨ ਤਾਂ ਜੋ ਇਸ ਅੰਦੋਲਨ ਨੂੰ ਜਲਦੀ ਤੋਂ ਜਲਦੀ ਜਿੱਤਿਆ ਜਾ ਸਕੇ। ਬਹੁਤ ਸਾਰੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਪਿਆਰ ਭੇਜਦੇ ਹਨ।ਪਿਛਲੇ ਦਿਨੀਂ ਹਰਫ਼ ਚੀਮਾ ਦਾ ਜਨਮਦਿਨ ਸੀ ਉਨ੍ਹਾਂ ਨੇ ਆਪਣਾ ਜਨਮ ਦਿਨ ਵੀ ਦਿੱਲੀ ਦੀ

ਸਰਹੱਦ ਤੇ ਹੀ ਮਨਾਇਆ ਹੈ।ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਲੱਖਾ ਸਿਧਾਣਾ ਵੀ ਉਨ੍ਹਾਂ ਦੇ ਨਾਲ ਦਿਖਾਈ ਦਿੱਤੇ ਜੋ ਕੇਕ ਹਰਫ ਚੀਮਾ ਦੇ ਜਨਮਦਿਨ ਤੇ ਮੰਗਵਾਇਆ ਗਿਆ ਸੀ ਉਹ ਵੀ ਬੜਾ ਅਨੋਖਾ ਸੀ।ਇਸ ਕੇਕ ਤੇ ਜੋ ਸਜਾਵਟ ਕੀਤੀ ਹੋਈ ਸੀ ਉਹ ਸਾਰੀ ਖੇਤੀਬਾਡ਼ੀ ਦੇ ਨਾਲ ਜੁੜੇ ਹੋਏ ਸਾਮਾਨ ਦੇ ਨਾਲ ਕੀਤੀ ਗਈ ਸੀ ਅਤੇ ਕੇਕ ਨੂੰ ਹਰਾ ਰੰਗ ਵੀ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਿੰਧੂ ਬਾਰਡਰ ਦੀ ਸਟੇਜ ਤੋਂ ਵੀ ਹਰਫ ਚੀਮਾ ਨੂੰ ਜਨਮ ਦਿਨ ਦੀਅਾਂ ਵਧਾੲੀਅਾਂ ਦਿੱਤੀਅਾਂ ਗਈਆਂ।ਬਹੁਤ ਸਾਰੇ

ਲੋਕ ਉਨ੍ਹਾਂ ਦੀ ਲੰਬੀ ਉਮਰ ਵਾਸਤੇ ਦੁਆ ਕਰ ਰਹੇ ਹਨ ਕਿਉਂਕਿ ਕਾਫ਼ੀ ਲੰਬੇ ਸਮੇਂ ਤੋਂ ਉਹ ਕਿਸਾਨੀ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।ਆਪਣੇ ਜਨਮ ਦਿਨ ਮੌਕੇ ਹਰਫ਼ ਚੀਮਾ ਕਾਫ਼ੀ ਜ਼ਿਆਦਾ ਖ਼ੁਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਧੰਨਵਾਦ ਕਿਹਾ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸੀ।

About khabar

Leave a Reply

Your email address will not be published. Required fields are marked *