Breaking News
Home / खबरे / ਪੈਸੇ ਦੇ ਲਈ ਮਾਂ ਧੀ ਭੁੱਲੀਆਂ ਆਪਣਾ ਰਿਸ਼ਤਾ ਕਰ ਦਿੱਤਾ ਇਹ ਵੱਡਾ ਕਾਂਡ

ਪੈਸੇ ਦੇ ਲਈ ਮਾਂ ਧੀ ਭੁੱਲੀਆਂ ਆਪਣਾ ਰਿਸ਼ਤਾ ਕਰ ਦਿੱਤਾ ਇਹ ਵੱਡਾ ਕਾਂਡ

ਅੱਜਕੱਲ੍ਹ ਸਾਡੇ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਕਈ ਸਾਰੀਆਂ ਥਾਂਵਾਂ ਤੇ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਮੋਗਾ ਤੋਂ ਸਾਹਮਣੇ ਆ ਰਿਹਾ ਹੈ।ਜਾਣਕਾਰੀ ਮੁਤਾਬਕ ਇੱਥੇ ਇਕ ਔਰਤ ਨੇ ਅਜੀਤ ਅਖ਼ਬਾਰ ਦੇ ਵਿੱਚ ਇੱਕ ਇਸ਼ਤਿਹਾਰ ਦੇਖਿਆ ਇਹ ਲਕਸ਼ਮੀ ਫਾਇਨਾਂਸ ਕੰਪਨੀ ਦਾ ਇਸ਼ਤਿਹਾਰ ਸੀ ਜਿਸ ਵਿੱਚ ਲੂਣ ਦੇਣ ਬਾਰੇ ਜਾਣਕਾਰੀ ਦਿੱਤੀ ਹੋਈ ਸੀ। ਇਸ ਨੂੰ ਵੇਖਣ ਤੋਂ ਬਾਅਦ ਔਰਤ ਨੇ ਇਸ ਕੰਪਨੀ ਵਿੱਚ ਫੋਨ ਲਗਾਇਆ ਅਤੇ ਲੋਨ ਲੈਣ ਦੀ ਗੁਜ਼ਾਰਿਸ਼ ਕੀਤੀ।ਉਸ ਤੋਂ ਬਾਅਦ ਕੰਪਨੀ ਚਲਾ ਰਹੇ ਲੋਕਾਂ ਨੇ

ਕਿਹਾ ਕਿ ਉਨ੍ਹਾਂ ਨੂੰ ਲੋਨ ਮਿਲ ਜਾਵੇਗਾ।ਪਰ ਇਸ ਲਈ ਔਰਤਾਂ ਨੂੰ ਆਪਣੇ ਡਾਕੂਮੈਂਟ ਭੇਜਣੇ ਹੋਣਗੇ।ਉਸ ਤੋਂ ਬਾਅਦ ਇਹ ਭਾਰਤ ਆਪਣੇ ਸਾਰੇ ਡਾਕੂਮੈਂਟ ਭੇਜ ਦਿੰਦੀ ਹੈ।ਬਾਅਦ ਵਿੱਚ ਉਸ ਨੂੰ ਇਹ ਫੋਨ ਕੀਤਾ ਜਾਂਦਾ ਹੈ ਕਿ ਉਸ ਦੇ ਸਾਰੇ ਡਾਕੂਮੈਂਟ ਨਕਲੀ ਹਨ ਅਤੇ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਸਬੰਧੀ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਜੇਕਰ ਉਹ ਇਸ ਮਾਮਲੇ ਤੋਂ ਬਚਣਾ ਚਾਹੁੰਦੀ ਹੈ ਤਾਂ ਉਸ ਨੂੰ ਇਨ੍ਹਾਂ ਦੇ ਅਕਾਉਂਟ ਦੇ ਵਿਚ ਪੈਸੇ ਭੇਜਣੇ ਹੋਣਗੇ।ਉਸ ਤੋਂ ਬਾਅਦ ਔਰਤ ਡਰ ਜਾਂਦੀ ਹੈ ਅਤੇ ਉਹ ਅਕਾਉਂਟ ਦੇ ਵਿੱਚ ਪੈਸੇ ਭੇਜਣਾ ਸ਼ੁਰੂ ਕਰ ਦਿੰਦੀ ਹੈ।ਜਾਣਕਾਰੀ

ਮੁਤਾਬਕ ਉਸ ਨੇ ਕਰੀਬ ਤੇਰਾਂ ਲੱਖ ਰੁਪਿਆ ਉਨ੍ਹਾਂ ਠੱਗਾਂ ਦੇ ਅਕਾਉਂਟ ਦੇ ਵਿਚ ਭੇਜ ਦਿੱਤਾ।ਬਾਅਦ ਵਿੱਚ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਰਹੀ ਹੈ ਤਾਂ ਉਸ ਨੇ ਇਸ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਗਈ। ਹੁਣ ਇਸ ਮਾਮਲੇ ਦੀ ਅਸਲੀ ਸੱਚਾਈ ਸਾਰਿਆਂ ਦੇ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਦੋ ਔਰਤਾਂ ਸਮੇਤ ਇਕ ਵਿਅਕਤੀ ਵੱਲੋਂ ਇਹ ਕੰਪਨੀ ਚਲਾਈ ਜਾ ਰਹੀ ਸੀ ਅਤੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਸੀ।ਹੁਣ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *