Home / खबरे / ਵੇਖੋ 200 ਸਾਲ ਪੁਰਾਣੇ ਹੀਰ ਰਾਂਝੇ ਦੇ ਤਖ਼ਤ ਹਜ਼ਾਰੇ ਨੂੰ ਕਿੰਜ ਇਸ ਨੌਜਵਾਨ ਨੇ ਬਣਾ ਦਿੱਤਾ ਨਵਾਂ

ਵੇਖੋ 200 ਸਾਲ ਪੁਰਾਣੇ ਹੀਰ ਰਾਂਝੇ ਦੇ ਤਖ਼ਤ ਹਜ਼ਾਰੇ ਨੂੰ ਕਿੰਜ ਇਸ ਨੌਜਵਾਨ ਨੇ ਬਣਾ ਦਿੱਤਾ ਨਵਾਂ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਿਸ ਤਰੀਕੇ ਨਾਲ ਰਹਿੰਦੀ ਸੀ ਉਸ ਨੂੰ ਅੱਜ ਦੇ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਹਨ।ਪਰ ਉਸ ਮਾਹੌਲ ਵਿੱਚ ਰਹਿਣਾ ਅੱਜਕੱਲ੍ਹ ਦੇ ਲੋਕਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੈ।ਇਸ ਦਾ ਕਾਰਨ ਇਹ ਹੈ ਕਿ ਅੱਜਕੱਲ੍ਹ ਲੋਕ ਬਹੁਤ ਜ਼ਿਆਦਾ ਮਾਡਰਨ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਉਸ ਪ੍ਰਕਾਰ ਦੀ ਨਹੀਂ ਹੈ ਕਿ ਉਹ ਪੁਰਾਣੇ ਢਾਂਚੇ ਦੇ ਵਿਚ ਢਲ ਸਕਣ। ਪੁਰਾਣੇ ਸਮੇਂ ਦੇ ਵਿਚ ਲੋਕ ਕੱਚੇ ਘਰਾਂ ਵਿਚ ਰਿਹਾ ਕਰਦੇ ਸੀ ਅਤੇ ਉਹ ਆਪਣੇ ਘਰ ਨੂੰ ਹਰ ਸਾਲ ਸਜਾਇਆ ਕਰਦੇ ਸੀ।ਪੁਰਾਣੇ ਘਰ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ।ਅੱਜਕੱਲ੍ਹ ਵਿਆਹ ਸ਼ਾਦੀ ਦਿ ਮੂਵੀ ਤਿਆਰ ਕਰਨ

ਲਈ ਕੁਝ ਕੱਚੇ ਘਰਾਂ ਦੇ ਵਿੱਚ ਸ਼ੂਟਿੰਗ ਕੀਤੀ ਜਾਂਦੀ ਹੈ।ਇਸ ਲਈ ਕੁਝ ਲੋਕਾਂ ਵੱਲੋਂ ਇਹ ਬਿਜ਼ਨਸ ਬਣਾਇਆ ਜਾ ਰਿਹਾ ਹੈ ਅਤੇ ਕੁਝ ਅਜਿਹੇ ਕੱਚੇ ਘਰ ਤਿਆਰ ਕੀਤੇ ਜਾ ਰਹੇ ਹਨ। ਜਿਸ ਨਾਲ ਉਨ੍ਹਾਂ ਨੂੰ ਵਧੀਆ ਆਮਦਨੀ ਹੋ ਸਕੇ। ਇਸ ਤਰੀਕੇ ਨਾਲ ਨਾਭਾ ਸ਼ਹਿਰ ਦੇ ਇਕ ਪਿੰਡ ਵਿਚ ਪ੍ਰੋਫ਼ੈਸਰ ਅਰਸ਼ਦੀਪ ਸਿੰਘ ਨੇ ਸੱਤਰ ਲੱਖ ਰੁਪਿਆ ਲਗਾ ਕੇ ਇਕ ਪਿੰਡ ਤਿਆਰ ਕਰ ਦਿੱਤਾ ਹੈ।ਉਨ੍ਹਾਂ ਦੇ ਕਹਿਣ ਮੁਤਾਬਕ ਇਹ ਤਖ਼ਤ ਹਜ਼ਾਰਾ ਤਿਆਰ ਕੀਤਾ ਗਿਆ ਹੈ,ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਵਿਆਹ ਸ਼ਾਦੀਆਂ ਦੇ ਮੌਕੇ ਸ਼ੂਟਿੰਗ ਕੀਤੀ ਜਾਂਦੀ ਹੈ।ਇਸ ਲਈ ਇਨ੍ਹਾਂ ਨੂੰ ਕਾਫੀ ਜ਼ਿਆਦਾ ਆਮਦਨ ਵੀ ਹੋ ਰਹੀ ਹੈ।ਆਪਣੇ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੇ ਆਪਣੇ

ਇਸ ਪ੍ਰੋਜੈਕਟ ਦੇ ਵਿੱਚ ਹਰ ਉਹ ਚੀਜ਼ ਦਿਖਾਈ ਹੈ ਜੋ ਪੁਰਾਣੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ। ਜ਼ਿਆਦਾਤਰ ਲੋਕ ਇਨ੍ਹਾਂ ਚੀਜ਼ਾਂ ਦੇ ਨਾਲ ਬਹੁਤ ਜੁੜੇ ਹੁੰਦੇ ਸੀ।ਸੋ ਲੋਕਾਂ ਵੱਲੋਂ ਇਨ੍ਹਾਂ ਦੇ ਇਸ ਪ੍ਰਾਜੈਕਟ ਨੂੰ ਬਹੁਤ ਜਗ੍ਹਾ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਦੱਸਣ ਮੁਤਾਬਕ ਇਨ੍ਹਾਂ ਦੇ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਸ਼ੂਟਿੰਗ ਕਰਨ ਲਈ ਆਉਂਦੇ ਹਨ।

About khabar

Leave a Reply

Your email address will not be published. Required fields are marked *